8 ਦਿਨ ਬਾਅਦ ਹੋਣਾ ਸੀ ਬੱਚਿਆਂ ਦਾ ਵਿਆਹ, ਕੁੜਮ ਨਾਲ ਰਫੂਚੱਕਰ ਹੋ ਗਈ ਕੁੜਮਣੀ
Saturday, Nov 01, 2025 - 02:39 AM (IST)
ਉਜੈਨ - ਮੱਧ ਪ੍ਰਦੇਸ਼ ਦੇ ਉਜੈਨ ਜ਼ਿਲੇ ’ਚ ਇਕ ਹੈਰਾਨ ਕਰਨ ਵਾਲਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮੁੰਡੇ ਅਤੇ ਕੁੜੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ।
ਇਸ ਦੌਰਾਨ ਵਿਆਹ ਤੋਂ 8 ਦਿਨ ਪਹਿਲਾਂ 45 ਸਾਲਾ ਕੁੜਮਣੀ 50 ਸਾਲਾ ਕੁੜਮ ਨਾਲ ਰਫੂਚੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਵਿਆਹ ਬਾਰੇ ਚਰਚਾ ਦੌਰਾਨ ਪਿਆਰ ਹੋ ਗਿਆ। ਪਰਿਵਾਰ ਨੇ ਉਨ੍ਹਾਂ ਨੂੰ ਵੱਖ-ਵੱਖ ਥਾਵਾਂ ’ਤੇ ਲੱਭਿਆ। ਜਦੋਂ ਦੋਵੇਂ ਨਹੀਂ ਮਿਲੇ ਤਾਂ ਪੁਲਸ ’ਚ ਇਸਦੀ ਸ਼ਿਕਾਇਤ ਦਰਜ ਕਰਾਈ ਗਈ।
ਪੁਲਸ ਨੇ ਗੁਮਸ਼ੁਦਗੀ ਦਾ ਮਾਮਲਾ ਦਰਜ ਕਰਦੇ ਹੋਏ ਔਰਤ ਦੀ ਭਾਲ ਸ਼ੁਰੂ ਕਰ ਦਿੱਤੀ। ਬਾਅਦ ਵਿਚ ਔਰਤ ਨੂੰ ਬਰਾਮਦ ਕਰ ਥਾਣੇ ਲੈ ਕੇ ਪਹੁੰਚੀ। ਔਰਤ ਨੇ ਘਰ ਜਾਣ ਤੋਂ ਇਨਕਾਰ ਕਰਦੇ ਹੋਏ ਕੁੜਮ ਨਾਲ ਰਹਿਣ ਦੀ ਇੱਛਾ ਪ੍ਰਗਟਾਈ। ਪੁਲਸ ਨੇ ਔਰਤ ਨੂੰ ਬਹੁਤ ਸਮਝਾਇਆ ਪਰ ਉਹ ਨਹੀਂ ਮੰਨੀ ਅਤੇ ਕੁੜਮ ਦੇ ਪਿੰਡ ਚਲੀ ਗਈ। ਪੁਲਸ ਨੇ ਦੱਸਿਆ ਕਿ ਦੋਵੇਂ ਬਾਲਗ ਹਨ ਅਤੇ ਇਹ ਨਿੱਜੀ ਮਾਮਲਾ ਹੈ ਇਸ ਲਈ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਸਕਦੀ।
