ਅੱਜ ਤੋਂ ਖੁੱਲ੍ਹਣਗੀਆਂ ਦੁਕਾਨਾਂ ਤੇ ਸ਼ਾਪਿੰਗ ਮਾਲ, ਗ੍ਰਹਿ ਮੰਤਰਾਲਾ ਨੇ ਜਾਰੀ ਕੀਤੀ ਐਡਵਾਇਜ਼ਰੀ

Saturday, Apr 25, 2020 - 12:32 AM (IST)

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਨਾਲ ਪੂਰਾ ਦੇਸ਼ ਜੂਝ ਰਿਹਾ ਹੈ। ਵਾਇਰਸ ਨੂੰ ਰੋਕਣ ਲਈ ਦੇਸ਼ 'ਚ ਤਿੰਨ ਮਈ ਤਕ ਲਾਕਡਾਊਨ ਲਾਗੂ ਹੈ। ਇਸ ਵਿਚਾਲੇ ਕੇਂਦਰੀ ਮੰਤਰਾਲੇ ਨੇ ਕੇਂਦਰ ਪ੍ਰਸ਼ਾਸਤ ਪ੍ਰਦੇਸ਼ਾਂ ਤੇ ਸੂਬਿਆਂ ਨੂੰ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ, ਜਿਸ 'ਚ ਦੁਕਾਨਾਂ ਤੇ ਸ਼ਾਪਿੰਗ ਮਾਲ ਨੂੰ ਸ਼ਰਤ ਨਾਲ ਖੋਲ੍ਹਣ ਦੀ ਆਗਿਆ ਦਿੱਤੀ ਹੈ।

PunjabKesari
ਗ੍ਰਹਿ ਮੰਤਰਾਲੇ ਦੀ ਐਡਵਾਇਜ਼ਰੀ 'ਚ ਰਿਹਾਇਸ਼ੀ ਕੰਪਲੈਕਸਾਂ 'ਚ ਬਣੀਆਂ ਦੁਕਾਨਾਂ, ਸਿੰਗਲ ਬਰਾਂਡ ਤੇ ਮਲਟੀ ਬਰਾਂਡ ਮਾਲ ਖੋਲ੍ਹਣ ਦੀ ਆਗਿਆ ਦਿੱਤੀ ਹੈ। ਇਸ 'ਚ ਕਿਹਾ ਗਿਆ ਹੈ ਕਿ ਦੁਕਾਨਦਾਰਾਂ ਨੂੰ ਮਾਸਕ ਲਗਾਉਣਾ ਜ਼ਰੂਰੀ ਹੋਵੇਗਾ ਤੇ ਇਸ ਤੋਂ ਇਲਾਵਾ ਸੋਸ਼ਲ ਡਿਸਟੇਂਸਿੰਗ ਦਾ ਵੀ ਧਿਆਨ ਰੱਖਣਾ ਹੋਵੇਗਾ।

PunjabKesari


Gurdeep Singh

Content Editor

Related News