ਸਿੱਧਰਮਈਆ ਦਾ PM ਮੋਦੀ ਨੂੰ ਜਵਾਬ, ‘ਮੈਂ ਸ਼ਕਤੀਸ਼ਾਲੀ ਸੀ. ਐੱਮ., ਤੁਹਾਡੇ ਵਾਂਗ ਕਮਜ਼ੋਰ ਨਹੀਂ’
Wednesday, Mar 20, 2024 - 12:38 PM (IST)
ਬੈਂਗਲੁਰੂ, (ਭਾਸ਼ਾ)- ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਮੰਗਲਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਕਮਜ਼ੋਰ ਪ੍ਰਧਾਨ ਮੰਤਰੀ’ ਕਰਾਰ ਦਿੱਤਾ ਜੋ ਭਾਰਤੀ ਜਨਤਾ ਪਾਰਟੀ ਦੇ ਬਾਗੀ ਆਗੂਆਂ ਨੂੰ ਕਾਬੂ ਕਰਨ ’ਚ ਨਾਕਾਮ ਰਹੇ ਹਨ।
ਸਿਧੱਰਮਈਆ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਮੋਦੀ ਇਕ 'ਕਮਜ਼ੋਰ ਪ੍ਰਧਾਨ ਮੰਤਰੀ' ਤੋਂ ਵੱਧ ਕੁਝ ਨਹੀਂ ਹਨ ਜੋ ਬਾਗੀ ਨੇਤਾ ਈਸ਼ਵਰੱਪਾ ਵਿਰੁੱਧ ਵੀ ਕਾਰਵਾਈ ਨਹੀਂ ਕਰ ਸਕਦੇ? ਮੋਦੀ ਆਪਣੇ ਆਪ ਨੂੰ 56 ਇੰਚ ਦੀ ਛਾਤੀ ਵਾਲਾ ਦੱਸਦੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ‘ਵਿਸ਼ਵ ਗੁਰੂ’ ਕਹਿੰਦੇ ਹਨ, ਪਰ ਉਹ ਵਾਰ-ਵਾਰ ਆਪਣੇ ਆਪ ਨੂੰ ਕਮਜ਼ੋਰ ਪ੍ਰਧਾਨ ਮੰਤਰੀ ਵਜੋਂ ਦਰਸਾ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਦੋਸ਼ ਲਾਇਆ ਸੀ ਕਿ ਕਰਨਾਟਕ ’ਚ ਲੁੱਟ ’ਚ ਭਾਈਵਾਲ ਬਣਨ ਦਾ ਮੁਕਾਬਲਾ ਹੈ। ਇਨ੍ਹਾਂ ’ਚ ‘ਸੀ.ਐੱਮ. ਇਨ ਵੇਟਿੰਗ’, ‘ਭਵਿਖ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ’, ‘ਸੁਪਰ ਸੀ. ਐੱਮ.’ ਅਤੇ ‘ਸ਼ੈਡੋ ਸੀ.ਐੱਮ.’ ਹਨ। ਕਈ ‘ਮੁੱਖ ਮੰਤਰੀਆਂ’ ਦੇ ਨਾਲ ਹੀ ਦਿੱਲੀ ’ਚ ਇੱਕ ਕੁਲੈਕਸ਼ਨ ਮੰਤਰੀ ਵੀ ਹੈ।