85 ਸਾਲ ਤੋਂ ਵੱਧ ਦੀਆਂ ਬੇਬੇ ਦੜੌਂਦੀਆਂ ਸਕੂਟਰ, ਸਪੀਡ 100 ਤੋਂ ਪਾਰ, ਹਰ ਕੋਈ ਹੈਰਾਨ

Tuesday, Dec 09, 2025 - 12:45 PM (IST)

85 ਸਾਲ ਤੋਂ ਵੱਧ ਦੀਆਂ ਬੇਬੇ ਦੜੌਂਦੀਆਂ ਸਕੂਟਰ, ਸਪੀਡ 100 ਤੋਂ ਪਾਰ, ਹਰ ਕੋਈ ਹੈਰਾਨ

ਨੈਸ਼ਨਲ ਡੈਸਕ- ਉਮਰ ਸਿਰਫ਼ ਇਕ ਗਿਣਤੀ ਹੈ, ਇਹ ਗੱਲ ਅਹਿਮਦਾਬਾਦ ਦੀਆਂ 87 ਸਾਲਾ ਮੰਦਾਕਿਨੀ ਸ਼ਾਹ (ਮੰਦਾਬੇਨ) ਅਤੇ ਉਨ੍ਹਾਂ ਦੀ 84 ਸਾਲਾ ਭੈਣ ਉਸ਼ਾਬੇਨ ਨੇ ਸਾਬਤ ਕਰ ਦਿੱਤੀ ਹੈ। ਸ਼ਹਿਰ ਦੀਆਂ ਸੜਕਾਂ ‘ਤੇ ਸਕੂਟਰ ਦੌੜਾਉਂਦੀਆਂ ਇਹ ਦੋਵੇਂ ਬਜ਼ੁਰਗ ਭੈਣਾਂ ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ‘ਬਾਈਕਰ ਦਾਦੀਆਂ’ ਦੇ ਨਾਂ ਨਾਲ ਛਾਈਆਂ ਹੋਈਆਂ ਹਨ।

ਮੰਦਾਬੇਨ ਸਕੂਟਰ ਚਲਾਉਂਦੀ ਹੈ, ਜਦਕਿ ਉਸ਼ਾਬੇਨ ਉਨ੍ਹਾਂ ਦੇ ਨਾਲ ਸਾਇਡਕਾਰ 'ਚ ਬੈਠਦੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓਜ਼ 'ਚ ਲੋਕ ਉਨ੍ਹਾਂ ਦੀ ਤੁਲਨਾ ਬਾਲੀਵੁੱਡ ਦੀ ਪ੍ਰਸਿੱਧ ਫਿਲਮ ਸ਼ੋਲੇ ਦੇ ‘ਜੈ-ਵੀਰੂ’ ਨਾਲ ਕਰ ਰਹੇ ਹਨ। ਸੁਤੀ ਸਾੜੀ ਪਹਿਨੀਆਂ ਇਹ ਦੋਵੇਂ ਭੈਣਾਂ ਟ੍ਰੈਫਿਕ 'ਚੋਂ ਨਿਡਰਤਾ ਨਾਲ ਲੰਘਦੀਆਂ ਹਨ, ਜੋ ਮਹਿਲਾ ਸਸ਼ਕਤੀਕਰਨ ਦੀ ਇਕ ਸ਼ਾਨਦਾਰ ਤਸਵੀਰ ਪੇਸ਼ ਕਰਦੀ ਹੈ। 6 ਭੈਣ-ਭਰਾਵਾਂ 'ਚੋਂ ਸਭ ਤੋਂ ਵੱਡੀਆਂ ਅਤੇ ਆਜ਼ਾਦੀ ਸੈਨਾਨੀ ਦੀ ਧੀ ਮੰਦਾਬੇਨ ਨੇ ਦੱਸਿਆ ਕਿ ਉਨ੍ਹਾਂ ਨੂੰ ਜਵਾਨੀ ਤੋਂ ਹੀ ਮੋਟਰਸਾਈਕਲ ਅਤੇ ਸਕੂਟਰ ਚਲਾਉਣ ਦਾ ਸ਼ੌਕ ਸੀ, ਪਰ ਘਰੇਲੂ ਸਥਿਤੀਆਂ ਕਰਕੇ ਉਹ ਇਸ ਨੂੰ ਖਰੀਦ ਨਹੀਂ ਸਕੀ। ਮੰਦਾਬੇਨ ਇਕ ਸਾਬਕਾ ਅਧਿਆਪਕਾ ਹਨ ਅਤੇ ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ।

