ਚੱਲਦੀ ਟਰੇਨ ’ਚ ਬੀਮਾਰ ਬੱਚੇ ਨੂੰ ਪਈ ਆਕਸੀਜਨ ਦੀ ਲੋੜ, ਸਿਲੰਡਰ ਲੈ ਕੇ ਮਦਦ ਲਈ ਦੌੜੇ ਲੋਕ

04/02/2022 6:22:44 PM

ਭੋਪਾਲ (ਭਾਸ਼ਾ)– ‘ਟਰੇਨ ’ਚ ਨਵਜੰਮੇ ਬੱਚੇ ਨੂੰ ਆਕਸੀਜਨ ਦੀ ਲੋੜ ਹੈ...’ ਅੱਧੀ ਰਾਤ ਨੂੰ ਇਹ ਸੰਦੇਸ਼ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦਾ ਹੈ ਅਤੇ ਲੋਕ ਨੰਨ੍ਹੀ ਜਿਹੀ ਜਾਨ ਨੂੰ ਬਚਾਉਣ ਲਈ ਭੋਪਾਲ ਰੇਲਵੇ ਸਟੇਸ਼ਨ ਵੱਲ ਦੌੜ ਪੈਂਦੇ ਹਨ। ਡਾਕਟਰ, ਐੱਨ. ਜੀ. ਓ., ਰੇਲਵੇ ਅਧਿਕਾਰੀ ਅਤੇ ਕਈ ਨਾਗਰਿਕ ਆਪਣੇ-ਆਪਣੇ ਪੱਧਰ ’ਤੇ ਮਦਦ ਲਈ ਆਕਸੀਜਨ ਸਿਲੰਡਰ ਲੈ ਕੇ ਰੇਲਵੇ ਸਟੇਸ਼ਨ ਪਹੁੰਚ ਜਾਂਦੇ ਹਨ।

ਨਾਗਪੁਰ ਤੋਂ ਦਿੱਲੀ ਇਲਾਜ ਲਈ ਲੈ ਜਾ ਰਹੇ ਸਨ ਮਾਪੇ-
ਦਰਅਸਲ ਐਕਸਪ੍ਰੈੱਸ ਟਰਨੇ ’ਚ ਨਾਗਪੁਰ ਤੋਂ ਦਿੱਲੀ ਇਲਾਜ ਲਈ ਲੈ ਜਾ ਰਹੇ ਗੰਭੀਰ ਰੂਪ ਨਾਲ ਬੀਮਾਰ 26 ਦਿਨ ਦੇ ਇਕ ਬੱਚੇ ਨੂੰ ਆਕਸੀਜਨ ਸਿਲੰਡਰ ਦੀ ਲੋੜ ਪੈਣ ਦੀ ਜਾਣਕਾਰੀ ਮਿਲਣ ’ਤੇ ਭੋਪਾਲ ਦੇ ਕਈ ਵਾਸੀ ਉਸ ਦੀ ਮਦਦ ਲਈ ਅੱਗੇ ਆਏ ਅਤੇ ਅੱਧੀ ਰਾਤ ਨੂੰ ਉਸ ਨੂੰ ਟਰੇਨ ’ਚ ਆਕਸੀਜਨ ਸਿਲੰਡਰ ਪਹੁੰਚਾਏ। ਇਨ੍ਹਾਂ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਪੜ੍ਹੀ ਸੀ ਕਿ ਟਰੇਨ ਤੋਂ ਯਾਤਰਾ ਦੌਰਾਨ ਬੱਚੇ ਲਈ ਮੈਡੀਕਲ ਆਕਸੀਜਨ ਦੀ ਲੋੜ ਹੈ ਅਤੇ ਸ਼ੁੱਕਰਵਾਰ ਤੜਕੇ ਕਈ ਲੋਕ ਆਕਸੀਜਨ ਸਿਲੰਡਰ ਲੈ ਕੇ ਭੋਪਾਲ ਰੇਲਵੇ ਸਟੇਸ਼ਨ ਪਹੁੰਚ ਗਏ। ਇਸ ਬੱਚੇ ਦੇ ਮਾਤਾ-ਪਿਤਾ ਨੇ ਉਸ ਨੂੰ ਬਚਾਉਣ ਲਈ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ।

