ਕਾਂਗਰਸ ਨੇਤਾ ਸਿੱਧਰਮਈਆ ਦਾ ਵਿਵਾਦਿਤ ਬਿਆਨ, ਵੇਸਵਾ ਨਾਲ ਕੀਤੀ ਭਾਜਪਾ ਦੀ ਤੁਲਨਾ

Saturday, Aug 31, 2019 - 05:35 PM (IST)

ਕਾਂਗਰਸ ਨੇਤਾ ਸਿੱਧਰਮਈਆ ਦਾ ਵਿਵਾਦਿਤ ਬਿਆਨ, ਵੇਸਵਾ ਨਾਲ ਕੀਤੀ ਭਾਜਪਾ ਦੀ ਤੁਲਨਾ

ਬੈਂਗਲੁਰੂ— ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਸਿੱਧਰਮਈਆ ਨੇ ਭਾਜਪਾ ਨੂੰ ਲੈ ਕੇ ਵਿਵਾਦਪੂਰਨ ਬਿਆਨ ਦਿੱਤਾ ਹੈ। ਸਿੱਧਰਮਈਆ ਨੇ ਭਾਜਪਾ ਦੀ ਤੁਲਨਾ ਵੇਸਵਾ ਨਾਲ ਕਰ ਦਿੱਤੀ। ਸਿੱਧਰਮਈਆ ਨੇ ਇਹ ਬਿਆਨ ਉਦੋਂ ਦਿੱਤਾ, ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਜੇ.ਡੀ.ਐੱਸ. ਵਰਕਰ ਕਾਂਗਰਸ ਨਾਲ ਗਠਜੋੜ ਟੁੱਟਣ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਇਸ ਸਵਾਲ ਦੇ ਜਵਾਬ ’ਚ ਸਿੱਧਰਮਈਆ ਨੇ ਕਿਹਾ,‘‘ਵੇਸਵਾ ਜੋ ਡਾਂਸ ਨਹੀਂ ਕਰ ਪਾਉਂਦੀਆਂ ਹਨ, ਉਹ ਕਹਿੰਦੀਆਂ ਹਨ ਕਿ ਡਾਂਸ ਫਲੋਰ ਨੱਚਣ ਲਈ ਸਹੀ ਨਹੀਂ ਹਨ।’’

ਸੀਨੀਅਰ ਕਾਂਗਰਸ ਨੇਤਾ ਦੇ ਇਸ ਬਿਆਨ ਨੂੰ ਜੇ.ਡੀ.ਐੱਸ. ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਕਰਦੇ ਹੋਏ ਕਿਹਾ,‘‘ਵੇਸਵਾ ਡਾਂਸ ਫਲੋਰ ਨੂੰ ਲੈ ਕੇ ਸ਼ਿਕਾਇਤ ਨਹੀਂ ਕਰਦੀਆਂ ਹਨ। ਅਜਿਹੀਆਂ ਡਾਸਰਾਂ ਜੋ ਡਾਂਸ ਨਹੀਂ ਕਰ ਪਾਉਂਦੀਆਂ ਹਨ, ਉਹ ਡਾਂਸ ਫਲੋਰ ਨੂੰ ਲੈ ਕੇ ਸ਼ਿਕਾਇਤ ਨਹੀਂ ਕਰਦੀਆਂ ਹਨ। ਇਸ ਤੋਂ ਮੇਰਾ ਮਤਲਬ ਭਾਜਪਾ ਨਾਲ ਸੀ। ਕਿਸੇ ਹੋਰ ਨਾਲ ਨਹੀਂ।’’

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਜੁਲਾਈ ’ਚ ਕਰਨਾਟਕ ’ਚ 14 ਮਹੀਨੇ ਤੱਕ ਚੱਲੀ ਕਾਂਗਰਸ-ਜੇ.ਡੀ.ਐੱਸ. ਗਠਜੋੜ ਸਰਕਾਰ ਡਿੱਗ ਗਈ ਸੀ। ਐੱਚ. ਡੀ. ਕੁਮਾਰਸਵਾਮੀ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਦੇ ਡਿੱਗਣ ਨਾਲ ਹੀ ਕਈ ਦਿਨਾਂ ਤੋਂ ਜਾਰੀ ਸਿਆਸੀ ਉੱਠਾ-ਪਟਕ ਦਾ ਅੰਤ ਹੋ ਗਿਆ, ਜਿਸ ਤੋਂ ਬਾਅਦ ਰਾਜ ’ਚ ਭਾਜਪਾ ਦੀ ਸਰਕਾਰ ਬਣੀ। ਵਿਧਾਨ ਸਭਾ ’ਚ ਵਿਸ਼ਵਾਸ ਮਤ ਪ੍ਰਸਤਾਵ ’ਤੇ ਵੋਟਿੰਗ ’ਚ ਗਠਜੋੜ ਪੱਖ ਨੂੰ ਸਿਰਫ਼ 99 ਵੋਟ ਮਿਲੇ, ਜਦੋਂ ਕਿ ਭਾਜਪਾ ਦੇ ਪੱਖ ’ਚ 105 ਵੋਟ ਪਏ ਸਨ।


author

DIsha

Content Editor

Related News