ਲਾਲਕ੍ਰਿਸ਼ਨ ਅਡਵਾਨੀ ਤੇ ਐੱਸ. ਜੈਸ਼ੰਕਰ ਨੂੰ ਵੀ ਐੱਸ. ਆਈ. ਆਰ. ਦੇ ਨੋਟਿਸ

Sunday, Sep 20, 2026 - 06:25 PM (IST)

ਲਾਲਕ੍ਰਿਸ਼ਨ ਅਡਵਾਨੀ ਤੇ ਐੱਸ. ਜੈਸ਼ੰਕਰ ਨੂੰ ਵੀ ਐੱਸ. ਆਈ. ਆਰ. ਦੇ ਨੋਟਿਸ

ਨਵੀਂ ਦਿੱਲੀ,  (ਏਜੰਸੀ)-ਵੋਟਰ ਸੂਚੀ ਲਈ ਐੱਸ. ਆਈ. ਆਰ. ਦੀ ਪ੍ਰਕਿਰਿਆ ਦੌਰਾਨ ਜਾਰੀ ਨੋਟਿਸਾਂ ਦੀ ਸੂਚੀ ’ਚ ਕਈ ਵੱਡੇ ਨਾਂ ਵੀ ਸਾਹਮਣੇ ਆਏ ਹਨ। ਇਨ੍ਹਾਂ ’ਚ ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲਕ੍ਰਿਸ਼ਨ ਅਡਵਾਨੀ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਚੋਣ ਕਮਿਸ਼ਨਰ ਐੱਸ. ਐੱਸ. ਸੰਧੂ ਦੇ ਨਾਂ ਵੀ ਸ਼ਾਮਲ ਹਨ। ਇਕ ਰਿਪੋਰਟ ਮੁਤਾਬਕ, ਲਿਸਟ ’ਚ ਕਾਂਗਰਸ ਦੇ ਸੀਨੀਅਰ ਨੇਤਾ ਤੇ ਸੰਸਦ ਮੈਂਬਰ ਕਪਿਲ ਸਿੱਬਲ, ਕਾਂਗਰਸ ਨੇਤਾ ਅਭਿਸ਼ੇਕ ਮਨੂੰ ਸਿੰਘਵੀ ਅਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਵੀ ਨਾਂ ਹਨ। ਇਨ੍ਹਾਂ ਲੋਕਾਂ ਨੂੰ ਵੱਖ-ਵੱਖ ਮਾਮਲਿਆਂ ’ਚ ਵੋਟਰ ਸੂਚੀ ਨਾਲ ਜੁੜੇ ਰਿਕਾਰਡ ਦੀ ਤਸਦੀਕ ਲਈ ਨੋਟਿਸ ਭੇਜਿਆ ਗਿਆ ਹੈ।

ਨੋਟਿਸ ਮੁਤਾਬਕ, ਐੱਸ. ਐੱਸ. ਸੰਧੂ ਦੇ ਮਾਮਲੇ ’ਚ ਵੋਟਰ ਰਿਕਾਰਡ ’ਚ ਉਨ੍ਹਾਂ ਦੇ ਨਾਂ ਦੇ ਸਪੈਲਿੰਗ ’ਚ ਫਰਕ ਪਾਇਆ ਗਿਆ। ਵਿਦੇਸ਼ ਮੰਤਰੀ ਜੈਸ਼ੰਕਰ ਤੇ ਉਨ੍ਹਾਂ ਦੀ ਪਤਨੀ ਕੇ. ਐੱਸ. ਜੈਸ਼ੰਕਰ ਦੇ ਨਾਂ ਵੀ ਨੋਟਿਸ ਲਿਸਟ ’ਚ ਹਨ। ਕਪਿਲ ਸਿੱਬਲ ਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਨਾਂ ਪਿਛਲੇ ਐੱਸ. ਆਈ. ਆਰ. ਦੇ ਰਿਕਾਰਡ ਨਾਲ ਮੇਲ ਨਹੀਂ ਖਾ ਰਹੇ। ਇਸ ਕਾਰਨ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਸੂਚੀ ’ਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਪਰਿਵਾਰ ਦੇ ਕੁਝ ਮੈਂਬਰਾਂ ਦੇ ਨਾਂ ਵੀ ਹਨ। ਲਾਲਕ੍ਰਿਸ਼ਨ ਅਡਵਾਨੀ ਦੀ ਧੀ ਪ੍ਰਤਿਭਾ ਅਡਵਾਨੀ ਦਾ ਨਾਂ ਵੀ ਲਿਸਟ ’ਚ ਦਰਜ ਹੈ।


author

Shubam Kumar

Content Editor

Related News