ਜੰਮੂ ਕਸ਼ਮੀਰ ''ਚ ਐੱਸ.ਆਈ.ਏ. ਨੇ 7 ਟਿਕਾਣਿਆਂ ''ਤੇ ਕੀਤੀ ਛਾਪੇਮਾਰੀ

Wednesday, Aug 03, 2022 - 01:08 PM (IST)

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਪੁਲਸ ਦੀ ਰਾਜ ਜਾਂਚ ਏਜੰਸੀ (ਐੱਸ.ਆਈ.ਏ.) ਨੇ ਬੁੱਧਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਅੱਤਵਾਦ ਦੇ ਵਿੱਤ ਪੋਸ਼ਣ ਦੇ ਸਿਲਸਿਲੇ 'ਚ 7 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਐੱਸਆਈਏ ਨੇ ਬਾਰਾਮੂਲਾ, ਕੁਪਵਾੜਾ ਅਤੇ ਪੁੰਛ ਜ਼ਿਲ੍ਹਿਆਂ ਦੇ ਵੱਖ-ਵੱਖ ਟਿਕਾਣਿਆਂ 'ਚ ਛਾਪੇਮਾਰੀ ਕੀਤੀ ਹੈ।

ਐੱਸ.ਆਈ.ਏ. ਦਾ ਗਠਨ ਕੇਂਦਰ ਸ਼ਾਸਿਤ ਸਰਕਾਰ ਨੇ ਪਿਛਲੇ ਨਵੰਬਰ 'ਚ ਅੱਤਵਾਦ ਨਾਲ ਸੰਬੰਧਤ ਮਾਮਲਿਆਂ ਦੀ ਜਾਂਚ ਅਤੇ ਇਸਤਗਾਸਾ ਲਈ ਕੀਤਾ ਸੀ। ਐੱਸ.ਆਈ.ਏ. ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਅਤੇ ਹੋਰ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਨ ਲਈ 'ਅੱਤਵਾਦ ਨਾਲ ਸੰਬੰਧਤ ਮਾਮਲਿਆਂ ਦੀ ਤੁਰੰਤ ਅਤੇ ਪ੍ਰਭਾਵੀ ਜਾਂਚ ਅਤੇ ਇਸਤਗਾਸਾ ਲਈ ਜ਼ਰੂਰੀ ਉਪਾਅ ਕਰਨ' ਲਈ ਇਕ ਨੋਡਲ ਏਜੰਸੀ ਵੀ ਹੈ।


DIsha

Content Editor

Related News