7000 ਕਰੋੜ ਦੇ ਕਰਜ਼ੇ 'ਚ ਡੁੱਬੀ ਸੀ 'ਕੈਫੇ ਕੌਫੀ ਡੇਅ'- ਸਿਧਾਰਥ ਦੀ ਆਖਰੀ ਚਿੱਠੀ ਆਈ ਸਾਹਮਣੇ

Tuesday, Jul 30, 2019 - 12:59 PM (IST)

ਬੇਂਗਲੁਰੂ — ਸਾਬਕਾ ਵਿਦੇਸ਼ ਮੰਤਰੀ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਸ.ਐੱਮ. ਕ੍ਰਿਸ਼ਣਾ ਜਵਾਈ ਵੀਜੀ ਸਿੱਧਾਰਥ ਸੋਮਵਾਰ ਤੋਂ ਲਾਪਤਾ ਹਨ। ਕੈਫੇ ਕੌਫੀ ਡੇਅ(Cafe Coffee Day) ਦੇ ਮਾਲਕ ਸਿਧਾਰਥ 29 ਜੁਲਾਈ ਨੂੰ ਬੇਂਗਲੁਰੂ ਆ ਰਹੇ ਸਨ ਅਤੇ ਰਸਤੇ ਦੇ ਵਿਚ ਸੋਮਵਾਰ ਸ਼ਾਮ 6.30 ਵਜੇ ਗੱਡੀ ਤੋਂ ਉਤਰ ਗਏ ਅਤੇ ਸੈਰ ਕਰਨ ਲੱਗ ਪਏ। ਸੈਰ ਕਰਦੇ-ਕਰਦੇ ਲਾਪਤਾ ਹੋ ਗਏ। ਸਿਧਾਰਥ ਦਾ ਮੋਬਾਇਲ ਵੀ ਸਵਿੱਚ ਆਫ ਹੈ ਇਸ ਕਾਰਨ ਐੱਸ.ਐੱਮ. ਕ੍ਰਿਸ਼ਣਾ ਸਮੇਤ ਸਾਰਾ ਪਰਿਵਾਰ ਪਰੇਸ਼ਾਨ ਹੈ। 

ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਨੂੰ ਵੀ ਖਬਰ ਮਿਲ ਰਹੀ ਹੈ ਉਹ ਅਤੇ ਰਿਸ਼ਤੇਦਾਰ ਉਨ੍ਹਾਂ ਦੇ ਸਹੁਰੇ ਅਤੇ ਸਾਬਕਾ ਕੇਂਦਰੀ ਮੰਤਰੀ ਐੱਸ.ਐੱਮ. ਕ੍ਰਿਸ਼ਣਾ ਨਾਲ ਮੁਲਾਕਾਤ ਕਰ ਰਹੇ ਹਨ। ਜਾਣਕਾਰੀ ਮੁਤਾਬਕ ਦੱਸਿਆ ਦਾ ਰਿਹਾ ਹੈ ਕਿ ਕੈਫੇ ਕੌਫੀ ਡੇਅ 'ਤੇ 7000 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ਾ ਸੀ।

ਇਸ ਦੌਰਾਨ ਸਿਧਾਰਥ ਦੀ ਇਕ ਚਿੱਠੀ ਵੀ ਸਾਹਮਣੇ ਆਈ ਹੈ ਜਿਹੜੀ ਕਿ ਕਰੀਬ ਤਿੰਨ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਸਟਾਫ ਨੂੰ ਲਿਖੀ ਸੀ। ਚਿੱਠੀ ਵਿਚ ਉਨ੍ਹਾਂ ਨੇ ਕੰਪਨੀ ਨੂੰ ਹੋ ਰਹੇ ਨੁਕਸਾਨ ਬਾਰੇ ਜ਼ਿਕਰ ਕੀਤਾ ਸੀ ਅਤੇ ਉਨ੍ਹਾਂ 'ਤੇ ਵਿਸ਼ਵਾਸ ਕਰਨ ਵਾਲੇ ਲੋਕਾਂ ਕੋਲੋਂ ਮੁਆਫੀ ਵੀ ਮੰਗੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਉਹ ਦੇਣਦਾਰੀਆਂ ਅਤੇ ਆਮਦਨ ਟੈਕਸ ਵਿਭਾਗ ਦੇ ਇਕ ਸਾਬਕਾ ਡੀ.ਜੀ. ਦਾ ਦਬਾਅ ਨਹੀਂ ਸਹਿਣ ਕਰ ਪਾ ਰਹੇ।

