ਕੋਰੋਨਾ ਆਫ਼ਤ: ਸਿੰਗਾਪੁਰ ਅਤੇ UAE ਤੋਂ ਆਕਸੀਜਨ ਟੈਂਕਰ ਆਯਾਤ ਕਰਨ ਦੀ ਤਿਆਰੀ 'ਚ ਭਾਰਤ

Saturday, Apr 24, 2021 - 10:43 AM (IST)

ਕੋਰੋਨਾ ਆਫ਼ਤ: ਸਿੰਗਾਪੁਰ ਅਤੇ UAE ਤੋਂ ਆਕਸੀਜਨ ਟੈਂਕਰ ਆਯਾਤ ਕਰਨ ਦੀ ਤਿਆਰੀ 'ਚ ਭਾਰਤ

ਨਵੀਂ ਦਿੱਲੀ : ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਕਈ ਸੂਬਿਆਂ ਵਿਚ ਆਕਸੀਜਨ ਦੀ ਕਮੀ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਸਿੰਗਾਪੁਰ ਅਤੇ ਯੂ.ਏ.ਈ. ਤੋਂ ਉਚ ਸਮਰਥਾ ਦੇ ਆਕਸੀਜਨ ਲਿਜਾਣ ਵਾਲੇ ਟੈਂਕਰਾਂ ਨੂੰ ਆਯਾਤ ਕਰਨ ਲਈ ਗੱਲਬਾਤ ਕਰ ਰਹੀ ਹੈ। ਇਸ ਦੇ ਨਾਲ ਹੀ ਆਕਸੀਜਨ ਦੇ ਉਤਪਾਦਨ ਨੂੰ ਵਧਾਉਣ ਲਈ ਕੇਂਦਰ ਨੇ ਸੂਬਿਆਂ ਨੂੰ ਬੰਦ ਆਕਸੀਜਨ ਪਲਾਂਟਾਂ ਨੂੰ ਮੁੜ ਚਲਾਉਣ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਭਾਰਤ ਦੀ ਦਰਿਆਦਿਲੀ, ਨੇਪਾਲ ਨੂੰ ਤੋਹਫ਼ੇ ’ਚ ਦਿੱਤੀਆਂ 39 ਐਂਬੂਲੈਂਸ ਅਤੇ 6 ਸਕੂਲੀ ਬੱਸਾਂ

ਗ੍ਰਹਿ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੇਸ਼ ਵਿਚ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਦੇ ਬਾਅਦ ਸੂਬਿਆਂ ਨੂੰ ਇਹ ਹੁਕਮ ਦਿੱਤੇ ਗਏ ਹਨ। ਵੱਖ-ਵੱਖ ਭੇਜੇ ਗਏ ਪੱਤਰ ਵਿਚ ਕੇਂਦਰ ਨੇ ਸਾਰੇ ਸੂਬਿਆਂ ਨੂੰ ਆਪਣੇ-ਆਪਣੇ ਖੇਤਰ ਅਧਿਕਾਰ ਵਿਚ ਆਕਸੀਜਨ ਉਤਪਾਦਕਾਂ ਦੀ ਇਕ ਸੂਚੀ ਤਿਆਰ ਕਰਨ ਲਈ ਕਿਹਾ ਹੈ। ਕੇਂਦਰ ਨੇ ਆਕਸੀਜਨ ਦੀ ਮੰਗ ਵਾਲੀਆਂ ਥਾਂਵਾਂ ’ਤੇ ਨਿਰਵਿਘਨ ਸਪਲਾਈ ਯਕੀਨੀ ਕਰਨ ਦਾ ਹੁਕਮ ਦਿੱਤਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਆਕਸੀਜਨ ਦੀ ਨਿਰਵਿਘਨ ਆਵਾਜਾਈ ਲਈ ਗ੍ਰਹਿ ਮੰਤਰਾਲਾ ਭਾਰਤੀ ਹਵਾਈ ਫ਼ੌਜ ਦੇ ਆਵਾਜਾਈ ਜਹਾਜ਼ਾਂ ਜ਼ਰੀਏ ਸਿੰਗਾਪੁਰ ਅਤੇ ਯੂ.ਏ.ਈ. ਸਮੇਤ ਹੋਰ ਦੇਸ਼ਾਂ ਤੋਂ ਉਚ ਸਮਰਥਾ ਵਾਲੇ ਟੈਂਕਰ ਮੰਗਵਾਉਣ ਲਈ ਤਾਲਮੇਲ ਕਰ ਰਿਹਾ ਹੈ।

ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਦੇ ਕਹਿਰ ਤੋਂ ਡਰਿਆ ਬ੍ਰਿਟੇਨ, ਭਾਰਤੀ ਯਾਤਰੀਆਂ ਲਈ ਸ਼ੁਰੂ ਕੀਤੀ ‘ਰੈੱਡ ਲਿਸਟ’ ਯਾਤਰਾ ਪਾਬੰਦੀ

