ਮਹਾਰਾਸ਼ਟਰ : ਜੈਨਰੇਟਰ ਦੇ ਧੂੰਏ ਨਾਲ ਇਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ

Tuesday, Jul 13, 2021 - 01:56 PM (IST)

ਮਹਾਰਾਸ਼ਟਰ : ਜੈਨਰੇਟਰ ਦੇ ਧੂੰਏ ਨਾਲ ਇਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ

ਚੰਦਰਪੁਰ- ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ 'ਚ ਮੰਗਲਵਾਰ ਨੂੰ ਦਮ ਘੁੱਟਣ ਨਾਲ ਇਕ ਹੀ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ। ਅਜਿਹਾ ਲੱਗਦਾ ਹੈ ਕਿ ਘਰ 'ਚ ਰੱਖੇ ਬਿਜਲੀ ਦੇ ਇਕ ਜੈਨਰੇਟਰ 'ਚੋਂ ਨਿਕਲੇ ਧੂੰਏ ਕਾਰਨ ਪਰਿਵਾਰ ਦੇ ਮੈਂਬਰਾਂ ਦਾ ਦਮ ਘੁੱਟਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੀੜਤ ਚੰਦਰਪੁਰ ਦੇ ਦੁਰਗਾਪੁਰ ਇਲਾਕੇ ਦੇ ਰਹਿਣ ਵਾਲੇ ਹਨ। ਸੋਮਵਾਰ ਰਾਤ ਤੋਂ ਹੀ ਮੀਂਹ ਕਾਰਨ ਦੁਰਗਾਪੁਰ ਦੇ ਕੁਝ ਇਲਾਕਿਆਂ 'ਚ ਬਿਜਲੀ ਦੀ ਸਪਲਾਈ ਨਹੀਂ ਹੋ ਰਹੀ ਸੀ। ਅਜਿਹਾ 'ਚ ਪਰਿਵਾਰ ਦੇ ਇਕ ਸੀਨੀਅਰ ਮੈਂਬਰ ਨੇ ਘਰ 'ਚ ਰੱਖੇ ਬਿਜਲੀ ਦੇ ਜੈਨਰੇਟਰ ਨੂੰ ਚਾਲੂ ਕਰ ਦਿੱਤਾ।

ਨਾਗਪੁਰ ਰੇਂਜ ਦੇ ਪੁਲਸ ਜਨਰਲ ਇੰਸਪੈਕਟਰ ਚਿਰੰਜੀਵੀ ਪ੍ਰਸਾਦ ਨੇ ਦੱਸਿਆ ਕਿ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਬਿਜਲੀ ਦੇ ਜੈਨਰੇਟਰ ਤੋਂ ਨਿਕਲੀ ਕਾਰਬਨ ਮੋਨੋਆਕਸਾਈਡ ਗੈਸ ਕਾਰਨ ਪੂਰੇ ਘਰ 'ਚ ਧੂੰਆਂ ਫੈਲ ਗਿਆ। ਜਿਸ ਕਾਰਨ ਪਰਿਵਾਰ ਦੇ 6 ਮੈਂਬਰਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪੇਸ਼ੇ ਤੋਂ ਠੇਕੇਦਾਰ ਰਮੇਸ਼ ਲਸ਼ਕਰ (25), ਅਜੇ ਲਸ਼ਕਰ (21), ਲਖਨ ਲਸ਼ਕਰ (10), ਕ੍ਰਿਸ਼ਨ ਲਸ਼ਕਰ (8), ਪੂਜਾ ਲਸ਼ਕਰ (14) ਅਤੇ ਮਾਧੁਰੀ ਲਸ਼ਕਰ (20) ਦੇ ਰੂਪ 'ਚ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਇਕ ਨਾਬਾਲਗ ਬੱਚੀ ਦੀ ਜਾਨ ਬਚ ਗਈ ਹੈ ਅਤੇ ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਮੌਤ ਦੇ ਪਿੱਛੇ ਦਾ ਅਸਲ ਕਾਰਨ ਪਤਾ ਲਗਾਉਣ ਲਈ ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ ਹਨ।


author

DIsha

Content Editor

Related News