ਇਹ ਵੀ ਪੜ੍ਹੋ :  ‘ਪਿਆਰਾ ਸਜਾ ਹੈ ਤੇਰਾ ਦੁਆਰ...’, ਦੁਲਹਨ ਵਾਂਗ ਸਜਿਆ ਮਾਤਾ ਵੈਸ਼ਨੋ ਦੇਵੀ ਮੰਦਰ, ਵੱਡੀ ਗਿਣਤੀ 'ਚ ਪੁੱਜੇ ਭਗਤ

ਸੰਦੇਸ਼ ’ਚ  ਕੀ ਸੀ?
ਵਾਇਰਲ ਸੰਦੇਸ਼ ’ਚ ਲਿਖਿਆ ਸੀ ਕਿ 26 ਦਿਨ ਦੇ ਬੱਚੇ ਨੂੰ ਦਿਲ ਦੀ ਬੀਮਾਰੀ ਹੈ ਅਤੇ ਉਸ ਨੂੰ ਅਸੀਂ ਲੋਕ ਦਿੱਲੀ ਲੈ ਕੇ ਜਾ ਰਹੇ ਹਾਂ। ਬੱਚੇ ਨੂੰ ਆਕਸੀਜਨ ਦੀ ਤੁਰੰਤ ਲੋੜ ਹੈ। ਅਗਲਾ ਸਟੇਸ਼ਨ ਭੋਪਾਲ ਹੈ। ਇਹ ਸੰਦੇਸ਼ ਵਾਇਰਲ ਹੁੰਦੇ ਹੀ ਭੋਪਾਲ ਸਟੇਸ਼ਨ ’ਤੇ ਮਦਦ ਲਈ ਲੋਕਾਂ ਦੀਆਂ ਲਾਈਨਾਂ ਲੱਗ ਗਈਆਂ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੇ ਦੁੱਧ ਦੇ ਦੰਦ ਵੀ ਨਹੀਂ ਟੁੱਟੇ, ਇਹ ‘ਬੱਚਾ ਪਾਰਟੀ’ ਹੈ: ਅਨਿਲ ਵਿਜ

ਡਾਕਟਰਾਂ ਨੇ ਬੱਚੇ ਨੂੰ ਏਮਜ਼ ਲੈ ਕੇ ਜਾਣ ਦੀ ਦਿੱਤੀ ਸੀ ਸਲਾਹ-
ਬੱਚੇ ਦੀ ਮਾਂ ਨਿਕਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਨੂੰ ਦਿਲ ਦੀ ਬੀਮਾਰੀ ਹੈ। ਅਸੀਂ ਭੋਪਾਲ ਦੇ ਵਾਸੀਆਂ ਤੋਂ ਤਿੰਨ ਸਿਲੰਡਰ ਲਏ। ਉੱਥੋਂ ਦੇ ਲੋਕ ਬਹੁਤ ਮਦਦਗਾਰ ਹਨ। ਨਿਕਿਤਾ ਨੇ ਦੱਸਿਆ ਕਿ ਨਾਗਪੁਰ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਬੱਚੇ ਦੇ ਦਿਲ ’ਚ ਮੌਜੂਦ ਖਰਾਬ ਵਾਲਬ ਨੂੰ ਠੀਕ ਕਰਨ ਲਈ ਛੇਤੀ ਤੋਂ ਛੇਤੀ ਆਪ੍ਰੇਸ਼ਨ ਦੀ ਲੋੜ ਹੈ ਅਤੇ ਸਾਨੂੰ ਉਸ ਨੂੰ ਨਵੀਂ ਦਿੱਲੀ ਸਥਿਤ ਏਮਜ਼ ਹਸਪਤਾਲ ਲੈ ਕੇ ਜਾਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਮਦਦ ਨਾਲ ਸਾਨੂੰ ਵੀਰਵਾਰ ਨੂੰ ਬਿਲਾਸਪੁਰ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈੱਸ ’ਚ  ਤੁਰੰਤ ਇਕ ਸੀਟ ਮਿਲ ਗਈ। ਉਨ੍ਹਾਂ ਦਾ ਵੀ ਧੰਨਵਾਦ। ਅਸੀਂ ਆਪਣੇ ਬੱਚੇ ਨਾਲ ਰਾਤ 8.30 ਵਜੇ ਯਾਤਰਾ ਸ਼ੁਰੂ ਕੀਤੀ ਸੀ ਪਰ ਰਸਤੇ ’ਚ ਅਹਿਸਾਸ ਹੋਇਆ ਕਿ ਆਕਸੀਜਨ ਸਿਲੰਡਰ ਦਾ ਸਟਾਕ ਘੱਟ ਹੋਣ ਲੱਗਾ ਹੈ। 

