ਸਿੰਘੂ ਸਰਹੱਦ ਕਤਲਕਾਂਡ: ਨਿਹੰਗਾਂ ਦੀ ਚਿਤਾਵਨੀ- ‘ਹੁਣ ਗਿ੍ਰਫ਼ਤਾਰੀ ਦੀ ਕੋਸ਼ਿਸ਼ ਨਾ ਕਰੇ ਪ੍ਰਸ਼ਾਸਨ’
Tuesday, Oct 19, 2021 - 10:32 AM (IST)
ਸੋਨੀਪਤ (ਬਿਊਰੋ)— ਸਿੰਘੂ ਸਰਹੱਦ ’ਤੇ ਲਖਬੀਰ ਸਿੰਘ ਦਾ ਬੇਰਹਿਮੀ ਨਾਲ ਕੀਤੇ ਕਤਲ ਮਾਮਲਾ ਭੱਖਦਾ ਜਾ ਰਿਹਾ ਹੈ। ਬੇਅਦਬੀ ਦੇ ਦੋਸ਼ ’ਚ ਲਖਬੀਰ ਸਿੰਘ ਦਾ ਨਿਹੰਗਾਂ ਵਲੋਂ ਕਤਲ ਕੀਤਾ ਗਿਆ ਸੀ। ਇਸ ਕਤਲਕਾਂਡ ਦੇ ਦੋਸ਼ ’ਚ 4 ਨਿਹੰਗ ਸਿੰਘਾਂ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਗਿਆ ਹੈ। ਉੱਥੇ ਹੀ ਹੁਣ ਇਸ ਮਾਮਲੇ ਵਿਚ ਨਿਹੰਗ ਜਥੇਬੰਦੀਆਂ ਵੀ ਮੀਡੀਆ ਦੇ ਸਾਹਮਣੇ ਖੁੱਲ੍ਹ ਕੇ ਆਈਆਂ ਹਨ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਪ੍ਰਸ਼ਾਸਨ ਹੋਰ ਗਿ੍ਰਫ਼ਤਾਰੀ ਦੀ ਕੋਸ਼ਿਸ਼ ਨਾ ਕਰੇ। ਇਸ ਤੋਂ ਇਲਾਵਾ ਨਿਹੰਗਾਂ ਨੇ ਕਿਸਾਨ ਅੰਦੋਲਨ ਦੇ ਆਗੂਆਂ ਦੇ ਬਿਆਨ ਨੂੰ ਲੈ ਕੇ ਨਿਸ਼ਾਨਾ ਵਿੰਨਿ੍ਹਆ ਹੈ।
ਇਹ ਵੀ ਪੜ੍ਹੋ: ਵਾਪਸ ਪਰਤਾਂਗੇ ਜਾਂ ਨਹੀਂ, ਇਸ ਦਾ ਫੈਸਲਾ 27 ਨੂੰ: ਨਿਹੰਗ
ਦਰਅਸਲ ਹਰਿਆਣਾ ਦੇ ਜ਼ਿਲ੍ਹਾ ਸੋਨੀਪਤ ਦੇ ਕੁੰਡਲੀ ਵਿਚ ਨਿਹੰਗ ਜਥੇਬੰਦੀਆਂ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਵਿਚ ਨਿਹੰਗ ਰਾਜਾ ਰਾਜ ਸਿੰਘ ਅਤੇ ਹੋਰ ਨਿਹੰਗ ਸਿੰਘਾ ਸ਼ਾਮਲ ਹੋਏ। ਇਸ ਦੌਰਾਨ ਨਿਹੰਗ ਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਗ੍ਰੰਥ ਦੀ ਬੇਅਬਦੀ ਹੋਈ ਹੈ, ਜੋ ਕਿ ਅਸੀਂ ਸਹਿਣ ਨਹੀਂ ਕਰ ਸਕਦੇ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਲਖਬੀਰ ਸਿੰਘ ਕਤਲਕਾਂਡ ਮਾਮਲੇ ’ਚ 4 ਨਿਹੰਗ ਸਿੰਘਾਂ ਨੇ ਆਪਣੀ ਗਿ੍ਰਫ਼ਤਾਰੀ ਦੇ ਦਿੱਤੀ ਹੈ। ਹੁਣ ਪ੍ਰਸ਼ਾਸਨ ਹੋਰ ਗਿ੍ਰਫ਼ਤਾਰੀ ਕਰਨ ਦੀ ਕੋਸ਼ਿਸ਼ ਨਾ ਕਰੇ। ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਹੋਰ ਗਿ੍ਰਫ਼ਤਾਰੀ ਹੰੁਦੀ ਹੈ ਤਾਂ ਇਸ ਦਾ ਵਿਰੋਧ ਹੋਵੇਗਾ।
ਇਹ ਵੀ ਪੜ੍ਹੋ: ਸਿੰਘੂ ਸਰਹੱਦ ਕਤਲ ਮਾਮਲਾ: ਪੇਸ਼ੀ ਮਗਰੋਂ ਮੁਲਜ਼ਮ ਸਰਬਜੀਤ ਸਿੰਘ ਮੀਡੀਆ ਨਾਲ ਉਲਝਿਆ, ਲੱਥੀ ਪੱਗ
ਨਿਹੰਗ ਰਾਜ ਸਿੰਘ ਨੇ ਕਿਹਾ ਕਿ ਜੋ ਬੇਅਦਬੀ ਹੋਈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਜੇਕਰ ਇਸ ਦੀ ਨਿਰਪੱਖ ਜਾਂਚ ਹੁੰਦੀ ਹੈ ਤਾਂ ਵੱਡਾ ਕਾਂਡ ਨਿਕਲ ਕੇ ਸਾਹਮਣੇ ਆਵੇਗਾ। ਇਸ ਦੌਰਾਨ ਨਿਹੰਗ ਸਿੰਘਾਂ ਨੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ’ਤੇ ਵੀ ਨਿਸ਼ਾਨਾ ਵਿੰਨਿ੍ਹਆ। ਨਿਹੰਗ ਸਿੰਘਾਂ ਨੇ ਕਿਹਾ ਕਿ ਜੇਕਰ ਉਹ ਕਾਨੂੰਨ ਦੀ ਗੱਲ ਕਰਦੇ ਹਨ ਤਾਂ ਇੱਥੇ ਕਿਉਂ ਬੈਠੇ ਹਨ? ਸੁਪਰੀਮ ਕੋਰਟ ਨੇ ਤਾਂ ਕਾਨੂੰਨਾਂ ’ਤੇ 2 ਸਾਲ ਦਾ ਸਟੇਅ ਲਾ ਰੱਖਿਆ ਹੈ।
ਇਹ ਵੀ ਪੜ੍ਹੋ: ਰਾਜਪਾਲ ਸੱਤਿਆਪਾਲ ਮਲਿਕ ਬੋਲੇ- ਕਿਸਾਨਾਂ ਦੀ ਇਹ ਸ਼ਰਤ ਮੰਨ ਲਵੇ ਸਰਕਾਰ ਤਾਂ ਹੱਲ ਹੋ ਸਕਦਾ ਮੁੱਦਾ
ਨਿਹੰਗ ਸਿੰਘਾਂ ਦੀ ਇਸ ਚਿਤਾਵਨੀ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