‘ਆਫਤਾਬ ਦੇ ਕਰ ਦਿਆਂਗੇ 70 ਟੁਕੜੇ’, ਹਮਲੇ ਮਗਰੋਂ FSL ਰੋਹਿਣੀ ਦੀ ਬਾਹਰ ਸੁਰੱਖਿਆ ਸਖ਼ਤ
Tuesday, Nov 29, 2022 - 01:32 PM (IST)
ਨਵੀਂ ਦਿੱਲੀ- ਆਪਣੀ ਲਿਵ-ਇਨ-ਪਾਰਟਨਰ ਸ਼ਰਧਾ ਦੇ ਕਤਲ ਦੇ ਦੋਸ਼ੀ ਆਫਤਾਬ ਪੂਨਾਵਾਲਾ ਨੂੰ ਲੈ ਕੇ ਜਾ ਰਹੀ ਪੁਲਸ ਵੈਨ ’ਤੇ ਸੋਮਵਾਰ ਸ਼ਾਮ ਨੂੰ ਰੋਹਿਣੀ ਸਥਿਤੀ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ (FSL) ਬਾਹਰ ਕੁਝ ਹਥਿਆਰਬੰਦ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਹਮਲੇ ਮਗਰੋਂ FSL ਦੇ ਬਾਹਰ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਸ਼ਰਧਾ ਕਤਲਕਾਂਡ : ਆਫਤਾਬ ਨੂੰ ਲਿਜਾ ਰਹੀ ਪੁਲਸ ਵੈਨ 'ਤੇ ਤਲਵਾਰਾਂ ਨਾਲ ਹਮਲਾ, 70 ਟੁਕੜੇ ਕਰਨ ਦੀ ਦਿੱਤੀ ਧਮਕੀ
ਅਧਿਕਾਰੀਆਂ ਨੇ ਮੰਗਲਵਾਰ ਯਾਨੀ ਕਿ ਅੱਜ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਮੁਲਜ਼ਮ ਆਫਤਾਬ ਨੂੰ ਪੌਲੀਗ੍ਰਾਫ਼ ਜਾਂਚ ਲਈ ਸੋਮਵਾਰ ਨੂੰ FSL ਲਿਆਜਾਇਆ ਗਿਆ ਸੀ, ਤਾਂ ਉਸ ’ਤੇ ਹਮਲਾ ਹੋਇਆ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਦੀ ਘਟਨਾ ਨੂੰ ਵੇਖਦਿਆਂ ਸੁਰੱਖਿਆ ਸਖ਼ਤ ਕੀਤੀ ਗਈ ਹੈ। ਪ੍ਰਯੋਗਸ਼ਾਲਾ ਦੇ ਬਾਹਰ ਨੀਮ ਫ਼ੌਜੀ ਬਲ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਪੂਨਾਵਾਲਾ ਨੂੰ ਪੌਲੀਗ੍ਰਾਫ਼ ਜਾਂਚ ਦੇ ਬਾਕੀ ਸੈਸ਼ਨ ਲਈ ਮੰਗਲਵਾਰ ਨੂੰ ਫਿਰ ਤੋਂ ਪ੍ਰਯੋਗਸ਼ਾਲਾ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ- ਸ਼ਰਧਾ ਕਤਲਕਾਂਡ : ਪੁਲਸ ਨੇ ਲਾਸ਼ ਦੇ ਟੁਕੜੇ-ਟੁਕੜੇ ਕਰਨ ਲਈ ਇਸਤੇਮਾਲ ਹਥਿਆਰ ਕੀਤਾ ਬਰਾਮਦ
ਦਰਅਸਲ ਇਕ ਕਾਰ ਨੇ ਸੋਮਵਾਰ ਸ਼ਾਮ ਨੂੰ ਪੁਲਸ ਵੈਨ ਨੂੰ ਓਵਰਟੇਕ ਕੀਤਾ ਅਤੇ ਉਸ ਨੂੰ ਰੁੱਕਣ ਲਈ ਮਜ਼ਬੂਰ ਕਰ ਦਿੱਤਾ। ਇਸ ਤੋਂ ਬਾਅਦ ਕੁਝ ਲੋਕ ਕਾਰ ’ਚੋਂ ਉਤਰੇ ਅਤੇ ਪੂਨਾਵਾਲਾ ਨੂੰ ਲੈ ਕੇ ਜਾ ਰਹੀ ਵੈਨ ’ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਪੂਨਾਵਾਲਾ ਦੇ 70 ਟੁਕੜੇ ਕਰਨ ਦੀ ਧਮਕੀ ਦਿੱਤੀ। ਪੁਲਸ ਨੇ ਦੱਸਿਆ ਕਿ ਵੈਨ ਨੂੰ ਮੌਕੇ ਤੋਂ ਹਟਾ ਲਿਆ ਗਿਆ ਹੈ, ਦੋ ਹਮਲਾਵਰਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਹਥਿਆਰ ਜ਼ਬਤ ਕਰ ਲਏ ਗਏ ਹਨ।
ਇਹ ਵੀ ਪੜ੍ਹੋ- ‘ਉਹ ਮੇਰੇ ਟੁਕੜੇ-ਟੁਕੜੇ ਕਰ ਕੇ ਸੁੱਟ ਦੇਵੇਗਾ’, ਸ਼ਰਧਾ ਨੇ 2020 ’ਚ ਪ੍ਰੇਮੀ ਆਫਤਾਬ ਖ਼ਿਲਾਫ਼ ਕੀਤੀ ਸੀ ਸ਼ਿਕਾਇਤ
ਪੁਲਸ ਮੁਤਾਬਕ ਇਹ ਘਟਨਾ ਸੋਮਵਾਰ ਸ਼ਾਮ 6 ਵਜ ਕੇ ਕਰੀਬ 45 ਮਿੰਟ ’ਤੇ ਵਾਪਰੀ। ਰੋਹਿਣੀ ਪੁਲਸ ਡਿਪਟੀ ਕਮਿਸ਼ਨਰ ਜੀ. ਐੱਸ. ਸਿੱਧੂ ਨੇ ਕਿਹਾ ਕਿ ਦੋ ਲੋਕਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਹਿਰਾਸਤ ਵਿਚ ਲਏ ਗਏ ਦੋਹਾਂ ਲੋਕਾਂ ਦੀ ਪਛਾਣ ਕੁਲਦੀਪ ਅਤੇ ਨਿਗਮ ਦੇ ਰੂਪ ਵਿਚ ਹੋਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੇ ਸਿਲਸਿਲੇ ’ਚ ਪ੍ਰਸ਼ਾਂਤ ਵਿਹਾਰ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।