ਆਕਸੀਜਨ ਵਾਹਨਾਂ ਦੀ ਆਵਾਜਾਈ ਲਈ ਬਣਾਓ ਵਿਸ਼ੇਸ਼ ਗਲਿਆਰਾ
ਗ੍ਰਹਿ ਮੰਤਰੀ ਨੇ ਸਮੀਖਿਆ ਬੈਠਕ ਵਿਚ ਆਕਸੀਜਨ ਦੀ ਸਪਲਾਈ ਵਧਾਉਣ ਲਈ ਕਈ ਉਪਾਅ ਸੁਝਾਏ। ਗ੍ਰਹਿ ਮੰਤਰਾਲਾ ਦਾ ਇਕ ਮਾਹਰ ਸਮੂਹ ਵੀ ਸਰਗਰਮ ਮਾਮਲਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਆਕਸੀਜਨ ਦੀ ਆਵਾਜਾਈ ਅਤੇ ਵੰਡ ਨੂੰ ਸੂਬਿਆਂ ਦੇ ਅਨੁਕੂਲ ਅਤੇ ਤਰਕਸੰਗਤ ਬਣਾਉਣ ਵਿਚ ਲੱਗਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਆਕਸੀਜਨ ਆਵਾਜਾਈ ਵਾਹਨਾਂ ਦੀ ਸੁਰੱਖਿਆ ਯਕੀਨੀ ਕਰਾਉਣ। ਇਨ੍ਹਾਂ ਵਾਹਨਾਂ ਦੀ ਆਵਾਜਾਈ ਲਈ ਵਿਸ਼ੇਸ਼ ਗਲਿਆਰਿਆਂ ਦੀ ਵਿਵਸਥਾ ਕਰਦੇ ਹੋਏ ਉਨ੍ਹਾਂ ਨਾਲ ਐਂਬੂਲੈਂਸ ਦੀ ਤਰ੍ਹਾਂ ਵਤੀਰਾ ਕੀਤਾ ਜਾਏ।

ਇਹ ਵੀ ਪੜ੍ਹੋ : ...ਜਦੋਂ ਕੋਰੋਨਾ ਵੈਕਸੀਨ ਦੇ ਨਾਮ ’ਤੇ ਲੋਕਾਂ ਨੂੰ ਲਗਾ ਦਿੱਤਾ ਕੁੱਤਿਆਂ ਦਾ ਟੀਕਾ

ਕੇਂਦਰ ਗ੍ਰਹਿ ਸਕੱਤਰ ਨੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਲਿਖਿਆ ਪੱਤਰ
ਕੇਂਦਰ ਗ੍ਰਹਿ ਸਕੱਤਰ ਅਜੇ ਭੱਲਾ ਨੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਆਕਸੀਜਨ ਉਤਪਾਦਕ ਪਲਾਂਟ ਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਉਪਲਬੱਧ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੁਵਿਧਾਵਾਂ ਦੀ ਵਰਤੋਂ ਸਥਾਨਕ ਹਸਪਤਾਲਾਂ ਵਿਚ ਆਕਸੀਜਨ ਦੀ ਸਪਲਾਈ ਲਈ ਵੀ ਕੀਤੀ ਜਾ ਸਕਦੀ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਅਜਿਹੀਆਂ ਸਾਰੀਆਂ ਸੁਵਿਧਾਵਾਂ ਨੂੰ ਤੁਰੰਤ ਮਾਰਕ ਕੀਤਾ ਜਾਏ। ਜ਼ਿਲ੍ਹਾ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਉਨ੍ਹਾਂ ਸਾਰੇ ਪਲਾਂਟਾਂ ਨੂੰ ਸੂਚੀਬੱਧ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ, ਜਿਨ੍ਹਾਂ ਵਿਚ ਆਕਸੀਜਨ ਪੈਦਾ ਹੁੰਦੀ ਹੈ। ਭੱਲਾ ਨੇ ਕਿਹਾ ਕਿ ਜੇਕਰ ਕੁੱਝ ਪਲਾਂਟ ਬੰਦ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਵੀ ਸੂਚੀਬੱਧ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਮੁੜ ਚਾਲੂ ਕਰਨ ਲਈ ਜ਼ਰੂਰੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਰੇਪ ਦਾ ਦੋਸ਼ੀ ਨਿਤਯਾਨੰਦ ਮੁੜ ਚਰਚਾ 'ਚ, ਆਪਣੇ ਦੇਸ਼ 'ਕੈਲਾਸਾ' ’ਚ ਭਾਰਤੀਆਂ ਦੀ ਐਂਟਰੀ ’ਤੇ ਲਾਈ ਪਾਬੰਦੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News