MI-17 ਹੈਲੀਕਾਪਟਰ ਤਬਾਹ ਕਰਨ 'ਤੇ 6 ਹਵਾਈ ਫੌਜ ਅਧਿਕਾਰੀਆਂ 'ਤੇ ਹੋਵੇਗੀ ਕਾਰਵਾਈ

10/14/2019 7:24:36 PM

ਨਵੀਂ ਦਿੱਲੀ — ਪਾਕਿਸਤਾਨ ਨਾਲ ਹਵਾਈ ਸੰਘਰਸ਼ ਦੌਰਾਨ ਆਪਣੇ ਹੀ ਐੱਮ.ਆਈ.-17 ਹੈਲੀਕਾਪਟਰ ਨੂੰ ਮਾਰ ਗਿਰਾਉਣ 'ਤੇ ਹਵਾਈ ਫੌਜ ਦੇ 6 ਅਧਿਕਾਰੀਆਂ 'ਤੇ ਹੋਵੇਗੀ ਕਾਰਵਾਈ। ਰੱਖਿਆ ਸੂਤਰਾਂ ਨੇ ਦੱਸਿਆ ਕਿ 2 ਅਧਿਕਾਰੀਆਂ ਦਾ ਕੋਰਟ ਮਾਰਸ਼ਲ ਹੋਵੇਗਾ ਜਦਕਿ ਹੋਰ ਚਾਰਾਂ ਨੂੰ ਪ੍ਰਸ਼ਾਸਨਿਕ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਰਕੇਸ਼ ਕੁਮਾਰ ਸਿੰਘ ਭਦੌਰੀਆਂ ਨੇ ਕਿਹਾ ਸੀ ਕਿ ਪਾਕਿਸਤਾਨ ਨਾਲ ਹਵਾਈ ਸੰਘਰਸ਼ ਦੌਰਾਨ ਆਪਣੀ ਹੀ ਐੱਮ.ਆਈ.-17 ਹੈਲੀਕਾਪਟਰ ਨੂੰ ਤਬਾਹ ਕਰ ਦੇਣਾ ਸਾਡੀ ਬਹੁਤ ਵੱਡੀ ਗਲਤੀ ਸੀ। ਉਨ੍ਹਾਂ ਕਿਹਾ ਸੀ ਕਿ ਅਜਿਹੀ ਗਲਤੀ ਭਵਿੱਖ 'ਚ ਕਦੇ ਨਹੀਂ ਹੋਵੇਗੀ।

ਹਵਾਈ ਫੌਜ ਦਿਵਸ 'ਤੇ ਆਯੋਜਿਤ ਪ੍ਰੈਸ ਕਾਨਫਰੰਸ 'ਚ ਹਵਾਈ ਫੌਜ ਮੁਖੀ ਨੇ ਕਿਹਾ ਸੀ, 'ਜਾਂਚ ਪੂਰੀ ਹੋ ਚੁੱਕੀ ਹੈ। ਸਾਡੀ ਹੀ ਮਿਜ਼ਾਇਲ ਨਾਲ ਸਾਡਾ ਚਾਪਰ ਕ੍ਰੈਸ਼ ਹੋਇਆ ਸੀ, ਇਹ ਸਾਡੀ ਹੀ ਗਲਤੀ ਸੀ। ਅਸੀਂ ਸਵੀਕਾਰ ਕਰਦੇ ਹਾਂ ਕਿ ਇਹ ਸਾਡੀ ਵੱਡੀ ਗਲਤੀ ਸੀ। ਅਤੇ ਭਰੋਸਾ ਦਿਵਾਉਂਦੇ ਹਾਂ ਕਿ ਅਜਿਹੀ ਗਲਤੀ ਭਵਿੱਖ 'ਚ ਫਿਰ ਕਦੇ ਨਹੀਂ ਹੋਵੇਗੀ।

ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਬੜਗਾਮ 'ਚ 27 ਫਰਵਰੀ ਨੂੰ ਹੋਏ ਇਸ ਹਾਦਸੇ 'ਚ ਭਾਰਤੀ ਹਵਾਈ ਫੌਜ ਦੇ 6 ਜਵਾਨ ਅਤੇ ਇਕ ਆਮ ਨਾਗਰਿਕ ਦੀ ਮੌਤ ਹੋ ਗਈ ਸੀ। ਬਾਲਾਕੋਟ ਏਅਕ ਸਟ੍ਰਾਇਕ ਦੇ ਅਗਲੇ ਦਿਨ ਪਾਕਿ ਜਹਾਜ਼ ਭਾਰਤੀ ਸਰਹੱਦ ਦੇ ਅੰਦਰ ਆ ਗਿਆ ਸੀ। ਦੋਵਾਂ ਪਾਸਿਓਂ ਸੰਘਰਸ਼ ਦੌਰਾਨ ਭਾਰਤੀ ਫੌਜ ਦਾ ਐੱਮ.ਆਈ।17 ਵੀ 5 ਹੈਲੀਕਾਪਟਰ ਸ਼੍ਰੀਨਗਰ ਕੋਲ ਬੜਗਾਮ ਇਲਾਕੇ 'ਚ ਡਿੱਗ ਗਿਆ ਸੀ। ਘਟਨਾ ਦੀ ਜਾਂਚ 'ਚ ਪਤਾ ਲੱਗਾ ਸੀ ਕਿ ਹੈਲੀਕਾਪਟਰ ਨੂੰ ਭਾਰਤੀ ਹਵਾਈ ਫੌਜ ਦੇ ਸ਼੍ਰੀਨਗਰ ਏਅਰਬੇਸ ਤੋਂ ਸਪਾਇਡਰ ਏਅਰ ਡਿਫੈਂਸ ਮਿਜ਼ਾਇਲ ਸਿਸਟਮ ਦੇ ਜ਼ਰੀਏ ਨਿਸ਼ਨਾ ਬਣਾਇਆ ਗਿਆ ਸੀ।


Inder Prajapati

Content Editor

Related News