ਉਹ ਕਹਿੰਦੀ ਹੈ, “ਮੈਂ 62 ਸਾਲ ਦੀ ਉਮਰ 'ਚ ਸਕੂਟਰ ਚਲਾਉਣਾ ਸਿੱਖਿਆ ਅਤੇ ਅੱਜ ਵੀ ਬਿਨਾਂ ਕਿਸੇ ਡਰ ਦੇ ਚਲਾਉਂਦੀ ਹਾਂ। ਇਹ ਸਭ ਮੇਰੀ ਮਜ਼ਬੂਤ ਇੱਛਾ-ਸ਼ਕਤੀ ਦਾ ਨਤੀਜਾ ਹੈ।” ਵਾਇਰਲ ਹੋਣ ਤੋਂ ਬਾਅਦ ਲੋਕਾਂ ਦੀ ਮਿਲ ਰਹੀ ਸ਼ਲਾਘਾ ਬਾਰੇ ਮੰਦਾਬੇਨ ਨੇ ਕਿਹਾ ਕਿ ਉਸ ਨੂੰ ਕਦੇ ਉਮੀਦ ਨਹੀਂ ਸੀ ਕਿ ਉਹ ਇੰਨੀ ਮਸ਼ਹੂਰ ਹੋ ਜਾਵੇਗੀ। ਹਾਲਾਂਕਿ ਮੰਦਾਬੇਨ ਲਾਠੀ ਦਾ ਸਹਾਰਾ ਲੈਂਦੀ ਹੈ, ਪਰ ਉਹ ਜੀਪ ਵੀ ਚਲਾਉਣਾ ਜਾਣਦੀ ਹੈ ਅਤੇ ਕਈ ਵਾਰ ਪਿੰਡ ਤੱਕ ਖੁਦ ਡਰਾਈਵ ਕਰਕੇ ਜਾਂਦੀ ਹੈ। ਉਹ ਹੋਰ ਔਰਤਾਂ ਨੂੰ ਸੁਤੰਤਰਤਾ ਲਈ ਡ੍ਰਾਈਵਿੰਗ ਸਿੱਖਣ ਦੀ ਸਲਾਹ ਦਿੰਦੀ ਹੈ। ਉਸ਼ਾਬੇਨ, ਜੋ ਸਾਇਡਕਾਰ ਦੀ ਸਵਾਰੀ ਦਾ ਪੂਰਾ ਲੁੱਫ਼ਤ ਲੈਂਦੀ ਹੈ, ਕਹਿੰਦੀ ਹੈ ਕਿ ਲੋਕ ਜਦੋਂ ਉਨ੍ਹਾਂ ਨੂੰ ‘ਜੈ-ਵੀਰੂ’ ਕਹਿੰਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਚੰਗਾ ਲੱਗਦਾ ਹੈ।  ਉਹ ਉਮੀਦ ਕਰਦੀ ਹੈ ਕਿ ਹੋਰ ਔਰਤਾਂ ਵੀ ਉਨ੍ਹਾਂ ਤੋਂ ਪ੍ਰੇਰਿਤ ਹੋਣ ਅਤੇ ਆਪਣੇ ਸ਼ੌਂਕ ਪੂਰੇ ਕਰਨ।


author

DIsha

Content Editor

Related News