ਆਪਣੇ ਘਰ 'ਚ ਹਾਰੇ ਸੀ ਹੰਸ, ਹੁਣ ਦਿੱਲੀ ਤੋਂ ਚੋਣ ਮੈਦਾਨ 'ਚ

04/23/2019 1:09:36 PM

ਨਵੀਂ ਦਿੱਲੀ-ਅੱਜ ਭਾਜਪਾ ਨੇ ਦਿੱਲੀ ਦੀ ਨਾਰਥ ਵੈਸਟ ਸੀਟ ਤੋਂ ਮਸ਼ਹੂਰ ਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਲੋਕ ਸਭਾ ਚੋਣ ਲੜਨ ਲਈ ਉਮੀਦਵਾਰ ਐਲਾਨ ਦਿੱਤਾ ਹੈ। 

ਦੱਸਣਯੋਗ ਹੈ ਕਿ ਗਰੀਬ ਦਲਿਤ ਪਰਿਵਾਰ 'ਚ ਜਨਮ ਲੈਣ ਵਾਲੇ ਹੰਸ ਰਾਜ ਹੰਸ ਨੇ ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ ਗਾਇਕੀ ਰਾਹੀਂ ਦੁਨੀਆ 'ਚ ਖੂਬ ਆਪਣਾ ਨਾਂ ਰੌਸ਼ਨ ਕੀਤਾ। ਸੂਫੀ ਗਾਇਕੀ ਦੇ ਖੇਤਰ 'ਚ ਅਨੋਖੀ ਛਾਪ ਛੱਡਣ ਵਾਲੇ ਹੰਸ ਰਾਜ ਹੰਸ ਨੇ ਆਪਣਾ ਰਾਜਨੀਤਿਕ ਸਫਰ ਸਾਲ 2009 'ਚ ਸ਼੍ਰੋਮਣੀ ਅਕਾਲੀ ਦਲ ਤੋਂ ਸ਼ੁਰੂ ਕੀਤਾ ਸੀ। ਸਾਲ 2009 'ਚ ਲੋਕ ਸਭਾ ਚੋਣਾਂ ਦੌਰਾਨ ਹੰਸ ਰਾਜ ਹੰਸ ਨੇ ਆਪਣੀ ਘਰੇਲੂ ਸੀਟ ਮਤਲਬ ਕਿ ਜਲੰਧਰ 'ਤੋ ਚੋਣ ਲੜੀ ਸੀ, ਜਿਸ ਦੌਰਾਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੰਸ ਰਾਜ ਹੰਸ ਦਾ ਮੁਕਾਬਲਾ ਕਾਂਗਰਸ ਪਾਰਟੀ ਦੇ ਮਹਿੰਦਰ ਸਿਘ ਕੇ. ਪੀ. ਨਾਲ ਹੋਇਆ ਸੀ। ਮਹਿੰਦਰ ਸਿੰਘ ਕੇ. ਪੀ ਨੂੰ 4,08,103 ਵੋਟਾਂ ਮਿਲੀਆਂ ਜਦਕਿ ਹੰਸ ਰਾਜ ਹੰਸ ਨੂੰ 3,71,658 ਵੋਟਾਂ ਮਿਲੀਆਂ। ਚੋਣਾਂ 'ਚ ਮਹਿੰਦਰ ਸਿੰਘ ਕੇ. ਪੀ. ਨੇ ਹੰਸ ਰਾਜ ਹੰਸ ਨੂੰ 36,445 ਵੋਟਾਂ ਦੇ ਫਰਕ ਨਾਲ ਹਰਾਇਆ ਸੀ।

ਕੁਝ ਸਮੇਂ ਬਾਅਦ ਪਾਰਟੀ ਨਾਲ ਮਤਭੇਦ ਹੋ ਜਾਣ ਕਾਰਨ ਹੰਸ ਰਾਜ ਹੰਸ ਨੇ ਸਾਲ 2014 'ਚ ਪਾਰਟੀ ਛੱਡ ਦਿੱਤੀ ਸੀ। ਫਿਰ ਹੰਸ ਰਾਜ ਹੰਸ ਨੇ ਕਾਂਗਰਸ 'ਚ ਸ਼ਾਮਲ ਹੋ ਗਏ ਸੀ। ਸਾਲ 2016 ਦੌਰਾਨ ਹੰਸ ਰਾਜ ਹੰਸ ਭਾਜਪਾ 'ਚ ਸ਼ਾਮਲ ਹੋ ਗਏ ਸੀ। ਭਾਜਪਾ 'ਚ ਸ਼ਾਮਲ ਹੋਏ ਹੰਸ ਰਾਜ ਹੰਸ ਨੂੰ ਪਾਰਟੀ ਨੇ ਭਾਰਤ ਸਰਕਾਰ ਦੇ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਵਿਭਾਗ 'ਚ ਨੈਸ਼ਨਲ ਕਮਿਸ਼ਨ ਫਾਰ ਸਫਾਈ ਕਰਮਚਾਰੀ (ਐੱਨ. ਸੀ. ਐੱਸ. ਕੇ) ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। 


Iqbalkaur

Content Editor

Related News