ਹਿਮਾਚਲ ਪ੍ਰਦੇਸ਼ ''ਚ ਸ਼੍ਰੀਖੰਡ ਮਹਾਦੇਵ ਯਾਤਰਾ ਫਿਰ ਹੋਈ ਸ਼ੁਰੂ

07/18/2019 4:17:43 PM

ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਕੁੱਲੂ ਜ਼ਿਲੇ ਦੇ ਸਿੰਘਗੜ੍ਹ 'ਚ ਅੱਜ ਭਾਵ ਵੀਰਵਾਰ ਸਵੇਰਸਾਰ 'ਸ਼੍ਰੀਖੰਡ ਮਹਾਦੇਵ' ਦੀ ਯਾਤਰਾ ਫਿਰ ਸ਼ੁਰੂ ਹੋ ਗਈ ਹੈ। ਗਲੇਸ਼ੀਅਰ ਦਾ ਇੱਕ ਹਿੱਸਾ ਡਿੱਗਣ ਤੋਂ ਬਾਅਦ ਯਾਤਰਾ ਬੁੱਧਵਾਰ ਨੂੰ ਰੋਕ ਦਿੱਤੀ ਗਈ ਸੀ। ਕੁੱਲੂ ਜ਼ਿਲੇ ਦੇ ਪੁਲਸ ਅਧਿਕਾਰੀ ਗੌਰਵ ਸਿੰਘ ਨੇ ਦੱਸਿਆ ਹੈ ਕਿ ਸਿੰਘਗੜ੍ਹ ਆਧਾਰ ਕੈਂਪ 'ਚ ਸ਼ਰਧਾਲੂਆਂ ਦਾ ਰਜਿਸਟ੍ਰੇਸ਼ਨ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਸ਼ੁਰੂ 'ਚ ਸ਼ਰਧਾਲੂਆਂ ਨੂੰ ਪਰਬਤੀ ਬਾਗ ਤੱਕ ਜਾਣ ਦੀ ਆਗਿਆ ਦਿੱਤੀ ਗਈ ਹੈ। ਮੌਸਮ ਨੂੰ ਦੇਖਦੇ ਹੋਏ ਅੱਗੇ ਮੰਦਰ ਦੇ ਦਰਸ਼ਨ ਕਰਨ ਲਈ ਆਗਿਆ ਦਿੱਤੀ ਜਾਵੇਗੀ। 

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਮੰਦਰ ਦੇ ਦਰਸ਼ਨ ਕਰਨ ਜਾ ਰਹੇ 5 ਸ਼ਰਧਾਲੂ ਉਸ ਸਮੇਂ ਜ਼ਖਮੀ ਹੋ ਗਏ, ਜਦੋਂ ਗਲੇਸ਼ੀਅਰ ਟੁੱਟ ਗਿਆ ਅਤੇ ਮੰਦਰ ਦਾ ਰਸਤਾ ਢਹਿ ਗਿਆ। 'ਸ਼ਿਵਲਿੰਗ' ਸਮੁੰਦਰ ਤੋਂ 18,750 ਫੁੱਟ ਦੀ ਉਚਾਈ 'ਤੇ ਹਿਮਾਲਿਆ ਦੀ ਗੋਦ 'ਚ ਸਥਿਤ ਹੈ। ਇਹ 10 ਦਿਨਾਂ ਸ਼੍ਰੀਖੰਡ ਮਹਾਦੇਵ ਯਾਤਰਾ 15 ਜੁਲਾਈ ਨੂੰ ਸ਼ੁਰੂ ਹੋਈ ਸੀ।


Iqbalkaur

Content Editor

Related News