ਸਿੰਗਾਪੁਰ ਦੀ ਯੂਨੀਵਰਸਿਟੀ ਦਾ ਦਾਅਵਾ- 20 ਮਈ ਤੱਕ ਭਾਰਤ 'ਚ ਖਤਮ ਹੋ ਜਾਵੇਗਾ ਕੋਰੋਨਾ ਵਾਇਰਸ

Sunday, Apr 26, 2020 - 07:32 AM (IST)

ਸਿੰਗਾਪੁਰ ਦੀ ਯੂਨੀਵਰਸਿਟੀ ਦਾ ਦਾਅਵਾ- 20 ਮਈ ਤੱਕ ਭਾਰਤ 'ਚ ਖਤਮ ਹੋ ਜਾਵੇਗਾ ਕੋਰੋਨਾ ਵਾਇਰਸ

ਸਿੰਗਾਪੁਰ- ਭਾਰਤ ਵਿਚੋਂ ਕੋਰੋਨਾ 20 ਮਈ ਤੱਕ ਖਤਮ ਹੋ ਜਾਣ ਦੀ ਆਸ ਹੈ। ਇਹ ਦਾਅਵਾ ਸਿੰਗਾਪੁਰ ਯੂਨੀਵਰਸਿਟੀ ਆਫ ਟੈਕਨਾਲੋਜੀ ਐਂਡ ਡਿਜ਼ਾਈਨ (ਐਸਯੂਟੀਡੀ) ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਸਹਾਇਤਾ ਨਾਲ ਇਕੱਠੇ ਕੀਤੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਬਾਅਦ ਕੀਤਾ ਹੈ। ਐੱਸ. ਯੂ. ਟੀ.  ਡੀ. (SUTD) ਨੇ ਇਹ ਵੀ ਕਿਹਾ ਕਿ ਕੋਰੋਨਾ ਵਾਇਰਸ ਛੇਤੀ ਹੀ ਭਾਰਤ ਦੇ ਨਾਲ-ਨਾਲ ਵੱਖ ਵੱਖ ਦੇਸ਼ਾਂ ਵਿਚ ਵੀ ਖਤਮ ਹੋਣ ਵਾਲਾ ਹੈ।

ਐੱਸ. ਯੂ. ਟੀ.  ਡੀ. ਨੇ ਇਹ ਭਵਿੱਖਬਾਣੀ ਸੰਵੇਦਨਸ਼ੀਲ ਸੰਕਰਮਿਤ ਰਿਕਵਰੀ (ਐੱਸ. ਆਈ. ਆਰ.) ਮਹਾਂਮਾਰੀ ਦੇ ਮਾਡਲ, ਭਾਵ ਵੱਖ-ਵੱਖ ਦੇਸ਼ਾਂ ਦੇ ਸ਼ੱਕੀ, ਇਨਫੈਕਟਡ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਦੇ ਮਾਡਲਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਕੀਤੀ ਹੈ। ਇਸ ਮਹਾਂਮਾਰੀ ਨੇ ਵੱਖ-ਵੱਖ ਦੇਸ਼ਾਂ ਵਿੱਚ ਜਿਨ੍ਹਾਂ ਤਰੀਕਾਂ ਨੂੰ ਮੋੜ ਲਿਆ, ਇਸ ਦਾ ਵੀ ਅਧਿਐਨ ਕੀਤਾ ਗਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਜੇਕਰ 16 ਮਈ ਤੱਕ ਲਾਕਡਾਊਨ ਦੀ ਪਾਲਣਾ ਕੀਤੀ ਜਾਵੇ ਤਾਂ ਫਿਰ ਕੋਰੋਨਾ ਵਾਇਰਸ ਦਾ ਨਵਾਂ ਕੇਸ ਸਾਹਮਣੇ ਨਹੀਂ ਆਵੇਗਾ। ਇਸ ਦੇ ਨਾਲ ਹੀ ਭਾਰਤ ਕੋਰੋਨਾ ਵਾਇਰਸ 'ਤੇ ਕਾਬੂ ਪਾ ਲਵੇਗਾ।

ਸਰਕਾਰ ਨੇ ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਲਾਏ ਲਾਕਡਾਊਨ ਵਿਚ ਥੋੜ੍ਹੀ ਢਿੱਲ ਦਿੱਤੀ ਹੈ। ਇਸ ਤਹਿਤ ਕੇਂਦਰ ਸਰਕਾਰ ਨੇ ਪਿੰਡਾਂ, ਗਲੀਆਂ ਅਤੇ ਨੇੜਲੇ ਕਸਬਿਆਂ ਵਿੱਚ ਦੁਕਾਨਾਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਹਾਲਾਂਕਿ ਕੰਟੇਨਮੈਂਟ ਜ਼ੋਨ ਅਤੇ ਹੌਟਸਪੋਟ ਇਲਾਕੇ ਵਿੱਚ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਨਹੀਂ ਹੈ। ਇਸ ਤੋਂ ਇਲਾਵਾ ਸ਼ਰਾਬ ਦੀਆਂ ਦੁਕਾਨਾਂ ਅਤੇ ਮਾਲ ਆਦਿ ਵੀ ਖੋਲ੍ਹਣ ਦੀ ਆਗਿਆ ਨਹੀਂ ਹੈ।


ਤੁਹਾਨੂੰ ਦੱਸ ਦੇਈਏ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਭਾਰਤ ਸਣੇ ਦੁਨੀਆ ਵਿੱਚ ਜ਼ਬਰਦਸਤ ਤਬਾਹੀ ਮਚਾਈ ਹੈ। ਪੂਰੀ ਦੁਨੀਆ ਵਿਚ 2 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 28 ਲੱਖ ਤੋਂ ਵੱਧ ਲੋਕ ਕੋਰੋਨਾ ਦੀ ਲਪੇਟ ਵਿਚ ਹਨ।


author

Lalita Mam

Content Editor

Related News