ਸਿਰਸਾ 'ਚ ਵੱਡੀ ਵਾਰਦਾਤ; ਬਦਮਾਸ਼ਾਂ ਨੇ ਦੋ ਸ਼ਰਾਬ ਠੇਕੇਦਾਰਾਂ ਨੂੰ ਗੋਲੀਆਂ ਨਾਲ ਭੁੰਨਿਆ

Tuesday, Jul 21, 2020 - 06:10 PM (IST)

ਸਿਰਸਾ 'ਚ ਵੱਡੀ ਵਾਰਦਾਤ; ਬਦਮਾਸ਼ਾਂ ਨੇ ਦੋ ਸ਼ਰਾਬ ਠੇਕੇਦਾਰਾਂ ਨੂੰ ਗੋਲੀਆਂ ਨਾਲ ਭੁੰਨਿਆ

ਸਿਰਸਾ (ਵਾਰਤਾ)— ਹਰਿਆਣਾ 'ਚ ਸਿਰਸਾ ਜ਼ਿਲ੍ਹੇ ਦੇ ਚੌਟਾਲਾ ਪਿੰਡ ਵਿਚ ਕੱਲ ਰਾਤ ਯਾਨੀ ਕਿ ਸੋਮਵਾਰ ਦੀ ਰਾਤ ਨੂੰ ਅਣਪਛਾਤੇ ਹਮਲਾਵਰਾਂ ਨੇ ਦੋ ਸ਼ਰਾਬ ਠੇਕੇਦਾਰਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਡਬਵਾਲੀ ਦੇ ਪੁਲਸ ਸਬ-ਇੰਸਪੈਕਟਰ ਕੁਲਦੀਪ ਸਿੰਘ ਬੇਨੀਵਾਲ ਨੇ ਦੱਸਿਆ ਕਿ ਸੰਗਰੀਆ ਸਰਹੱਦ ਨੇੜੇ ਸ਼ਰਾਬ ਦੇ ਠੇਕੇ 'ਤੇ ਰਾਤ ਕਰੀਬ 11 ਵਜੇ ਬਾਈਕ 'ਤੇ ਆਏ 5-6 ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਮ੍ਰਿਤਕਾਂ ਦੀ ਪਹਿਚਾਣ ਭਾਰੂਖੇੜਾ ਵਾਸੀ ਮੁਕੇਸ਼ ਗੋਦਾਰਾ ਅਤੇ ਚੌਟਾਲਾ ਵਾਸੀ ਪ੍ਰਕਾਸ਼ ਪੂਨਿਆਂ ਦੇ ਰੂਪ ਵਿਚ ਹੋਈ ਹੈ।

ਪੁਲਸ ਮੁਤਾਬਕ ਕਰੀਬ 35 ਰਾਊਂਡ ਗੋਲੀਆਂ ਚਲਾਈਆਂ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਦੇਰ ਰਾਤ ਪੁਲਸ ਮੌਕੇ 'ਤੇ ਪੁੱਜੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਡਬਵਾਲੀ ਪੁਲਸ ਮੁਤਾਬਕ ਮੌਕੇ 'ਤੇ 35 ਰਾਊਂਡ ਗੋਲੀਆਂ ਚੱਲੀਆਂ। ਦੋਹਾਂ ਨੂੰ ਸਿਰਸਾ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਦਰਮਿਆਨ ਹਸਪਤਾਲ ਵਿਚ ਉਸ ਸਮੇਂ ਅਫੜਾ-ਦਫੜੀ ਮਚ ਗਈ, ਜਦੋਂ ਦੋਹਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਹਥਿਆਰਾਂ ਨਾਲ ਲੈੱਸ ਲੋਕ ਹਸਪਤਾਲ ਪਹੁੰਚ ਗਏ। ਹਸਪਤਾਲ ਸਟਾਫ਼ ਘਬਰਾ ਗਿਆ ਅਤੇ ਪੁਲਸ ਨੂੰ ਮੌਕੇ 'ਤੇ ਬੁਲਾਉਣਾ ਪਿਆ।


author

Tanu

Content Editor

Related News