ਚਿੱਠੀ 'ਚ ਲਿਖੀ ਦਰਦ ਭਰੀ ਦਾਸਤਾਨ

ਸਿਧਾਰਥ ਨੇ ਕੰਪਨੀ ਦੇ ਨਾਮ ਆਪਣੀ ਆਖਰੀ ਚਿੱਠੀ 'ਚ ਬੋਰਡ ਆਫ ਡਾਇਰੈਕਟਰ ਅਤੇ ਕੈਫੇ ਕੌਫੀ ਡੇਅ ਪਰਿਵਾਰ ਨੂੰ ਕਿਹਾ ਕਿ ਉਹ 37 ਸਾਲ ਦੀ ਕੋਸ਼ਿਸ਼ਾਂ ਦੌਰਾਨ ਵੀ ਸਹੀ ਅਤੇ ਲਾਭ ਵਾਲਾ ਬਿਜ਼ਨੈੱਸ ਮਾਡਲ ਤਿਆਰ ਨਹੀਂ ਕਰ ਸਕੇ ਹਨ। ਉਨ੍ਹਾਂ ਨੇ ਲਿਖਿਆ ਕਿ ਜਿਹੜੇ ਲੋਕਾਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ ਉਨ੍ਹਾਂ ਨੂੰ ਨਿਰਾਸ਼ ਕਰਨ ਲਈ ਮੈਂ ਮੁਆਫੀ ਮੰਗਦਾ ਹਾਂ। ਮੈਂ ਲੰਮੇ ਸਮੇਂ ਤੋਂ ਲੜ ਰਿਹਾ ਸੀ ਪਰ ਅੱਜ ਹਾਰ ਮੰਨਦਾ ਹਾਂ ਕਿਉਂਕਿ ਮੈਂ ਇਕ ਪ੍ਰਾਈਵੇਟ ਇਕੁਇਟੀ ਲੈਂਡਰ ਪਾਰਟਨਰ ਦਾ ਦਬਾਅ ਨਹੀਂ ਸਹਿਣ ਕਰ ਪਾ ਰਿਹਾ ਹਾਂ, ਜਿਹੜੇ ਕਿ ਮੇਰੇ 'ਤੇ ਸ਼ੇਅਰ ਵਾਪਸ ਕਰਨ ਦਾ ਦਬਾਅ ਬਣਾ ਰਹੇ ਹਨ। ਇਸ ਦਾ ਅੱਧਾ ਟਰਾਂਜੈਕਸ਼ਨ ਮੈਂ 6 ਮਹੀਨੇ ਪਹਿਲਾਂ ਇਕ ਦੋਸਤ ਕੋਲੋਂ ਵੱਡੀ ਰਕਮ ਲੈ ਕੇ ਪੂਰਾ ਕਰ ਚੁੱਕਾ ਹਾਂ। ਉਨ੍ਹਾਂ ਨੇ ਲਿਖਿਆ ਕਿ ਦੂਜੇ ਲੈਂਡਰ ਵੀ ਦਬਾਅ ਬਣਾ ਰਹੇ ਸਨ ਜਿਸ ਕਾਰਨ ਉਹ ਹਾਲਾਤ ਦੇ ਸਾਹਮਣੇ ਝੁੱਕ ਗਏ ਹਨ। ਉਨ੍ਹਾਂ ਨੇ ਲਿਖਿਆ ਹੈ ਕਿ ਹਰ ਗਲਤੀ ਅਤੇ ਨੁਕਸਾਨ ਲਈ ਉਹ ਹੀ ਜ਼ਿੰਮੇਦਾਰ ਹਨ। 

56 ਸਕਿੰਟ ਤੱਕ ਕੰਪਨੀ ਦੇ CFO ਨਾਲ ਕੀਤੀ ਫੋਨ  'ਤੇ ਗੱਲਬਾਤ

ਸੂਤਰਾਂ ਅਨੁਸਾਰ ਵੀ.ਜੀ. ਸਿਧਾਰਥ ਨੇ ਆਖਰੀ ਵਾਰ ਆਪਣੀ ਕੰਪਨੀ ਦੇ CFO ਨਾਲ 56 ਸਕਿੰਟ ਤੱਕ ਗੱਲਬਾਤ ਕੀਤੀ ਸੀ। ਜਿਸ ਵਿਚ ਉਨ੍ਹਾਂ ਨੇ ਆਪਣੇ CFO ਨੂੰ ਕੰਪਨੀ ਦਾ ਧਿਆਨ ਰੱਖਣ ਲਈ ਕਿਹਾ ਸੀ। ਜਿਸ ਸਮੇਂ ਉਹ ਆਪਣੇ CFO ਨਾਲ ਗੱਲਬਾਤ ਕਰ ਰਹੇ ਸਨ ਉਸ ਸਮੇਂ ਕਾਫੀ ਨਿਰਾਸ਼ ਸਨ। CFO ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਫੋਨ ਸਵਿੱਚ ਆਫ ਕਰ ਦਿੱਤਾ ਸੀ।

