ਖਾਟੂ ਸ਼ਿਆਮ ਦੇ ਦਰਸ਼ਨ ਕਰ ਕੇ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਦਰਦਨਾਕ ਹਾਦਸਾ, 6 ਦੀ ਮੌਤ

Monday, Mar 11, 2024 - 12:24 PM (IST)

ਖਾਟੂ ਸ਼ਿਆਮ ਦੇ ਦਰਸ਼ਨ ਕਰ ਕੇ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਦਰਦਨਾਕ ਹਾਦਸਾ, 6 ਦੀ ਮੌਤ

ਰੇਵਾੜੀ- ਹਰਿਆਣਾ ਦੇ ਰੇਵਾੜੀ ਸਥਿਤ ਪਿੰਡ ਮਸਾਨੀ ਕੋਲ ਦੇਰ ਰਾਤ ਇਕ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਇਕ SUV ਵਲੋਂ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਪੁਲਸ ਮੁਤਾਬਕ ਹਾਦਸਾ ਮਸਾਨੀ ਪਿੰਡ ਕੋਲ ਉਸ ਸਮੇਂ ਵਾਪਰਿਆ, ਜਦੋਂ ਕਾਰ ਵਿਚ ਸਵਾਰ ਲੋਕ ਰਾਜਸਥਾਨ ਦੇ ਖਾਟੂ ਸ਼ਿਆਮ ਮੰਦਰ ਵਿਚ ਪੂਜਾ ਕਰ ਕੇ ਪਰਤ ਰਹੇ ਸਨ। ਵਾਪਸ ਆਉਂਦੇ ਸਮੇਂ ਕਾਰ ਦਾ ਟਾਇਰ ਪੈਂਚਰ ਹੋ ਗਿਆ। ਇਸ ਦਰਮਿਆਨ SUV ਨੇ ਕਾਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ- ਵਿਆਹ ਲਈ ਕੁੜੀ ਵੇਖਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ, ਪਿਓ-ਪੁੱਤ ਸਣੇ 7 ਲੋਕਾਂ ਦੀ ਮੌਤ

ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰੋਸ਼ਨੀ (58), ਨੀਲਮ (54), ਪੂਨਮ ਜੈਨ (50) ਅਤੇ ਸ਼ਿਖਾ (40) ਵਾਸੀ ਗਾਜ਼ੀਆਬਾਦ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਡਰਾਈਵਰ ਵਿਜੇ (40), ਵਾਸੀ ਹਿਮਾਚਲ ਪ੍ਰਦੇਸ਼ ਅਤੇ ਸੁਨੀਲ (24) ਜੋ ਕਿ ਇੱਥੋਂ ਦੇ ਪਿੰਡ ਖਰਖੜਾ ਦਾ ਰਹਿਣ ਵਾਲਾ ਹੈ। ਪੁਲਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਰੇਵਾੜੀ ਅਤੇ ਗੁਰੂਗ੍ਰਾਮ ਦੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ-  ਰਾਮ ਰਹੀਮ ਵਾਪਸ ਪੁੱਜਾ ਸੁਨਾਰੀਆ ਜੇਲ੍ਹ, 50 ਦਿਨ ਦੀ ਮਿਲੀ ਸੀ ਪੈਰੋਲ

ਦੱਸਿਆ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਸਥਿਤ ਅਜਨਾਰਾ ਗ੍ਰੀਨ ਸੋਸਾਇਟੀ 'ਚ ਰਹਿਣ ਵਾਲੀਆਂ ਸ਼ਿਖਾ, ਪੂਨਮ, ਨੀਲਮ, ਰਜਨੀ, ਰੋਸ਼ਨੀ, ਡਰਾਈਵਰ ਵਿਜੇ ਨਾਲ ਇਨੋਵਾ ਕਾਰ 'ਚ ਰਾਜਸਥਾਨ ਦੇ ਖਾਟੂ ਸ਼ਿਆਮ ਲਈ ਗਈਆਂ ਸਨ। ਇਹ ਸਾਰੇ ਐਤਵਾਰ ਰਾਤ ਨੂੰ ਵਾਪਸ ਗਾਜ਼ੀਆਬਾਦ ਪਰਤ ਰਹੇ ਸਨ। ਫਿਰ ਪਿੰਡ ਮਸਾਨੀ ਨੇੜੇ ਉਨ੍ਹਾਂ ਦੀ ਕਾਰ ਪੈਂਚਰ ਹੋ ਗਈ। ਡਰਾਈਵਰ ਕਾਰ ਦਾ ਟਾਇਰ ਬਦਲ ਰਿਹਾ ਸੀ ਅਤੇ ਕਾਰ ਵਿਚ ਬੈਠੀਆਂ ਔਰਤਾਂ ਬਾਹਰ ਸੜਕ ਕਿਨਾਰੇ ਖੜ੍ਹੀਆਂ ਸਨ। ਇਸੇ ਦੌਰਾਨ ਰੇਵਾੜੀ ਤੋਂ ਧਾਰੂਹੇੜਾ ਵੱਲ ਜਾ ਰਹੀ ਇਕ ਕਾਰ ਨੇ ਸਾਰਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Tanu

Content Editor

Related News