ਖ਼ੌਫ਼ਨਾਕ ਵਾਰਦਾਤ : ਦੋ ਸਕੀਆਂ ਭੈਣਾਂ ਦੀਆਂ ਅੱਖਾਂ ਕੱਢ ਛੱਪੜ 'ਚ ਸੁੱਟੀਆਂ ਲਾਸ਼ਾਂ, ਦਹਿਸ਼ਤ 'ਚ ਲੋਕ

Tuesday, Nov 17, 2020 - 10:32 AM (IST)

ਖ਼ੌਫ਼ਨਾਕ ਵਾਰਦਾਤ : ਦੋ ਸਕੀਆਂ ਭੈਣਾਂ ਦੀਆਂ ਅੱਖਾਂ ਕੱਢ ਛੱਪੜ 'ਚ ਸੁੱਟੀਆਂ ਲਾਸ਼ਾਂ, ਦਹਿਸ਼ਤ 'ਚ ਲੋਕ

ਫਤਿਹਪੁਰ- ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ 'ਚ ਦੋਹਰੇ ਕਤਲ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। 2 ਦਲਿਤ ਸਕੀਆਂ ਭੈਣਾਂ ਦੀਆਂ ਲਾਸ਼ਾਂ ਦੇਰ ਰਾਤ ਪਿੰਡ ਦੇ ਬਾਹਰ ਛੱਪੜ 'ਚ ਪਈਆਂ ਮਿਲੀਆਂ। ਘਟਨਾ ਦੀ ਸੂਚਨਾ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੇ ਦੋਹਾਂ ਲਾਸ਼ਾਂ ਨੂੰ ਛੱਪੜ 'ਚੋਂ ਬਾਹਰ ਕੱਢਿਆ ਅਤੇ ਮੁਰਦਾਘਰ ਲੈ ਗਈ। ਪਰਿਵਾਰ ਵਾਲਿਆਂ ਅਨੁਸਾਰ ਦੋਵੇਂ ਭੈਣਾਂ ਦੇ ਹੱਥ ਬੱਝੇ ਹੋਏ ਸਨ। ਸਿਰ ਅਤੇ ਕੰਨ 'ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਸੱਟ ਦੇ ਨਿਸ਼ਾਨ ਸਨ। ਇੰਨਾ ਹੀ ਨਹੀਂ ਦੋਹਾਂ ਨਾਬਾਲਗ ਬੱਚੀਆਂ ਦੀਆਂ ਇਕ-ਇਕ ਅੱਖ ਕੱਢੀ ਹੋਈ ਸੀ। ਅਜਿਹੇ 'ਚ ਪਰਿਵਾਰ ਵਾਲਿਆਂ ਨੇ ਜਬਰ ਜ਼ਿਨਾਹ ਤੋਂ ਬਾਅਦ ਕਤਲ ਦਾ ਸ਼ੱਕ ਜ਼ਾਹਰ ਕੀਤਾ ਹੈ। ਘਟਨਾ ਅਸੋਥਰ ਥਾਣਾ ਇਲਾਕੇ ਦੀ ਹੈ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਐੱਸ.ਪੀ. ਪ੍ਰਸ਼ਾਂਤ ਵਰਮਾ ਸਮੇਤ ਕਈ ਥਾਣਿਆਂ ਦੀ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ। ਹਾਦਸੇ ਵਾਲੀ ਜਗ੍ਹਾ 'ਤੇ ਮੌਜੂਦ ਮ੍ਰਿਤਕ ਕੁੜੀਆਂ ਦੇ ਚਾਚਾ ਨੇ ਲਾਸ਼ਾਂ ਦੇਖਣ ਤੋਂ ਬਾਅਦ ਜਬਰ ਜ਼ਿਨਾਹ ਤੋਂ ਬਾਅਦ ਕਤਲ ਦਾ ਸ਼ੱਕ ਜ਼ਾਹਰ ਕੀਤਾ। ਹਾਲਾਂਕਿ ਉਨ੍ਹਾਂ ਦੀ ਗੱਲ ਸੁਣ ਕੇ ਪੁਲਸ ਉਨ੍ਹਾਂ 'ਤੇ ਭੜਕ ਗਈ।

ਇਹ ਵੀ ਪੜ੍ਹੋ : ਸ਼ਰਮਨਾਕ : 6 ਸਾਲਾ ਭੈਣ ਨਾਲ ਜਬਰ ਜ਼ਿਨਾਹ, ਲਾਸ਼ ਦੇ ਟੁਕੜੇ ਕਰ ਖੇਤ ਅਤੇ ਨਦੀ 'ਚ ਸੁੱਟੇ

ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪੁਲਸ ਦੀ ਗੁੰਡਾਗਰਦੀ ਦਾ ਵਿਰੋਧ ਕੀਤਾ। ਪਰਿਵਾਰ ਵਾਲਿਆਂ ਅਨੁਸਾਰ ਦੋਵੇਂ ਸਕੀਆਂ ਭੈਣਾਂ ਸਾਗ ਤੋੜਨ ਖੇਤਾਂ ਵੱਲ ਗਈਆਂ ਹੋਈਆਂ ਸਨ। ਜਦੋਂ ਉਹ ਦੇਰ ਸ਼ਾਮ ਤੱਕ ਘਰ ਵਾਪਸ ਨਹੀਂ ਆਈਆਂ ਤਾਂ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਭਾਲ ਕਰਨੀ ਸ਼ੁਰੂ ਕੀਤੀ। ਦੇਰ ਰਾਤ ਦੋਵੇਂ ਲਾਸ਼ਾਂ ਛੱਪੜ 'ਚ ਪਈਆਂ ਹੋਈਆਂ ਮਿਲੀਆਂ। ਘਟਨਾ ਦੀ ਸੂਚਨਾ ਤੋਂ ਬਾਅਦ ਪੁਲਸ ਵੀ ਮੌਕੇ 'ਤੇ ਪਹੁੰਚੀ। ਜਦੋਂ ਪੁਲਸ ਨੇ ਦੋਹਾਂ ਲਾਸ਼ਾਂ ਨੂੰ ਛੱਪੜ ਤੋਂ ਬਾਹਰ ਕੱਢਿਆ ਤਾਂ ਉਨ੍ਹਾਂ ਨੇ ਦੇਖਿਆ ਕਿ ਦੋਹਾਂ ਦੇ ਹੱਥ ਬੱਝੇ ਹੋਏ ਸਨ। ਸਿਰ ਅਤੇ ਕੰਨ 'ਤੇ ਕਿਸੇ ਤੇਜ਼ਧਾਰ ਹਥਿਆਰ ਦੇ ਸੱਟ ਦੇ ਨਿਸ਼ਾਨ ਸਨ। ਇੰਨਾ ਹੀ ਨਹੀਂ ਦੋਹਾਂ ਦੀ ਇਕ-ਇਕ ਅੱਖ ਵੀ ਕੱਢੀ ਹੋਈ ਸੀ। ਘਟਨਾ ਤੋਂ ਬਾਅਦ ਮ੍ਰਿਤਕਾ ਦੀ ਮਾਂ ਨੇ ਸ਼ੱਕ ਜਤਾਇਆ ਕਿ ਉਸ ਦੀ ਇਕ ਧੀ ਨਾਲ ਪਹਿਲਾਂ ਜਬਰ ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਦੋਂ ਦੂਜੀ ਧੀ ਨੇ ਵਿਰੋਧ ਕੀਤਾ ਹੋਵੇਗਾ ਤਾਂ ਦੋਹਾਂ ਦੀਆਂ ਅੱਖਾਂ ਕੱਢ ਕੇ ਕਤਲ ਕਰ ਕੇ ਲਾਸ਼ਾਂ ਛੱਪੜ 'ਚ ਸੁੱਟ ਦਿੱਤੀਆਂ ਗਈਆਂ। ਉੱਥੇ ਹੀ ਜਦੋਂ ਉਸ ਦੇ ਦਿਓਰ ਨੇ ਜਬਰ ਜ਼ਿਨਾਹ ਤੋਂ ਬਾਅਦ ਕਤਲ ਕੀਤੇ ਜਾਣ ਦੀ ਗੱਲ ਪੁਲਸ ਨੂੰ ਕਹੀ ਤਾਂ ਪੁਲਸ ਉਸ ਨੂੰ ਵਰਦੀ ਦਾ ਰੌਬ ਦਿਖਾ ਕੇ ਜ਼ਬਰਨ ਆਪਣੇ ਨਾਲ ਲੈ ਗਈ। ਉੱਥੇ ਹੀ ਇਸ ਮਾਮਲੇ 'ਚ ਐੱਸ.ਪੀ. ਪ੍ਰਸ਼ਾਂਤ ਵੇਰਾਮਾ ਨੇ ਦੱਸਿਆ ਕਿ ਅਸੋਥਰ ਥਾਣਾ ਖੇਤਰ 'ਚ ਛਿਛਨੀ ਪਿੰਡ ਦੇ ਤਾਲਾਬ 'ਚ 2 ਨਾਬਾਲਗ ਬੱਚੀਆਂ ਦੀ ਲਾਸ਼ ਮਿਲੀ ਹੈ, ਪਿੰਡ ਵਾਲਿਆਂ ਅਨੁਸਾਰ ਦੋਵੇਂ ਬੱਚੀਆਂ ਛੱਪੜ 'ਚ ਸਿੰਘਾੜਾ ਤੋੜਨ ਆਈਆਂ ਸਨ, ਜਿੱਥੇ ਡੂੰਘੇ ਪਾਣੀ 'ਚ ਡੁੱਬਣ ਨਾਲ ਦੋਵੇਂ ਦੀ ਮੌਤ ਹੋਈ ਹੈ, ਫਿਲਹਾਲ ਪੁਲਸ ਅੱਗੇ ਦੀ ਕਾਰਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ : 20 ਸਾਲ ਦੀ ਉਮਰ 'ਚ ਦੇਸ਼ ਲਈ ਕੁਰਬਾਨ ਹੋਇਆ 'ਰਿਸ਼ੀਕੇਸ਼', ਅੰਤਿਮ ਸੰਸਕਾਰ ਸਮੇਂ ਹਰ ਅੱਖ ਹੋਈ ਨਮ


author

DIsha

Content Editor

Related News