ਸਿੱਧਰਮਈਆ ਦਾ ਦੋਸ਼- ਭਾਜਪਾ ਹਾਈ ਕਮਾਨ ਡੇਗਣਾ ਚਾਹੁੰਦੀ ਹੈ ਮੇਰੀ ਸਰਕਾਰ

Friday, Aug 30, 2024 - 10:57 PM (IST)

ਸਿੱਧਰਮਈਆ ਦਾ ਦੋਸ਼- ਭਾਜਪਾ ਹਾਈ ਕਮਾਨ ਡੇਗਣਾ ਚਾਹੁੰਦੀ ਹੈ ਮੇਰੀ ਸਰਕਾਰ

ਹੁਬਲੀ, (ਅਨਸ)- ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ਤੇ ਉਸ ਦੀ ਸਹਿਯੋਗੀ ਜਨਤਾ ਦਲ (ਐੱਸ) ’ਤੇ ਸੂਬੇ ਦੀ ਉਨ੍ਹਾਂ ਦੀ ਕਾਂਗਰਸ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ।

ਮੁੱਖ ਮੰਤਰੀ ਨੇ ਸ਼ੁੱਕਰਵਾਰ ਇਕ ਵਾਰ ਫਿਰ ਸਪੱਸ਼ਟ ਕੀਤਾ ਕਿ ਉਨ੍ਹਾਂ ਕਥਿਤ ‘ਮੁਡਾ ਘਪਲੇ’ ਵਿਚ ਕੁਝ ਵੀ ਅਜਿਹਾ ਗਲਤ ਨਹੀਂ ਕੀਤਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਲਈ ‘ਆਪ੍ਰੇਸ਼ਨ ਲੋਟਸ’ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਹ ਆਪਣੀਆਂ ਕੋਸ਼ਿਸ਼ਾਂ ’ਚ ਸਫਲ ਨਹੀਂ ਹੋਵੇਗੀ।

ਭਾਜਪਾ ਕਥਿਤ ਮੁਡਾ ਘਪਲੇ ਨੂੰ ਲੈ ਕੇ ਸਿੱਧਰਮਈਆ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ। ਇਸ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਮੇਰਾ ਅਸਤੀਫਾ ਕਿਉਂ ਮੰਗ ਰਹੀ ਹੈ? ਕੀ ਉਸ ਦੇ ਮੰਗਦਿਆਂ ਹੀ ਅਸਤੀਫਾ ਦਿੱਤਾ ਜਾ ਸਕਦਾ ਹੈ?


author

Rakesh

Content Editor

Related News