‘ਦੁਲਹਨ’ ਵਾਂਗ ਸਜਿਆ ਮਥੁਰਾ, ਧੂਮ-ਧਾਮ ਨਾਲ ਮਨਾਈ ਜਾਵੇਗੀ ਜਨਮ ਅਸ਼ਟਮੀ

Sunday, Aug 29, 2021 - 02:39 PM (IST)

ਮਥੁਰਾ— ਉੱਤਰ ਪ੍ਰਦੇਸ਼ ਦੇ ਮਥੁਰਾ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਅਸਥਾਨ, ਜਨਮ ਅਸ਼ਟਮੀ ਲਈ ਪੂਰੀ ਤਰ੍ਹਾਂ ਸਜ ਚੁੱਕਾ ਹੈ। ਇਸ ਵਾਰ ਜਨਮ ਅਸ਼ਟਮੀ ਨੂੰ ਯਾਦਗਾਰ ਬਣਾਉਣ ਲਈ ਮਥੁਰਾ ਨਗਰੀ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ। ਮਥੁਰਾ ’ਚ ਜਗਮਗ ਹੋਵੇਗੀ। ਕੋਰੋਨਾ ਕਾਲ ਵਿਚ ਇਹ ਪਹਿਲੀ ਵਾਰ ਹੋਵੇਗਾ, ਜਦੋਂ ਮੁਥਰਾ ਨਗਰੀ ਦੀ ਸਜਾਵਟ ਸੁੰਦਰ ਢੰਗ ਨਾਲ ਕੀਤੀ ਗਈ ਹੈ। ਜਨਮ ਅਸ਼ਟਮੀ ਮੌਕੇ ਮਥੁਰਾ ਦੇ ਮੰਦਰਾਂ ਨੂੰ ਸੰਦਰ ਢੰਗ ਨਾਲ ਸਜਾਇਆ ਗਿਆ ਹੈ। 

PunjabKesari

ਇਸ ਵਾਰ ਕੋਰੋਨਾ ਥੋੜ੍ਹਾ ਘੱਟ ਹੈ ਤਾਂ ਭਗਵਾਨ ਦੇ ਜਨਮ ਦੇ ਦਿਨ ਹੋਣ ਵਾਲੇ ਉਤਸਵ ਨੂੰ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਸ੍ਰੀ ਕ੍ਰਿਸ਼ਨ ਜਨਮ ਸਥਾਨ ’ਤੇ ਮੁਰਲੀ ਨੰਦਲਾਲ ਦਾ ਇਹ ਉਤਸਵ ਬੇਹੱਦ ਖ਼ਾਸ ਹੋਵੇਗਾ।

PunjabKesari

ਜਨਮ ਅਸਥਾਨ ਦੇ ਬਾਹਰ ਸ਼ਹਿਨਾਈ, ਨਗਾੜੇ ਅਤੇ ਹੋਰ ਵਾਦ ਯੰਤਰਾਂ ਨਾਲ ਮੰਦਰ ਦਾ ਮਾਹੌਲ ਭਗਤੀ ਭਰਪੂਰ ਬਣਾਇਆ ਜਾਵੇਗਾ। ਭਗਤ ਭਗਵਾਨ ਦੀ ਮੰਗਲ ਆਰਤੀ ਦਾ ਦਰਸ਼ਨ ਵੀ ਕਰ ਸਕਣਗੇ। ਇਹ ਹੀ ਵਜ੍ਹਾ ਹੈ ਕਿ ਪੂਰੇ ਮੰਦਰ ਨੂੰ ਸੁੰਦਰ ਢੰਗ ਨਾਲ ਸਜਾਇਆ ਜਾ ਰਿਹਾ ਹੈ। ਮੰਦਰ ਵਿਚ ਉਤਸਵ ਦਾ ਮੁੱਖ ਪ੍ਰੋਗਰਾਮ ਰਾਤ 11 ਵਜੇ ਤੋਂ ਸ਼ੁਰੂ ਹੋਵੇਗਾ ਫਿਰ 12 ਵਜੇ ਜਨਮਭਿਸ਼ੇਕ ਹੋਵੇਗਾ।

PunjabKesari

ਮੰਦਰ ’ਚ ਦਰਸ਼ਨਾਂ ਲਈ ਆਉਣ ਲਈ ਮਾਸਕ ਜ਼ਰੂਰੀ ਹੋਵੇਗਾ। ਮੰਦਰ ’ਚ ਕੋਰੋਨਾ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਣ ਜ਼ਰੂਰੀ ਹੋਵੇਗਾ। ਭਗਤ ਭਗਵਾਨ ਦੇ ਦਰਸ਼ਨ ਕਰ ਸਕਣਗੇ। ਦਰਸ਼ਨਾਂ ਲਈ ਮੰਦਰ ਆਉਣ ਤੋਂ ਪਹਿਲਾਂ ਆਪਣਾ ਮੋਬਾਇਲ ਫੋਨ, ਥੈਲਾ, ਮਾਚਿਸ, ਸਿਗਰੇਟ, ਚਾਕੂ ਅਤੇ ਬਲੇਡ ਆਦਿ ਯੰਤਰਾਂ ਨੂੰ ਬਾਹਰ ਰੱਖਣਾ ਹੋਵੇਗਾ।

PunjabKesari

ਮੰਦਰ ਪ੍ਰਸ਼ਾਸਨ ’ਚ ਇਸ ਨੂੰ ਲੈ ਕੇ ਐਂਟਰੀ ਨਹੀਂ  ਦੇਵੇਗਾ। ਮੰਦਰ ’ਚ ਭਗਤਾਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ, ਇਸ ਲਈ ਸਮਾਨ ਰੱਖਣ ਲਈ ਸਾਮਾਨਘਰ ਦੀ ਵੀ ਵਿਵਸਥਾ ਕੀਤੀ ਗਈ ਹੈ।

PunjabKesari


Tanu

Content Editor

Related News