ਡਾਗ ਸਕਵਾਇਡ ਦੀ ਸਹਾਇਕ ਪੁਲਸ ਵੀ.ਜੀ. ਸਿਧਾਰਥ ਦੀ ਭਾਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਜਿਸ ਪੁੱਲ ਤੋਂ ਸਿਧਾਰਥ ਗਾਇਬ ਹੋਏ ਉਸ ਤੋਂ ਕਰੀਬ 600 ਮੀਟਰ ਦੀ ਦੂਰੀ 'ਤੇ ਹੀ ਸਮੁੰਦਰ ਹੈ ਅਤੇ ਸੋਮਵਾਰ ਦੀ ਰਾਤ ਹਾਈਟਾਈਡ ਵੀ ਆਇਆ ਸੀ। ਜਿਸ ਸਮੇਂ ਤੋਂ ਵੀ.ਜੀ. ਸਿਧਾਰਥ ਦੇ ਲਾਪਤਾ ਹੋਣ ਦਾ ਪਤਾ ਲੱਗਾ ਹੈ ਉਸ ਸਮੇਂ ਤੋਂ ਐੱਸ.ਐੱਮ. ਕ੍ਰਿਸ਼ਣਾ ਸਮੇਤ ਪੂਰਾ ਪਰਿਵਾਰ ਪਰੇਸ਼ਾਨ ਹੈ। ਸਿਧਾਰਥ ਜਿਸ ਥਾਂ ਤੋਂ ਲਾਪਤਾ ਹੋਏ ਉਥੇ ਇਕ ਨਦੀ ਹੈ ਜਿਸ ਵਿਚ ਪੁਲਸ ਸਰਚ ਆਪਰੇਸ਼ਨ ਚਲਾ ਰਹੀ ਹੈ।

ਡਰਾਈਵਰ ਨੇ ਦੱਸਿਆ ਘਟਨਾ ਬਾਰੇ

ਮੌਕੇ 'ਤੇ ਮੌਜੂਦ  ਡਰਾਈਵਰ ਬਸਵਰਾਜ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲ ਤੋਂ ਸਿਥਾਰਥ ਲਈ ਡਰਾਈਵਿੰਗ ਕਰ ਰਿਹਾ ਸੀ। ਉਹ ਸਵੇਰੇ 8 ਵਜੇ ਦੇ ਕਰੀਬ ਬੈਂਗਲੁਰੂ ਉਨ੍ਹਾਂ ਦੇ ਘਰ ਗਿਆ, ਪਹਿਲੇ ਸਿਧਾਰਥ ਮਾਲਿਆ ਆਫਿਸ ਗਏ ਅਤੇ ਫਿਰ ਦੁਪਹਿਰ 12.30 ਵਜੇ ਉਨ੍ਹਾਂ ਨੇ ਸਕਲੇਸ਼ਪੁਰ ਜਾਣ ਲਈ ਕਿਹਾ। ਡਰਾਈਵਰ ਨੇ ਦੱਸਿਆ ਕਿ ਉਹ ਇਨੋਵਾ 'ਚ ਜਾ ਰਹੇ ਸਨ, ਫਿਰ ਉਨ੍ਹਾਂ ਨੇ ਬੈਂਗਲੁਰੂ ਜਾਣ ਲਈ ਕਿਹਾ। ਡਰਾਈਵਰ ਨੇ ਦੱਸਿਆ ਕਿ ਕੇਰਲ ਹਾਈਵੇਅ ਦੇ ਕੋਲ ਜਦੋਂ ਉਹ 3-4 ਕਿਲੋਮੀਟਰ ਅੰਦਰ ਗਏ ਤਾਂ ਸਿਧਾਰਥ ਨੇ ਪੁੱਲ ਦੇ ਕੋਲ ਗੱਡੀ ਰੋਕਣ ਲਈ ਕਿਹਾ।
ਡਰਾਈਵਰ ਅਨੁਸਾਰ ਸਿਧਾਰਥ ਨੇ ਕਿਹਾ ਕਿ ਸੈਰ ਕਰਕੇ ਆਉਂਦੇ ਹਨ ਅਤੇ ਜਦੋਂ ਸ਼ਾਮ ਤੋਂ ਬਾਅਦ ਫੋਨ ਕੀਤਾ ਤਾਂ ਫੋਨ ਬੰਦ ਸੀ। ਬਾਅਦ ਵਿਚ ਉਨ੍ਹਾਂ ਦੇ ਬੇਟੇ ਨੂੰ ਫੋਨ ਕਰਕੇ ਦੱਸਿਆ ਅਤੇ ਸ਼ਿਕਾਇਤ ਦਰਜ ਕਰਵਾਈ ਗਈ ।


Related News