ਹਨੀਪ੍ਰੀਤ ਦਾ ਡਰਾਈਵਰ ਹੀ ਨਿਕਲਿਆ ਫਿਰੌਤੀ ਮੰਗਣ ਵਾਲਾ ਮੁਲਜ਼ਮ!

Tuesday, Apr 11, 2023 - 03:37 PM (IST)

ਹਨੀਪ੍ਰੀਤ ਦਾ ਡਰਾਈਵਰ ਹੀ ਨਿਕਲਿਆ ਫਿਰੌਤੀ ਮੰਗਣ ਵਾਲਾ ਮੁਲਜ਼ਮ!

ਸਿਰਸਾ, (ਲਲਿਤ)- ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਤੋਂ 50 ਲੱਖ ਦੀ ਫਿਰੌਤੀ ਮੰਗਣ ਵਾਲਾ ਮੁਲਜ਼ਮ ਪ੍ਰਦੀਪ ਪਹਿਲਾਂ ਹਨੀਪ੍ਰੀਤ ਦਾ ਹੀ ਡਰਾਈਵਰ ਸੀ। ਇਸ ਗੱਲ ਦਾ ਖੁਲਾਸਾ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਇਕ ਵੀਡੀਓ ’ਚ ਕੀਤਾ ਗਿਆ ਹੈ। ਵੀਡੀਓ ’ਚ ਦਾਅਵਾ ਕੀਤਾ ਗਿਆ ਹੈ ਕਿ ਇਹ ਪੂਰੀ ਖੇਡ ਡਾ. ਮੋਹਿਤ ਗੁਪਤਾ ਨੂੰ ਫਸਾਉਣ ਖਾਤਰ ਰਚੀ ਗਈ ਸੀ, ਕਿਉਂਕਿ ਪਿਛਲੇ ਕਈ ਸਾਲਾਂ ਤੋਂ ਡਾਕਟਰ ਮੋਹਿਤ ਗੁਪਤਾ ਡੇਰਾ ਪ੍ਰਬੰਧਨ ਲਈ ਸਿਰਦਰਦ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ– 15 ਸਾਲ ਦੀ ਕੁੜੀ ਨੇ ਕੁਹਾੜੀ ਨਾਲ ਵੱਢ ਕੇ ਆਪਣੇ ਮਾਂ-ਬਾਪ ਨੂੰ ਉਤਾਰਿਆ ਮੌਤ ਦੇ ਘਾਟ

ਡਾਕਟਰ ਮੋਹਿਤ ਗੁਪਤਾ ਨੇ ਆਪਣੇ ਫੇਸਬੁਕ ਪੇਜ ’ਤੇ ਕਈ ਵੱਡੇ ਖੁਲਾਸੇ ਕੀਤੇ ਹਨ, ਜਿਸ ਕਰਕੇ ਡੇਰਾ ਪ੍ਰਬੰਧਨ ਪ੍ਰੇਸ਼ਾਨ ਹੈ। ਇਸ ਸਾਜ਼ਿਸ਼ ਮੁਤਾਬਕ ਹੀ ਪੁਲਸ ਦੀ ਗ੍ਰਿਫਤ ’ਚ ਮੁਲਜ਼ਮ ਪ੍ਰਦੀਪ ਨੇ ਇਹ ਬਿਆਨ ਦਿੱਤਾ ਕਿ ਡਾਕਟਰ ਮੋਹਿਤ ਇਸ ਪੂਰੇ ਮਾਮਲੇ ਵਿਚ ਸ਼ਾਮਲ ਹੈ। ਪ੍ਰਦੀਪ ਨੇ ਬਿਆਨ ਦਿੱਤਾ ਕਿ ਮੈਂ ਮੋਹਿਤ ਗੁਪਤਾ ਨਾਲ ਬਠਿੰਡਾ ਕਲੀਨਿਕ ’ਤੇ ਮੀਟਿੰਗ ਕਰਕੇ ਇਹ ਪਲਾਨ ਤਿਆਰ ਕੀਤਾ ਸੀ।

ਇਹ ਵੀ ਪੜ੍ਹੋ– IAS ਅਧਿਕਾਰੀ ਦੇ ਦਾਦਾ-ਦਾਦੀ ਨੇ ਕੀਤੀ ਖ਼ੁਦਕੁਸ਼ੀ, ਕਰੋੜਾਂ ਦੀ ਜਾਇਦਾਦ ਹੋਣ ਦੇ ਬਾਵਜੂਦ ਤਰਸਦੇ ਸੀ ਰੋਟੀ ਨੂੰ

ਸਿਰਸਾ ਪੁਲਸ ਕਪਤਾਨ ਉਦੇ ਸਿੰਘ ਮੀਣਾ ਨੇ ਕਿਹਾ ਕਿ ਫੜਿਆ ਮੁਲਜ਼ਮ ਪ੍ਰਦੀਪ ਹਨੀਪ੍ਰੀਤ ਦਾ ਨਜ਼ਦੀਕੀ ਸੀ। ਇਸ ਗੱਲ ’ਚ ਕੋਈ ਸ਼ੱਕ ਨਹੀਂ ਹੈ। ਪੁਲਸ ਦੀ ਜਾਂਚ ’ਚ ਕਈ ਗੱਲਾਂ ਸਾਹਮਣੇ ਆਈਆਂ ਹਨ। ਪੁਲਸ ਹਰ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ– ਭੈਣ ਦੇ ਪ੍ਰੇਮ ਵਿਆਹ ਤੋਂ ਖ਼ਫ਼ਾ ਭਰਾ ਦਾ ਕਾਰਾ, ਜੀਜੇ ਨੂੰ ਦਿੱਤੀ ਰੂਹ ਕੰਬਾਊ ਮੌਤ


author

Rakesh

Content Editor

Related News