ਸਿੱਖ ਨੌਜਵਾਨ ਨੇ 5 ਭਾਸ਼ਾਵਾਂ 'ਚ 'ਕੇਸਰੀਆ' ਗਾਣਾ ਗਾ ਕੇ ਪਾਈ ਧੱਕ, PM ਮੋਦੀ ਤੇ ਆਨੰਦ ਮਹਿੰਦਰਾ ਵੀ ਹੋਏ ਮੁਰੀਦ

03/17/2023 9:22:40 PM

ਨੈਸ਼ਨਲ ਡੈਸਕ: ਭਾਰਤ ਦੇਸ਼ ਵੱਖ-ਵੱਖ ਭਾਸ਼ਾਵਾਂ ਤੇ ਸੱਭਿਆਚਾਰਾਂ ਨਾਲ ਸਬੰਧਤ ਲੋਕਾਂ ਨਾਲ ਸੱਜਿਆ ਗੁਲਦਸਤਾ ਹੈ। ਕਹਿੰਦੇ ਨੇ ਕਲਾ ਦੀ ਕੋਈ ਭਾਸ਼ਾ ਜਾਂ ਹੱਦ ਨਹੀਂ ਹੁੰਦੀ, ਇਹ ਸੱਭ ਦੀ ਸਾਂਝੀ ਹੁੰਦੀ ਹੈ। ਇਸ ਗੱਲ ਦੀ ਹੀ ਮਿਸਾਲ ਪੇਸ਼ ਕੀਤੀ ਹੈ ਇਕ ਸਿੱਖ ਨੌਜਵਾਨ ਸਨੇਹਦੀਪ ਸਿੰਘ ਕਲਸੀ ਨੇ। ਸਨੇਹਦੀਪ ਨੇ ਬਾਲੀਵੁੱਡ ਫ਼ਿਲਮ 'ਬ੍ਰਹਮਅਸਤਰ' ਦਾ ਗਾਣਾ 'ਕੇਸਰੀਆ' 5 ਵੱਖ-ਵੱਖ ਭਾਸ਼ਾਵਾਂ ਵਿਚ ਗਾਇਆ ਹੈ। ਉਸ ਨੇ ਮੱਲਿਆਲਮ, ਤੇਲੁਗੂ, ਕੰਨੜ, ਤਮਿਲ ਤੇ ਹਿੰਦੀ ਭਾਸ਼ਾ ਵਿਚ ਇਸ ਗਾਣੇ ਦੀ ਪੇਸ਼ਕਾਰੀ ਕੀਤੀ ਹੈ। 

ਇਹ ਖ਼ਬਰ ਵੀ ਪੜ੍ਹੋ - ਦਿੱਲੀ ਪੁਲਸ ਨੇ ਰਾਹੁਲ ਗਾਂਧੀ ਨੂੰ ਭੇਜਿਆ ਨੋਟਿਸ, 'ਭਾਰਤ ਜੋੜੋ ਯਾਤਰਾ' ਦੌਰਾਨ ਕਹੀ ਗੱਲ ਦਾ ਮੰਗਿਆ ਬਿਓਰਾ

ਸਨੇਹਦੀਪ ਸਿੰਘ ਕਲਸੀ ਨੇ ਇਸ ਗਾਣੇ ਦੀ ਵੀਡੀਓ ਪਿਛਲੇ ਸਾਲ ਜੁਲਾਈ ਮਹੀਨੇ ਵਿਚ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਸੀ। ਪਰ ਹੁਣ ਕੁੱਝ ਦਿਨਾਂ ਤੋਂ ਇਹ ਵੀਡੀਓ ਮੁੜ ਚਰਚਾ ਵਿਚ ਚੱਲ ਰਹੀ ਹੈ। ਕਾਫ਼ੀ ਲੋਕਾਂ ਵੱਲੋਂ ਇਸ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਜਾ ਰਿਹਾ ਹੈ। ਇੱਥੋਂ ਤਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਵੀ ਇਸ ਨੌਜਵਾਨ ਦੀ ਕਲਾ ਦੀ ਤਾਰੀਫ਼ ਕਰਨ ਤੋਂ ਨਹੀਂ ਰੁਕ ਸਕੇ। ਆਨੰਦ ਮਹਿੰਦਰਾ ਨੇ ਇਸ ਨੂੰ ਇਕਜੁੱਟ ਅਤੇ ਅਟੁੱਟ ਭਾਰਤ ਦੀ ਮਿਸਾਲ ਦੱਸਿਆ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਇਸ ਨੂੰ 'ਇੱਕ ਭਾਰਤ, ਸ਼੍ਰੇਸ਼ਠ ਭਾਰਤ' ਦੀ ਮਿਸਾਲ ਕਰਾਰ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - SYL ਵਿਵਾਦ 'ਤੇ ਸੁਪਰੀਮ ਕੋਰਟ 'ਚ ਅੱਜ ਨਹੀਂ ਹੋ ਸਕੀ ਸੁਣਵਾਈ, ਪੜ੍ਹੋ ਵਜ੍ਹਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਸ ਵੀਡੀਓ ਨੂੰ ਟਵੀਟ ਕਰਦਿਆਂ ਲਿਖਿਆ, "ਪ੍ਰਤਿਭਾਸ਼ਾਲੀ ਸਨੇਹਦੀਪ ਸਿੰਘ ਕਲਸੀ ਦੀ ਇਹ ਸ਼ਾਨਦਾਰ ਪੇਸ਼ਕਾਰੀ ਧਿਆਨ ਵਿਚ ਆਈ। ਧੁਨ ਤੋਂ ਇਲਾਵਾ, ਇਹ 'ਏਕ ਭਾਰਤ ਸ੍ਰੇਸ਼ਠ ਭਾਰਤ' ਦੀ ਭਾਵਨਾ ਦਾ ਇਕ ਮਹਾਨ ਪ੍ਰਗਟਾਵਾ ਹੈ। ਸ਼ਾਨਦਾਰ!"

PunjabKesari

ਇਹ ਖ਼ਬਰ ਵੀ ਪੜ੍ਹੋ - 2024 'ਚ ਅਯੁੱਧਿਆ ਵਿਚ ਮੂਲ ਅਸਥਾਨ 'ਤੇ ਵਿਰਾਜਮਾਨ ਹੋਣਗੇ ਰਾਮ ਲੱਲਾ, PM ਮੋਦੀ ਕਰਨਗੇ ਮੂਰਤੀ ਸਥਾਪਨਾ

ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਵੀਡੀਓ ਸਾਂਝੀ ਕਰਦਿਆਂ ਟਵੀਟ ਕੀਤਾ, "ਬਹੁਤ ਸੁੰਦਰ. ਇੱਕ ਅਟੁੱਟ, ਇਕਜੁੱਟ ਭਾਰਤ ਅਜਿਹਾ ਲੱਗਦਾ ਹੈ..."

PunjabKesari

ਇਸ ਟਵੀਟ ਤੋਂ ਬਾਅਦ ਜਦ ਸਨੇਹਦੀਪ ਨੇ ਆਨੰਦ ਮਹਿੰਦਰਾ ਦਾ ਧੰਨਵਾਦ ਕੀਤਾ ਤਾਂ ਉਨ੍ਹਾਂ ਮੁੜ ਟਵੀਟ ਕਰਦਿਆਂ ਕਿਹਾ, "ਸਨੇਹਦੀਪ! ਸਾਨੂੰ ਇਕਜੁੱਟ ਕਰਦੇ ਰਹੋ।"

PunjabKesari

ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News