ਰੂਸ ਦਾ ਦਾਅਵਾ- ਬਜ਼ੁਰਗਾਂ ''ਤੇ 83% ਤੱਕ ਪ੍ਰਭਾਵੀ ਹੈ ਸਿੰਗਲ ਡੋਜ਼ ਵਾਲਾ ਸਪੁਤਨਿਕ ਲਾਈਟ ਟੀਕਾ

Thursday, Jun 03, 2021 - 02:03 AM (IST)

ਨਵੀਂ ਦਿੱਲੀ - ਸਿੰਗਲ ਡੋਜ਼ ਵਾਲੀ ਰੂਸ ਦੀ ਸਪੁਤਨਿਕ ਲਾਈਟ ਕੋਵਿਡ ਵੈਕਸੀਨ ਬਜ਼ੁਰਗਾਂ ਵਿੱਚ ਕਰੀਬ 83 ਫੀਸਦੀ ਤੱਕ ਪ੍ਰਭਾਵੀ ਪਾਈ ਗਈ ਹੈ। ਇਹ ਅੰਕੜੇ ਅਰਜਨਟੀਨਾ ਤੋਂ ਇਕੱਠਾ ਕੀਤੇ ਗਏ ਹਨ। ਬਿਊਨਸ ਆਇਰਸ ਪ੍ਰਾਂਤ ਦੇ ਸਿਹਤ ਮੰਤਰਾਲਾ ਵਲੋਂ ਜਾਰੀ ਕੀਤੇ ਗਏ ਇਨ੍ਹਾਂ ਅੰਕੜੀਆਂ ਮੁਤਾਬਕ ਸਪੁਤਨਿਕ ਲਾਈਟ ਬਜ਼ੁਰਗਾਂ ਵਿੱਚ 78.6-83.7 ਫੀਸਦੀ ਤੱਕ ਪ੍ਰਭਾਵੀ ਪਾਈ ਗਈ ਹੈ। ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (ਆਰ.ਡੀ.ਆਈ.ਐੱਫ.) ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਕੋਵਿਡ ਰੋਕੂ ਰੂਸ ਦੀ ਵੈਕਸੀਨ ਸਪੁਤਨਿਕ V ਦਾ ਨਵਾਂ ਵਰਜ਼ਨ ਦੱਸੀ ਜਾ ਰਹੀ ਇਸ ਵੈਕਸੀਨ ਨੂੰ ਮਈ ਵਿੱਚ ਹੀ ਮਨਜ਼ੂਰੀ ਦਿੱਤੀ ਗਈ ਸੀ। ਉਸ ਸਮੇਂ ਆਰ.ਡੀ.ਆਈ.ਐੱਫ. ਨੇ ਇਸ ਨੂੰ ਦੋ ਖੁਰਾਕ ਵਾਲੀ ਸਪੁਤਨਿਕ V ਤੋਂ ਬਿਹਤਰ ਕਰਾਰ ਦਿੱਤਾ ਸੀ।

5 ਦਸੰਬਰ 2020 ਤੋਂ 15 ਅਪ੍ਰੈਲ 2021 ਵਿਚਾਲੇ ਰੂਸ ਵਿੱਚ ਚਲੇ ਵਿਆਪਕ ਟੀਕਾਕਰਣ ਮੁਹਿੰਮ ਵਿੱਚ ਸਪੁਤਨਿਕ ਲਾਈਟ ਵੈਕਸੀਨ ਦਿੱਤੀ ਗਈ ਸੀ ਜਿਸ ਦੇ 28 ਦਿਨ ਬਾਅਦ ਇਸ ਦਾ ਡਾਟਾ ਇਕੱਠਾ ਕੀਤਾ ਗਿਆ ਸੀ। ਦੁਨੀਆ ਭਰ ਵਿੱਚ ਹੁਣ ਤੱਕ 60 ਦੇਸ਼ ਰੂਸ ਦੀ ਵੈਕਸੀਨ ਨੂੰ ਮਨਜ਼ੂਰੀ ਦੇ ਚੁੱਕੇ ਹਨ। ਭਾਰਤ ਵਿੱਚ ਵੀ ਸਪੁਤਨਿਕ V ਵੈਕਸੀਨ ਦਿੱਤੀ ਜਾ ਰਹੀ ਹੈ। ਉਥੇ ਹੀ ਭਾਰਤ ਸਰਕਾਰ ਨੂੰ ਵੀ ਕੋਵਿਡ-19 ਦੀ ਸਪੁਤਨਿਕ ਲਾਈਟ ਟੀਕੇ ਦੇ ਭਾਰਤ ਵਿੱਚ ਛੇਤੀ ਆਉਣ ਦੀ ਉਮੀਦ ਹੈ। ਰੂਸੀ ਨਿਰਮਾਤਾ ਅਤੇ ਉਸ ਦੇ ਭਾਰਤੀ ਭਾਈਵਾਲ ਸਮੇਤ ਸਾਰੇ ਧਿਰਾਂ ਨੂੰ ਦੇਸ਼ ਦੇ ਟੀਕਾਕਰਣ ਮੁਹਿੰਮ ਨੂੰ ਬੜਾਵਾ ਦੇਣ ਨੂੰ ਲੈ ਕੇ ਟੀਕੇ ਲਈ ਅਰਜ਼ੀ ਅਤੇ ਰੈਗੂਲੇਟਰੀ ਪ੍ਰਵਾਨਗੀ ਪ੍ਰਕਿਰਿਆਵਾਂ ਨੂੰ ਤੇਜ਼ ਕਰਣ ਦੇ ਨਿਰਦੇਸ਼ ਦਿੱਤੇ ਗਏ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


Inder Prajapati

Content Editor

Related News