ਸਿੰਘਾਪੁਰ ਦਾ ਪੈਰਾਗਲਾਈਡਰ ਪਾਇਲਟ ਬਿਲਿੰਗ ਘਾਟੀ 'ਚ ਲਾਪਤਾ, ਖੋਜ ਮੁਹਿੰਮ ਸ਼ੁਰੂ

06/18/2019 3:05:54 PM

ਬੈਜਨਾਥ—ਹਿਮਾਚਲ ਦੇ ਕੁੱਲੂ ਜ਼ਿਲੇ ਦੇ ਬੈਜਨਾਥ ਇਲਾਕੇ 'ਚ ਇੱਕ ਵਿਦੇਸ਼ੀ ਪੈਰਾਗਲਾਈਡਰ ਪਾਇਲਟ ਨੂੰ ਬਿਲਿੰਗ ਘਾਟੀ ਤੋਂ ਉਡਾਣ ਭਰਨੀ ਮਹਿੰਗੀ ਪੈ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਸਿੰਘਾਪੁਰ ਨਿਵਾਸੀ ਲੀ ਯੰਗਚੁਕ ਨੇ ਰੋਕ ਦੇ ਬਾਵਜੂਦ ਵੀ ਉਡਾਣ ਭਰੀ ਸੀ ਅਤੇ ਉਹ ਲਾਪਤਾ ਹੋ ਗਿਆ। ਇਸ ਸੰਬੰਧੀ ਜਾਣਕਾਰੀ ਮਿਲਦੇ ਹੀ ਬਿਲਿੰਗ ਪੈਰਾਗਲਾਈਡਰ ਐਸੋਸੀਏਸ਼ਨ ਨੇ ਦਲ ਨੂੰ ਵਿਦੇਸ਼ੀ ਪਾਇਲਟ ਦੀ ਖੋਜ ਲਈ ਭੇਜਿਆ।

PunjabKesari

ਦੱਸਿਆ ਜਾ ਰਿਹਾ ਹੈ ਕਿ ਦਲ ਨੂੰ ਧਰਮਾਨ ਦੇ ਜੰਗਲ 'ਚ ਪੈਰਾਗਲਾਈਡਰ ਤਾਂ ਮਿਲ ਗਿਆ ਹੈ ਪਰ ਪਾਇਲਟ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ। ਬੀੜ ਬਿਲਿੰਗ ਪੈਰਾਗਲਾਈਡਰ ਮੁਖੀ ਅਤੇ ਹੋਰ ਸੁਪਰਵਾਇਜ਼ਰ ਰਣਵਿਜੇ ਨੇ ਦੱਸਿਆ ਹੈ ਕਿ ਵਿਦੇਸ਼ੀ ਪਾਇਲਟ ਬਿਨਾਂ ਕਿਸੇ ਨੂੰ ਜਾਣਕਾਰੀ ਦਿੱਤੇ ਫ੍ਰੀ ਫਲਾਇੰਗ ਕਰ ਰਿਹਾ ਸੀ। ਇਸ ਤੋਂ ਇਲਾਵਾ ਡੀ. ਐੱਸ. ਪੀ. ਪ੍ਰਤਾਪ ਠਾਕੁਰ ਨੇ ਦੱਸਿਆ ਹੈ ਕਿ ਖੋਜ ਮੁਹਿੰਮ ਸੁਰੂ ਕਰ ਦਿੱਤੀ ਗਈ ਹੈ।

PunjabKesari


Iqbalkaur

Content Editor

Related News