ਸੁਖਬੀਰ ਬਾਦਲ ਦੇ ਕਹਿਣ ''ਤੇ ਸਿਰਸਾ ਗੁਰਦੁਆਰੇ ਦਾ ਸੋਨਾ ਹਥਿਆਉਣ ਦੀ ਤਿਆਰੀ ''ਚ : ਸਰਨਾ
Monday, May 18, 2020 - 10:19 PM (IST)

ਨਵੀਂ ਦਿੱਲੀ— ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁੱਖ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਦਾਅਵਾ ਕੀਤਾ ਹੈ ਕਿ ਸਿਰਸਾ ਦਾ ਬਿਆਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਕਹਿਣ 'ਤੇ ਦਿੱਤਾ ਗਿਆ ਹੈ। ਗੁਰਦੁਆਰਿਆਂ ਦੇ ਨਕਦੀ ਖਜ਼ਾਨੇ ਨੂੰ ਖਾਲੀ ਕਰ ਚੁੱਕੇ ਸਿਰਸਾ ਤੇ ਬਾਦਲ ਦੀ ਨਜ਼ਰ ਹੁਣ ਗੁਰਦੁਵਾਰਿਆਂ 'ਚ ਪਏ ਹੋਏ ਸੋਨੀ ਤੇ ਚਾਂਦੀ 'ਤੇ ਲੱਗੀ। ਸਰਕਾਰ ਦੀ ਮਦਦ ਕਰਨ ਦਾ ਸਿਰਸਾ ਨੂੰ ਇੰਨਾ ਹੀ ਸ਼ੌਕ ਹੈ ਤਾਂ ਆਪਣੀ ਜਾਇਦਾਦ ਵਿਚੋਂ ਦਾਨ ਕਰੇ।