ਖੜ੍ਹੀ ਬੱਸ ਨੂੰ ਟਰੱਕ ਨੇ ਮਾਰੀ ਟੱਕਰ, 6 ਯਾਤਰੀਆਂ ਦੀ ਦਰਦਨਾਕ ਮੌਤ

Friday, Nov 10, 2023 - 01:11 PM (IST)

ਖੜ੍ਹੀ ਬੱਸ ਨੂੰ ਟਰੱਕ ਨੇ ਮਾਰੀ ਟੱਕਰ, 6 ਯਾਤਰੀਆਂ ਦੀ ਦਰਦਨਾਕ ਮੌਤ

ਗੋਰਖਪੁਰ (ਵਾਰਤਾ)- ਉੱਤਰ ਪ੍ਰਦੇਸ਼ ਦੇ ਗੋਰਖਪੁਰ-ਕੁਸ਼ੀਨਗਰ ਹਾਈਵੇਅ 'ਤੇ ਜਗਦੀਸ਼ਪੁਰ ਕੋਲ ਇਕ ਬੱਸ ਨੂੰ ਤੇਜ਼ ਰਫ਼ਤਾਰ ਟਰੱਕ ਨੇ ਪਿੱਛਿਓਂ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ 6 ਯਾਤਰੀਆਂ ਦੀ ਮੌਤ ਹੋ ਗਈ, ਜਦੋਂ ਕਿ 27 ਹੋਰ ਜ਼ਖ਼ਮੀ ਹੋ ਗਏ ਹਨ। ਵੀਰਵਾਰ ਦੇਰ ਰਾਤ ਇਸ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਸੀਨੀਅਰ ਅਧਿਕਾਰੀ ਡੀ.ਐੱਮ., ਐੱਸ.ਪੀ., ਐੱਸ.ਪੀ. ਸਿਟੀ ਜ਼ਖ਼ਮੀਆਂ ਦੇ ਹਸਪਤਾਲ ਪਹੁੰਚਣ 'ਤੇ ਇਲਾਜ ਦੀ ਵਿਵਸਥਾ ਬਣਾਉਣ 'ਚ ਜੁਟੇ ਰਹੇ ਤਾਂ ਸੀ.ਐੱਮ.ਓ. ਖ਼ੁਦ ਜ਼ਿਲ੍ਹਾ ਹਸਪਤਾਲ 'ਚ ਮਰੀਜ਼ਾਂ ਦੇ ਇਲਾਜ 'ਚ ਜੁਟ ਗਏ। 

ਇਹ ਵੀ ਪੜ੍ਹੋ : ਹਵਾ ਪ੍ਰਦੂਸ਼ਣ ’ਤੇ ਉੱਚ ਪੱਧਰੀ ਮੀਟਿੰਗ, ਪੰਜਾਬ ’ਚ ਪਰਾਲੀ ਸਾੜਨ ’ਤੇ ਤੁਰੰਤ ਰੋਕ ਦੇ ਨਿਰਦੇਸ਼

ਜ਼ਖ਼ਮੀਆਂ 'ਚ ਕਸਯਾ ਦੇ ਮੁਬਾਰਕ ਅੰਸਾਰੀ, ਸਾਮਨਾ ਚੌਧਰੀ, ਕੁਬੇਰਸਥਾਨ ਦੇ ਰਾਮਬਿਲਾਸ ਜਾਇਸਵਾਲ, ਰਵਿੰਦਰ ਸਿੰਘ, ਪੜਰੌਨਾ ਦੇ ਹਰਸ਼ ਤਿਵਾੜੀ, ਅਭਿਸ਼ੇਕ ਤਿਵਾੜੀ, ਹਨੂੰਮਾਨਗੰਜ ਦੇ ਸੋਨੂੰ ਗੌੜ ਅਤੇ ਰਾਮਦੇਵ ਹਨ। ਮਾਮੂਲੀ ਰੂਪ ਨਾਲ ਜ਼ਖ਼ਮੀ ਹੋਏ 20 ਯਾਤਰੀ ਆਪਣੇ ਪਰਿਵਾਰਾਂ ਨਾਲ ਘਰ ਰਵਾਨਾ ਹੋ ਗਏ। ਐੱਸ.ਪੀ. ਕ੍ਰਿਸ਼ਨ ਕੁਮਾਰ ਬਿਸ਼ਨੋਈ ਨੇ ਦੱਸਿਆ ਕਿ ਮ੍ਰਿਤਕ ਅਤੇ ਜ਼ਖ਼ਮੀ ਹੋਏ ਯਾਤਰੀਆਂ ਦਾ ਨਾਂ, ਪਤਾ ਪਤਾ ਲਗਾਇਆ ਜਾ ਰਿਹਾ ਹੈ। ਜਿਨ੍ਹਾਂ ਬਾਰੇ ਜਾਣਕਾਰੀ ਮਿਲੀ ਹੈ, ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਗਿਆ ਹੈ। ਏਮਜ਼ ਥਾਣਾ ਪੁਲਸ ਨੇ ਡੀ.ਸੀ.ਐੱਮ. ਨੂੰ ਕਬਜ਼ੇ 'ਚ ਲੈ ਲਿਆ ਹੈ। ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News