SIA ਨੇ ਪਾਕਿਸਤਾਨੀ ਅੱਤਵਾਦੀ ਸਮੇਤ ਤਿੰਨ ਲੋਕਾਂ ਖ਼ਿਲਾਫ਼ ਦੋਸ਼ ਪੱਤਰ ਕੀਤਾ ਦਾਖ਼ਲ
Saturday, Feb 24, 2024 - 10:38 AM (IST)
ਸ਼੍ਰੀਨਗਰ (ਭਾਸ਼ਾ)- ਰਾਜ ਜਾਂਚ ਏਜੰਸੀ (ਐੱਸ.ਆਈ.ਏ.) ਦੀ ਕਸ਼ਮੀਰ ਬਰਾਂਚ ਨੇ ਵੱਖਵਾਦੀ ਵਿਚਾਰਧਾਰਾ ਨੂੰ ਉਤਸ਼ਾਹ ਦੇਣ ਨਾਲ ਸੰਬੰਧਤ ਇਕ ਮਾਮਲੇ 'ਚ ਸ਼ੁੱਕਰਵਾਰ ਨੂੰ ਕੁਲਗਾਮ ਜ਼ਿਲ੍ਹੇ ਦੀ ਇਕ ਵਿਸ਼ੇਸ਼ ਅਦਾਲਤ 'ਚ ਪਾਕਿਸਤਾਨ 'ਚ ਰਹਿ ਰਹੇ ਇਕ ਅੱਤਵਾਦੀ ਸਮੇਤ ਤਿੰਨ ਲੋਕਾਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਜਵਾਨਾਂ ਨੇ LoC ਕੋਲ ਬਾਰੂਦੀ ਸੁਰੰਗ ਕੀਤੀ ਨਸ਼ਟ
ਅਧਿਕਾਰਤ ਬੁਲਾਰੇ ਨੇ ਇੱਥੇ ਕਿਹਾ,''ਐੱਸ.ਆਈ.ਏ. ਕਸ਼ਮੀਰ ਨੇ ਇਸ ਮਾਮਲੇ 'ਚ ਫਰਾਰ ਸਰਜਨ ਬਰਕਤੀ (ਉਰਫ਼ ਸਰਜਨ ਅਹਿਮਦ ਵਾਗੇ), ਉਸ ਦੀ ਪਤਨੀ ਅਤੇ ਪਾਕਿਸਤਾਨ 'ਚ ਰਹਿ ਰਹੇ ਹਿਜ਼ਬੁਲ ਮੁਜਾਹੀਦੀਨ ਦੇ ਸਰਗਰਮ ਅੱਤਵਾਦੀ ਅਬਦੁੱਲ ਹਾਮਿਦ ਲੋਨ ਉਰਫ਼ ਹਾਮਿਦ ਮਾਵਰ ਖ਼ਿਲਾਫ਼ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਦੀ ਵਿਸ਼ੇਸ਼ ਅਦਾਲਤ 'ਚ ਦੋਸ਼ ਪੱਤਰ ਦਾਖ਼ਲ ਕੀਤਾ।'' ਇਸ ਸੰਬੰਧ 'ਚ ਪਿਛਲੇ ਸਾਲ ਮਾਰਚ 'ਚ ਯੂ.ਏ.ਪੀ.ਏ. ਦੀ ਧਾਰਾ 13,17,18,21,39 ਅਤੇ 40 ਅਤੇ ਭਾਰਤੀ ਦੰਡਾਵਲੀ ਦੀ ਧਾਰਾ 120ਬੀ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8