ਸ਼ਰਧਾ ਕਤਲਕਾਂਡ: ਸਾਕਸ਼ੀ ਮਹਾਰਾਜ ਬੋਲੇ- ‘ਇਹ ਉਦੋਂ ਹੋ ਰਿਹੈ ਜਦੋਂ ਕੇਂਦਰ ’ਚ ਮੋਦੀ ਦੀ ਸਰਕਾਰ’
Saturday, Nov 19, 2022 - 03:31 PM (IST)
ਲਖਨਊ– ਸ਼ਰਧਾ ਕਤਲਕਾਂਡ ਨੂੰ ਲੈ ਕੇ ਪੂਰੇ ਦੇਸ਼ ’ਚ ਉਬਾਲ ਹੈ। ਇਸ ਮਾਮਲੇ ’ਤੇ ਉੱਨਾਵ ਤੋਂ ਭਾਜਪਾ ਪਾਰਟੀ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਦੀ ਬਦਕਿਸਮਤੀਪੂਰਨ ਹਨ। ਉਨ੍ਹਾਂ ਕਿਹਾ ਕਿ ਇਹੋ ਜਿਹੀਆਂ ਘਟਨਾਵਾਂ ਉਦੋਂ ਵਾਪਰ ਰਹੀਆਂ ਹਨ, ਜਦੋਂ ਕੇਂਦਰ ’ਚ ਮੋਦੀ ਦੀ ਸਰਕਾਰ ਹੈ। ਲੋਕਾਂ ’ਚ ਸਰਕਾਰ ਦਾ ਖ਼ੌਫ ਹੋਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਕਾਤਲ ਨੂੰ ਅਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਫਿਰ ਕੋਈ ਅਜਿਹੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਹਿੰਮਤ ਵੀ ਨਾ ਸਕੇ।
ਇਹ ਵੀ ਪੜ੍ਹੋ- ਸ਼ਰਧਾ ਕਤਲਕਾਂਡ: ਗਰਲਫਰੈਂਡ ਦੇ 35 ਟੁਕੜੇ ਕਰਨ ਵਾਲੇ ਪ੍ਰੇਮੀ ਨੂੰ ਜੰਗਲ ’ਚ ਲੈ ਗਈ ਪੁਲਸ, 13 ਟੁਕੜੇ ਬਰਾਮਦ
ਸਾਕਸ਼ੀ ਮਹਾਰਾਜ ਨੇ ਕਿਹਾ ਕਿ ਸ਼ਰਧਾ ਦੇ 35 ਟੁਕੜੇ ਹੋਏ, ਜੇਕਰ ਕਿਸੇ ਹੋਰ ਧਰਮ ਦੀ ਔਰਤ ਨਾਲ ਅਜਿਹਾ ਹੋਇਆ ਹੁੰਦਾ ਤਾਂ ਦੁਨੀਆ ਦੇ ਸੈਂਕੜੇ ਦੇਸ਼ ਉਸ ਦੇ ਸਮਰਥਨ ’ਚ ਖੜ੍ਹੇ ਹੋ ਜਾਂਦੇ। ਉੱਥੇ ਹੀ ਵਿਰੋਧੀ ਧਿਰ ’ਤੇ ਵਰ੍ਹਦੇ ਹੋਏ ਸਾਕਸ਼ੀ ਮਹਾਰਾਜ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਸਾਰਿਆਂ ਨੂੰ ਸੱਪ ਸੁੰਘ ਗਿਆ ਹੈ। ਰਾਹੁਲ ਗਾਂਧੀ, ਮਮਤਾ ਬੈਨਰਜੀ, ਅਖਿਲੇਸ਼ ਯਾਦਵ ਅਤੇ ਕੇਜਰੀਵਾਲ ਇਸ ਮਾਮਲੇ ’ਚ ਮੌਨ ਹਨ। ਸਾਕਸ਼ੀ ਮਹਾਰਾਜ ਨੇ ਇਹ ਵੀ ਕਿਹਾ ਕਿ ਮੈਂ ਹਿੰਦੂ ਧੀਆਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਉਹ ਇਹ ਨਾ ਸੋਚਣ ਕਿ ਸਾਡਾ ਵਾਲਾ ਤਾਂ ਅਬਦੁੱਲ ਹੈ, ਉਹ ਕਦੇ ਆਫਤਾਬ ਨਹੀਂ ਹੋ ਸਕਦਾ। ਜੋ ਆਪਣੇ ਮਾਂ-ਪਿਓ ਦੇ ਨਹੀਂ ਹੋਏ ਉਹ ਸਾਡੇ ਨਹੀਂ ਹੋ ਸਕਦੇ, ਇਸ ਲਈ ਧੀਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।
ਇਹ ਵੀ ਪੜ੍ਹੋ- ਪ੍ਰੇਮੀ ਨੇ ਪ੍ਰੇਮਿਕਾ ਦਾ ਬੇਰਹਿਮੀ ਨਾਲ ਕੀਤਾ ਕਤਲ, ਫਿਰ ਲਾਸ਼ ਦੇ 35 ਟੁਕੜੇ ਕਰ ਜੰਗਲ 'ਚ ਸੁੱਟੇ
ਕੀ ਹੈ ਸ਼ਰਧਾ ਕਤਲਕਾਂਡ-
ਦੱਸ ਦਈਏ ਕਿ ਦਿੱਲੀ ਦੇ ਮਹਿਰੌਲੀ ਇਲਾਕੇ 'ਚ ਇਕ ਭਿਆਨਕ ਘਟਨਾ 'ਚ ਇਕ ਸ਼ਖ਼ਸ ਨੇ ਕਥਿਤ ਤੌਰ 'ਤੇ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਵਾਕਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ। ਸ਼ਰਧਾ ਦੀ ਲਾਸ਼ ਨੂੰ ਕਰੀਬ 300 ਲਿਟਰ ਸਮਰੱਥਾ ਵਾਲੇ ਫਰਿੱਜ ’ਚ ਰੱਖਿਆ ਗਿਆ। ਦੋਸ਼ੀ ਪ੍ਰੇਮੀ ਨੇ ਲਾਸ਼ ਦੇ ਟੁਕੜੇ ਰਾਸ਼ਟਰੀ ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ ’ਚ ਸੁੱਟੇ। ਇਹ ਘਿਨਾਉਣੀ ਘਟਨਾ ਆਫਤਾਬ ਅਮੀਨ ਪੂਨਾਵਾਲਾ ਦੀ ਗ੍ਰਿਫਤਾਰੀ ਤੋਂ 6 ਮਹੀਨੇ ਬਾਅਦ ਸਾਹਮਣੇ ਆਈ ਹੈ। ਪੁਲਸ ਨੇ ਲਾਸ਼ ਦੇ ਕੁਝ ਕੱਟੇ ਹੋਏ ਹਿੱਸੇ ਬਰਾਮਦ ਕਰ ਲਏ ਹਨ ਅਤੇ ਪੁਲਸ ਕਤਲ ’ਚ ਵਰਤੇ ਗਏ ਹਥਿਆਰ ਦੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ- ਸ਼ਰਧਾ ਕਤਲਕਾਂਡ : ਚੈਟ ਤੇ ਫੋਟੋ ਨੇ ਬਿਆਨ ਕੀਤੀ ਆਫਤਾਬ ਦੀ ਦਰਿੰਦਗੀ, ਮਿਲੇ ਸਬੂਤ ਤੇ ਗਵਾਹ