ਇਹ ਵੀ ਪੜ੍ਹੋ : ਭਾਰਤ-ਨੇਪਾਲ ਦੀ ਦੋਸਤੀ ਹੋਰ ਮਜ਼ੂਬਤ; ਰੇਲਵੇ ਲਾਈਨ ਦੀ ਸ਼ੁਰੂਆਤ, RuPay ਕਾਰਡ ਨੂੰ ਵੀ ਮਨਜ਼ੂਰੀ

ਇੰਝ ਮਿਲੀ ਮਦਦ-
ਬੱਚੇ ਦੇ ਪਰਿਵਾਰ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਨਿਕਿਤਾ ਦੇ ਪਤੀ ਪ੍ਰਵੀਣ ਨੇ ਨਾਗਪੁਰ ’ਚ ਆਪਣੇ ਇਕ ਦੋਸਤ ਖੁਸ਼ਰੂ ਯੋਚਾ ਨਾਲ ਸੰਪਰਕ ਕੀਤਾ ਅਤੇ ਮਦਦ ਮੰਗੀ। ਉਨ੍ਹਾਂ ਨੇ ਦੱਸਿਆ ਕਿ ਭੋਪਾਲ ’ਚ ਕੁਝ ਸਮਾਜਿਕ ਸੰਗਠਨਾਂ ਨੂੰ ਫੋਨ ਕਰਨ ਤੋਂ ਇਲਾਵਾ ਯੋਚਾ ਨੇ ਰੇਲਵੇ ਅਧਿਕਾਰੀਆਂ ਨੂੰ ਟੈੱਗ ਕਰਦੇ ਹੋਏ ਸੋਸ਼ਲ ਮੀਡੀਆ ’ਤੇ ਆਕਸੀਜਨ ਦੀ ਲੋੜ ਦੇ ਸਬੰਧ ’ਚ ਪੋਸਟ ਕੀਤਾ। ਉਨ੍ਹਾਂ ਨੇ ਕਿਹਾ ਕਿ ਯੋਚਾ ਨੇ ਭੋਪਾਲ ਦੇ ਰੇਲ ਪ੍ਰਬੰਧਕ ਉਦੈ ਬੋਰਵਣਕਰ ਤੋਂ ਵੀ ਮਦਦ ਲਈ ਸੰਪਰਕ ਕੀਤਾ। ਅੰਧੇ ਘੰਟੇ ਦੇ ਅੰਦਰ ਪ੍ਰਵੀਣ ਨੂੰ ਫੋਨ ਆਇਆ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਭੋਪਾਲ ਰੇਲਵੇ ਸਟੇਸ਼ਨ ’ਤੇ ਆਕਸੀਜਨ ਸਿਲੰਡਰ ਮਿਲੇਗਾ। ਇਸ ਦਰਮਿਆਨ ਸੋਸ਼ਲ ਮੀਡੀਆ ’ਤੇ ਮਦਦ ਲਈ ਕੀਤੀ ਗਈ ਪੋਸਟ ਵਾਇਰਲ ਹੋ ਗਈ ਅਤੇ ਕਈ ਲੋਕ ਮਦਦ ਲਈ ਦੌੜੇ ਆਏ।

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


Tanu

Content Editor

Related News