ਕੀ ਸੰਸਦ ਵੱਲ ਕੂਚ ਕਰਨਾ ਚਾਹੀਦੈ? ਕਿਸਾਨ ਆਗੂ ਚਢੂਨੀ ਨੇ ਮੰਗੀ ਲੋਕਾਂ ਤੋਂ ਰਾਏ (ਵੀਡੀਓ)

Thursday, Jul 01, 2021 - 11:38 AM (IST)

ਕੀ ਸੰਸਦ ਵੱਲ ਕੂਚ ਕਰਨਾ ਚਾਹੀਦੈ? ਕਿਸਾਨ ਆਗੂ ਚਢੂਨੀ ਨੇ ਮੰਗੀ ਲੋਕਾਂ ਤੋਂ ਰਾਏ (ਵੀਡੀਓ)

ਨਵੀਂ ਦਿੱਲੀ- ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਇਕ ਵੀਡੀਓ ਸ਼ੇਅਰ ਕਰ ਕੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਨੂੰ ਲੈ ਕੇ ਲੋਕਾਂ ਤੋਂ ਸੁਝਾਅ ਮੰਗੇ ਹਨ। ਚਢੂਨੀ ਨੇ ਕਿਹਾ ਕਿ ਮੁੱਦਾ ਇਹ ਹੈ ਕਿ ਲੰਬੇ ਸਮੇਂ ਤੋਂ ਅੰਦੋਲਨ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਵਲੋਂ ਪੁੱਛਿਆ ਜਾ ਰਿਹਾ ਸੀ ਕਿ ਅੱਗੇ ਕੀ ਕਰੋਗੇ। ਉਨ੍ਹਾਂ ਕਿਹਾ ਕਿ 19 ਜੁਲਾਈ ਤੋਂ 9 ਅਗਸਤ ਤੱਕ ਸੈਸ਼ਨ ਚੱਲਣਾ ਹੈ। ਇਸ ਲਈ ਕੀ ਸਾਨੂੰ ਸੰਸਦ ਕੂਚ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੀ 9 ਮੈਂਬਰੀ ਕਮੇਟੀ 'ਚ ਇਹ ਗੱਲ ਰੱਖੀ ਸੀ ਕਿ ਇਸ ਸੈਸ਼ਨ ਸਾਨੂੰ ਸੰਸਦ ਕੂਚ ਕਰ ਦੇਣਾ ਚਾਹੀਦਾ।

ਉਨ੍ਹਾਂ ਲੋਕਾਂ ਤੋਂ ਰਾਏ ਮੰਗੀ ਹੈ ਕਿ ਕੀ ਸਾਨੂੰ ਸੰਸਦ ਕੂਚ ਕਰਨਾ ਚਾਹੀਦਾ ਹੈ ਜਾਂ ਨਹੀਂ। ਚਢੂਨੀ ਨੇ ਕਿਹਾ ਕਿ ਅੰਦੋਲਨ ਲੋਕਾਂ ਲਈ ਹੈ ਅਤੇ ਉਨ੍ਹਾਂ ਨੇ ਹੀ ਕਰਨਾ ਹੈ। ਇਸ ਲਈ ਲੋਕਾਂ ਦੀ ਰਾਏ ਜ਼ਰੂਰ ਲੈਣੀ ਚਾਹੀਦੀ ਹੈ। ਲੋਕਾਂ ਦੀ ਰਾਏ ਸਾਰੇ ਨੇਤਾਵਾਂ ਕੋਲ ਜਾਵੇਗੀ, ਫ਼ਿਰ ਸਹਿਮਤੀ ਬਣਾਉਣਾ ਉਨ੍ਹਾਂ ਦਾ ਕੰਮ ਹੈ। ਚਢੂਨੀ ਨੇ ਕਿਹਾ ਕਿ ਸਾਰੇ ਲੋਕਾਂ ਦੀ ਰਾਏ ਆਉਣ ਤੋਂ ਬਾਅਦ ਤੁਹਾਡੇ ਵਿਚਾਰ ਸੰਯੁਕਤ ਮੋਰਚੇ ਕੋਲ ਰੱਖੇ ਜਾਣਗੇ, ਫਿਰ ਜੋ ਫ਼ੈਸਲਾ ਮੋਰਚਾ ਲਵੇਗਾ, ਫਿਰ ਦੇਖਿਆ ਜਾਵੇਗਾ।


author

DIsha

Content Editor

Related News