ਦਰਦਨਾਕ ਹਾਦਸੇ 'ਚ ਗਈ 6 ਨੌਜਵਾਨਾਂ ਦੀ ਜਾਨ, ਦੇਰ ਰਾਤ ਵਿਆਹ ਸਮਾਰੋਹ ਤੋਂ ਪਰਤ ਰਹੇ ਸਨ ਘਰ

03/31/2023 3:07:13 PM

ਹਿਸਾਰ (ਭਾਸ਼ਾ)- ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਆਦਮਪੁਰ-ਅਗਰੋਹਾ ਮਾਰਗ 'ਤੇ ਇਕ ਕਾਰ ਦੇ ਦਰੱਖਤ ਅਤੇ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਪਲਟਣ ਨਾਲ 6 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਵਿਆਹ ਸਮਾਰੋਹ ਤੋਂ ਪਰਤ ਰਿਹਾ ਸੀ ਪਰਿਵਾਰ, ਕਾਰ ਨਹਿਰ 'ਚ ਡਿੱਗਣ ਨਾਲ 7 ਦੀ ਮੌਤ

ਪੁਲਸ ਨੇ ਦੱਸਿਆ ਕਿ ਘਟਨਾ ਦੁਪਹਿਰ ਕਰੀਬ 2 ਵਜੇ ਹੋਈ, ਜਦੋਂ ਕਾਰ ਸਵਾਰ ਲੋਕ ਆਦਮਪੁਰ 'ਚ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਤੋਂ ਬਾਅਦ ਪਰਤ ਰਹੇ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਹਿਸਾਰ ਦੇ ਖਾਰਾ ਬਰਵਾਲਾ ਪਿੰਡ ਦੇ ਸਾਗਰ (23) ਅਤੇ ਸ਼ੋਭਿਤ (22) ਅਤੇ ਕਿਸ਼ਨਗੜ੍ਹ ਪਿੰਡ ਦੇ ਅਰਵਿੰਦ (24), ਅਭਿਨਵ (22), ਅਸ਼ੋਕ (25) ਅਤੇ ਦੀਪਕ (23) ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਹਾਦਸੇ 'ਚ ਜ਼ਖ਼ਮੀ ਭੁਨੇਸ਼ (25) ਰਾਜਸਥਾਨ ਦੇ ਸੂਰਤਗੜ੍ਹ ਦਾ ਵਾਸੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News