ਸਾਉਣ ਅਸ਼ਟਮੀ: ਰੰਗ-ਬਿਰੰਗੇ ਫੁੱਲਾਂ ਨਾਲ ਸਜਿਆ ਮਾਂ ਚਿੰਤਪੂਰਨੀ ਦਾ ਦਰਬਾਰ

08/09/2021 10:51:49 AM

ਚਿੰਤਪੂਰਨੀ (ਰਾਜਨ) : ਉੱਤਰੀ ਭਾਰਤ ਦੇ ਪ੍ਰਸਿੱਧ ਧਾਰਮਿਕ ਸਥਾਨ ਚਿੰਤਪੂਰਨੀ ਮੰਦਰ ਵਿਚ ਸੋਮਵਾਰ ਤੋਂ ਸਾਉਣ ਅਸ਼ਟਮੀ ਮੇਲੇ ਸ਼ੁਰੂ ਹੋ ਗਏ ਹਨ। ਜ਼ਿਲਾ ਤੇ ਮੰਦਰ ਪ੍ਰਸ਼ਾਸਨ ਵਲੋਂ ਮੇਲੇ ਦੀਆਂ ਸਾਰੀਆਂ ਤਿਆਰੀਆਂ ਦੇ ਪੁਖਤਾ ਪ੍ਰਬੰਧਾਂ ਦਾ ਦਾਅਵਾ ਕੀਤਾ ਗਿਆ ਹੈ। ਮੰਦਰ ਪ੍ਰਸ਼ਾਸਨ ਵਲੋਂ ਸਾਰੇ ਮੰਦਰ ਕੰਪਲੈਕਸ ਨੂੰ ਰੰਗ-ਬਿਰੰਗੇ ਫੁੱਲਾਂ ਨਾਲ ਦੁਲਹਨ ਵਾਂਗ ਸਜਾਇਆ ਗਿਆ ਹੈ। ਮੇਲੇ ਦੌਰਾਨ ਇਕ ਹਜ਼ਾਰ ਤੋਂ ਵੱਧ ਪੁਲਸ ਤੇ ਹੋਮਗਾਰਡ ਦੇ ਜਵਾਨ ਸੇਵਾਵਾਂ ਦੇਣਗੇ ਅਤੇ ਪ੍ਰਬੰਧਾਂ ਨੂੰ ਸੰਭਾਲਣਗੇ।

ਇਹ ਵੀ ਪੜ੍ਹੋ : ਮਾਤਾ ਚਿੰਤਪੂਰਨੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, ਕੋਵਿਡ-19 ਟੀਕਾਕਰਨ ਦਾ ਸਰਟੀਫਿਕੇਟ ਜ਼ਰੂਰੀ

PunjabKesari

ਕੋਵਿਡ ਕਾਰਨ ਇਸ ਵਾਰ ਸੂਬਾ ਸਰਕਾਰ ਵਲੋਂ ਸ਼ਰਧਾਲੂਆਂ ਨੂੰ ਮੇਲੇ ਦੌਰਾਨ ਆਪਣੀ ਕੋਵਿਡ ਵੈਕਸੀਨ ਦੀ ਰਿਪੋਰਟ ਨਾਲ ਲੈ ਕੇ ਆਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਰਿਪੋਰਟ ਲਿਆਉਣ ’ਤੇ ਹੀ ਸੂਬੇ ਦੀ ਹੱਦ ’ਤੇ ਇਜਾਜ਼ਤ ਮਿਲੇਗੀ। ਮੇਲੇ ਦੌਰਾਨ ਮੰਦਰ ਪ੍ਰਸ਼ਾਸਨ ਵਲੋਂ ਲਗਭਗ ਢਾਈ ਲੱਖ ਰੁਪਏ ਦੀਆਂ ਦਵਾਈਆਂ ਸ਼ਰਧਾਲੂਆਂ ਲਈ ਮੰਗਵਾਈਆਂ ਗਈਆਂ ਹਨ। ਇਸ ਦੇ ਲਈ 3 ਥਾਵਾਂ ’ਤੇ ਮੈਡੀਕਲ ਕੈਂਪ ਲਾਏ ਗਏ ਹਨ, ਜਿੱਥੇ ਸ਼ਰਧਾਲੂਆਂ ਨੂੰ ਮੁਫਤ ’ਚ ਦਵਾਈਆਂ ਵੰਡੀਆਂ ਜਾਣਗੀਆਂ। ਇਸ ਤੋਂ ਇਲਾਵਾ 5 ਥਾਵਾਂ ’ਤੇ ਭਗਤਾਂ ਲਈ ਪੀਣ ਵਾਲੇ ਪਾਣੀ ਦੀ ਵਿਵਸਥਾ ਕੀਤੀ ਗਈ ਹੈ। ਮੰਦਰ ਪ੍ਰਸ਼ਾਸਨ ਵਲੋਂ ਇਸ ਵਾਰ ਲੰਗਰ ’ਤੇ ਪੂਰਨ ਪਾਬੰਦੀ ਲਾਈ ਗਈ ਹੈ। ਮੰਦਰ ਪ੍ਰਸ਼ਾਸਨ ਵਲੋਂ 3 ਜਗ੍ਹਾ ਦਰਸ਼ਨ ਪਰਚੀ ਕਾਊਂਟਰ ਲਾਏ ਗਏ ਹਨ।

ਇਹ ਵੀ ਪੜ੍ਹੋ : ਮਾਤਾ ਨੈਣਾ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਕੋਰੋਨਾ ਦੀ ਵੈਕਸੀਨ ਜਾਂ ਨੈਗੇਟਿਵ ਰਿਪੋਰਟ ਹੋਣੀ ਜ਼ਰੂਰੀ

PunjabKesari

ਸਿਰਫ ਇਕ ਘੰਟੇ ਲਈ ਬੰਦ ਹੋਵੇਗਾ ਮੰਦਰ
ਜ਼ਿਲਾ ਅਧਿਕਾਰੀ ਊਨਾ ਰਾਘਵ ਸ਼ਰਮਾ ਨੇ ਦੱਸਿਆ ਕਿ ਮੇਲੇ ਦੌਰਾਨ ਕੋਵਿਡ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ। ਮੰਦਰ ਦਿਨ-ਰਾਤ ਸ਼ਰਧਾਲੂਆਂ ਲਈ ਖੁੱਲ੍ਹਾ ਰੱਖਿਆ ਜਾਵੇਗਾ। ਸਿਰਫ ਇਕ ਘੰਟੇ ਲਈ ਮੰਦਰ ਕੰਪਲੈਕਸ ਨੂੰ ਸਾਫ ਕਰਨ ਵਾਸਤੇ ਬੰਦ ਕੀਤਾ ਜਾਵੇਗਾ। ਚਿੰਤਪੂਰਨੀ ’ਚ ਸਾਉਣ ਅਸ਼ਟਮੀ ਮੇਲੇ ਤੋਂ ਪਹਿਲਾਂ ਐਤਵਾਰ 20 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਪਿੰਡੀ ਦੀ ਪੂਜਾ-ਅਰਚਨਾ ਕੀਤੀ।

PunjabKesari


Tanu

Content Editor

Related News