ਸਿੱਖਾਂ ਦਾ ਮਜ਼ਾਕ ਉਡਾਉਣ ਵਾਲੇ ਚੁਟਕਲਿਆਂ ''ਤੇ ਪਾਬੰਦੀ ਦੀ ਮੰਗ ਨੇ ਫੜਿਆ ਜ਼ੋਰ
Sunday, Dec 13, 2015 - 05:17 PM (IST)

ਨਵੀਂ ਦਿੱਲੀ— ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਚੁਟਕਿਆਂ ''ਤੇ ਪਾਬੰਦੀ ਦੀ ਮੰਗ ਕਰਨ ਵਾਲੀ ਆਨਲਾਈਨ ਪਟੀਸ਼ਨ ਨੂੰ ਦੁਨੀਆ ਭਰ ਤੋਂ ਜ਼ਬਰਦਸਤ ਸਮਰਥਨ ਮਿਲ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਮੁਤਾਬਕ ਇਕ ਪਟੀਸ਼ਨ ''ਤੇ ਹੁਣ ਤਕ 45,000 ਆਫਲਾਈਨ ਅਤੇ 27000 ਆਨਲਾਈਨ ਦਸਤਖਤ ਪ੍ਰਾਪਤ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ 31 ਦਸੰਬਰ ਤਕ ਇਸ ਪਟੀਸ਼ਨ ''ਤੇ ਲਗਭਗ ਇਕ ਲੱਖ ਲੋਕਾਂ ਵਲੋਂ ਦਸਤਖਤ ਕੀਤੇ ਜਾਣ ਦੀ ਆਸ ਹੈ।
ਉਨ੍ਹਾਂ ਨੇ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ''ਤੇ ਰਕਾਬਗੰਜ ਗੁਰਦੁਆਰਾ ''ਚ 26 ਨਵੰਬਰ 2015 ਨੂੰ ਇਸ ਪਟੀਸ਼ਨ ''ਤੇ ਆਫਲਾਈਨ ਦਸਤਖਤ ਕੀਤੇ।
ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ 3 ਨਵੰਬਰ 2015 ਨੂੰ ਸਿੱਖਾਂ ਦਾ ਮਜ਼ਾਕ ਉਡਾਉਣ ਵਾਲੀ 5000 ਚੁਟਕਲਾ ਵੈੱਬਸਾਈਟ ''ਤੇ ਪਾਬੰਦੀ ਲਾਉਣ ਲਈ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਸੀ। ਦਿੱਲੀ ਗੁਰਦੁਆਰਾ ਰਕਾਬਗੰਜ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ''ਤੇ ਇਕ ਦਿਨ ਵਿਚ ਰਿਕਾਰਡ 20,000 ਸਿੱਖ ਸ਼ਰਧਾਲੂਆਂ ਨੇ ਇਸ ਪਟੀਸ਼ਨ ''ਤੇ ਦਸਤਖਤ ਕੀਤੇ। ਜਲੰਧਰ ਦੇ ਪ੍ਰਸਿੱਧ ਕਾਮੇਡੀ ਕਲਾਕਾਰਾਂ ਗੁਰਪ੍ਰੀਤ ਸਿੰਘ ਅਤੇ ਪ੍ਰਭਪ੍ਰੀਤ ਸਿੰਘ ਜੋ ਪਹਿਲਾਂ ਸੰਤਾ-ਬੰਤਾ ਦੇ ਨਾਂ ਤੋਂ 18 ਸਾਲ ਤੋਂ ਕੰਮ ਕਰ ਰਹੇ ਸਨ ਪਰ ਹੁਣ ਉਨ੍ਹਾਂ ਨੇ ਆਪਣਾ ਨਾਂ ਬਦਲ ਕੇ ਜੁਗਲੀ-ਸ਼ੁਗਲੀ ਦੇ ਨਾਂ ਕਰ ਦਿੱਤਾ ਹੈ ਅਤੇ ਹੁਣ ਉਹ ਸ਼ੁਗਲੀ ਜੋੜੀ ਦੇ ਬਰਾਂਡ ਹੇਠ ਕੰਮ ਕਰਨਗੇ।