ਪੱਗੜੀ ਨਾ ਉਤਾਰਨ 'ਤੇ ਅੜ੍ਹੇ ਸਿੱਖ ਨੂੰ ਅਮਰੀਕਾ 'ਚ ਮਿਲੇਗਾ ਵੱਡਾ ਸਨਮਾਨ (ਵੀਡੀਓ)

01/05/2019 12:03:22 PM

ਹਰਿਆਣਾ— ਅੰਬਾਲਾ ਦੇ ਇਕ ਛੋਟੇ ਜਿਹੇ ਪਿੰਡ ਅਧੋਈ ਤੋਂ ਨਿਊਯਾਰਕ ਗਏ ਗੁਰਿੰਦਰ ਸਿੰਘ ਖਾਲਸਾ ਨੇ ਅਜਿਹਾ ਕਰ ਦਿਖਾਇਆ ਹੈ ਕਿ ਦੁਨੀਆ 'ਚ ਸਿੱਖਾਂ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ। ਦਰਅਸਲ ਬੀਤੇ ਦਿਨੀਂ ਗੁਰਿੰਦਰ ਸਿੰਘ ਖਾਲਸਾ ਨੂੰ ਨਿਊਯਾਰਕ ਦੇ ਬੋਫੈਲੋ ਏਅਰਪੋਰਟ 'ਤੇ ਪੱਗੜੀ ਪਾ ਕੇ ਜਹਾਜ਼ 'ਤੇ ਚੜ੍ਹਨ ਤੋਂ ਰੋਕਿਆ ਗਿਆ ਸੀ ਅਤੇ ਗੁਰਿੰਦਰ ਨੇ ਸਿੱਖ ਸਮਾਜ ਦੀ ਸ਼ਾਨ 'ਪੱਗੜੀ' ਨੂੰ ਉਤਾਰਨ ਤੋਂ ਮਨ੍ਹਾ ਕਰਦੇ ਹੋਏ, ਜਹਾਜ਼ 'ਤੇ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਗੁਰਿੰਦਰ ਦੇ ਇਸ ਜਜ਼ਬੇ ਨੂੰ ਦੇਖਦੇ ਹੋਏ ਆਖਰਕਾਰ ਯੂ.ਐੱਸ.ਏ. ਸਰਕਾਰ ਨੇ ਉੱਥੇ ਸਿੱਖ ਸਮਾਜ ਨੂੰ ਪੱਗੜੀ ਪਾਉਣ ਦੀ ਇਜਾਜ਼ਤ ਦੇ ਦਿੱਤੀ। ਇੰਨਾ ਹੀ ਨਹੀਂ ਇਸ ਸਿੱਖ ਦੇ ਹੌਂਸਲੇ 'ਤੇ ਉਸ ਵੱਲੋਂ ਪੱਗੜੀ ਦੀ ਜਾਨ ਤੋਂ ਵੀ ਵਧ ਕੇ ਕਦਰ ਦੇਖ ਨਿਊਯਾਰਕ ਦੀ ਇਕ ਮੈਗਜ਼ੀਨ 'ਚ ਬਕਾਇਦਾ ਗੁਰਿੰਦਰ ਸਿੰਘ ਖਾਲਸਾ ਨੂੰ 18 ਜਨਵਰੀ 2019 ਨੂੰ 'ਰੋਜ਼ਾ ਪਾਰਕ ਟਰੈਵਲਾਈਜ਼ਰ ਐਵਾਰਡ' ਦੇਣ ਦਾ ਐਲਾਨ ਕੀਤਾ ਗਿਆ ਹੈ। ਗੁਰਿੰਦਰ ਦੀ ਇਸ ਬਹਾਦਰੀ ਨੂੰ ਲੈ ਕੇ ਭਾਰਤ 'ਚ ਰਹਿ ਰਿਹਾ ਉਨ੍ਹਾਂ ਦਾ ਪਰਿਵਾਰ ਫੁੱਲਿਆ ਨਹੀਂ ਸਮ੍ਹਾ ਰਿਹਾ ਹੈ।


ਗੁਰਿੰਦਰ ਦੇ ਚਾਚਾ ਸੁਖਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਪੂਰੀ ਦੁਨੀਆ 'ਚ ਸਿੱਖ ਸਮਾਜ ਦਾ ਨਾਂ ਰੋਸ਼ਨ ਕੀਤਾ ਹੈ। ਇਸ ਮੌਕੇ ਗੁਰਿੰਦਰ ਦੀ ਤਾਈ ਕਵਰਜੀਤ ਕੌਰ ਦਾ ਕਹਿਣਾ ਹੈ ਕਿ ਉਹ ਬਚਪਨ ਤੋਂ ਹੀ ਮਿਹਨਤੀ ਲਗਨਸ਼ੀਲ ਇਨਸਾਨ ਹੈ ਅਤੇ ਉਸ ਦੀ ਇਕ ਖਾਸੀਅਤ ਹੈ ਕਿ ਉਹ ਜਿਸ ਗੱਲ ਨੂੰ ਠਾਨ ਲੈਂਦਾ ਹੈ, ਉਸ ਨੂੰ ਹਰ ਹਾਲ 'ਚ ਪੂਰਾ ਕਰ ਕੇ ਵੀ ਦਿਖਾਉਂਦਾ ਹੈ। ਤਾਈ ਨੇ ਦੱਸਿਆ ਕਿ ਗੁਰਿੰਦਰ ਸਕੂਲ ਤੋਂ ਲੈ ਕੇ ਕਾਲਜ ਦੇ ਸਮੇਂ ਤੱਕ ਹੋਣਹਾਰ ਵਿਦਿਆਰਥੀ ਦੇ ਰੂਪ 'ਚ ਜਾਣਿਆ ਜਾਂਦਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਦੇਸ਼ 'ਚ ਜਾ ਕੇ ਵੀ ਗੁਰਿੰਦਰ ਸਿੰਘ ਨੇ ਸਿੱਖ ਸਮਾਜ ਲਈ ਇਕ ਸ਼ਾਨ ਦਾ ਕੰਮ ਕੀਤਾ ਹੈ। ਜਿਸ ਨੂੰ ਕਿਸੇ ਵੀ ਤਰ੍ਹਾਂ ਭੁਲਾਇਆ ਨਹੀਂ ਜਾ ਸਕਦਾ।


DIsha

Content Editor

Related News