ਇਤਿਹਾਸ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ- ਮੋਦੀ
Tuesday, Oct 17, 2017 - 01:33 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੇਸ਼ ਦੇ ਪਹਿਲੇ ਅਖਿਲ ਭਾਰਤੀ ਆਯੂਰਵੇਦ ਸੰਸਥਾ ਰਾਸ਼ਟਰ ਨੂੰ ਸਮਰਪਿਤ ਕਰਦੇ ਹੋਏ ਕਿਹਾ ਕਿ ਕੋਈ ਵੀ ਦੇਸ਼ ਵਿਕਾਸ ਲਈ ਕਿੰਨੀ ਕੋਸ਼ਿਸ਼ ਕਰੇ ਪਰ ਆਪਣੇ ਇਤਿਹਾਸ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਆਪਣੀ ਵਿਰਾਸਤ ਛੱਡ ਕੇ ਅੱਗੇ ਵਧਣ ਵਾਲਿਆਂ ਦੀ ਪਛਾਣ ਖਤਮ ਹੋ ਜਾਂਦੀ ਹੈ।
ਮੋਦੀ ਨੇ ਕਿਹਾ ਕਿ ਪਹਿਲੇ ਦੇ ਦੌਰ 'ਚ ਸਾਡਾ ਦੇਸ਼ ਕਾਫੀ ਖੁਸ਼ਹਾਲ ਸੀ, ਸਾਡੇ ਕੋਲ ਜੋ ਵਧੀਆ ਸੀ, ਉਸ ਨੂੰ ਢਾਹੁਣ 'ਚ ਬਾਹਰੀ ਲੋਕ ਜੁਟ ਗਏ ਸਨ। ਜਦੋਂ ਸਾਨੂੰ ਗੁਲਾਮੀ ਤੋਂ ਮੁਕਤੀ ਮਿਲੀ ਤਾਂ ਉਸ ਤੋਂ ਬਾਅਦ ਅਸੀਂ ਆਪਣੇ ਇਤਿਹਾਸ ਨੂੰ ਸੁਰੱਖਿਆ ਨਹੀਂ ਕਰ ਸਕੇ। ਪਿਛਲੇ 3 ਸਾਲਾਂ 'ਚ ਸਾਡੀ ਸਰਕਾਰ ਨੇ ਪੁਰਾਣੀ ਵਿਰਾਸਤ ਨੂੰ ਸੰਭਾਲਣ ਦਾ ਕੰਮ ਕਰ ਰਹੀ ਹੈ।