ਦੁਕਾਨਦਾਰ ਨੇ ਲਿਫਾਫਾ ਦੇਣ ਤੋਂ ਕੀਤਾ ਇਨਕਾਰ, ਗੁੱਸੇ ''ਚ ਆਏ ਨੌਜਵਾਨਾਂ ਨੇ ਮਾਰ ''ਤਾ ਚਾਕੂ

Sunday, Aug 04, 2024 - 10:56 PM (IST)

ਦੁਕਾਨਦਾਰ ਨੇ ਲਿਫਾਫਾ ਦੇਣ ਤੋਂ ਕੀਤਾ ਇਨਕਾਰ, ਗੁੱਸੇ ''ਚ ਆਏ ਨੌਜਵਾਨਾਂ ਨੇ ਮਾਰ ''ਤਾ ਚਾਕੂ

ਮੇਰਠ : ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਵਿਚ ਐਤਵਾਰ ਦੁਪਹਿਰ ਨੂੰ ਚਾਰ ਲੋਕਾਂ ਨੇ ਕਥਿਤ ਤੌਰ 'ਤੇ ਇਕ ਦੁਕਾਨਦਾਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਇਹ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 30 ਕਿਲੋਮੀਟਰ ਦੂਰ ਮਵਾਨਾ ਥਾਣਾ ਖੇਤਰ 'ਚ ਇਕ ਚਾਹ ਦੀ ਦੁਕਾਨ 'ਤੇ ਵਾਪਰੀ। ਪੁਲਸ ਅਧਿਕਾਰੀ ਮੁਤਾਬਕ ਹਮਲਾਵਰਾਂ ਵਿਚੋਂ ਇੱਕ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਸ ਘਟਨਾ ਤੋਂ ਗੁੱਸੇ 'ਚ ਆਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਉਸ ਦੇ ਪਿੰਡ ਦੇ ਲੋਕਾਂ ਨੇ ਥਾਣੇ ਦਾ ਘਿਰਾਓ ਕਰਕੇ ਹੰਗਾਮਾ ਕੀਤਾ ਅਤੇ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਅਹਿਤਿਆਤ ਵਜੋਂ ਮੌਕੇ 'ਤੇ ਪੁਲਸ ਤਾਇਨਾਤ ਕੀਤਾ ਗਿਆ। ਵਧੀਕ ਪੁਲਸ ਸੁਪਰਡੈਂਟ (ਦਿਹਾਤੀ) ਕਮਲੇਸ਼ ਬਹਾਦੁਰ ਨੇ ਦੱਸਿਆ ਕਿ ਢਕੋਲੀ ਦੇ ਰਹਿਣ ਵਾਲੇ ਵਿਨੋਦ ਦੀ ਮਵਾਨਾ ਥਾਣਾ ਖੇਤਰ ਦੇ ਕਿਲਾ ਬੇਸ ਨੇੜੇ ਚਾਹ ਦੀ ਦੁਕਾਨ ਹੈ। ਵਿਨੋਦ ਐਤਵਾਰ ਦੁਪਹਿਰ ਨੂੰ ਘਰ ਖਾਣਾ ਖਾਣ ਗਿਆ ਸੀ ਅਤੇ ਉਸ ਸਮੇਂ ਵਿਨੋਦ ਪੁੱਤਰ ਰੋਹਿਤ (23) ਦੁਕਾਨ 'ਤੇ ਬੈਠਾ ਸੀ। ਪੁੱਛਗਿੱਛ ਦੌਰਾਨ ਮੌਕੇ 'ਤੇ ਮੌਜੂਦ ਲੋਕਾਂ ਤੋਂ ਮਿਲੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਅਧਿਕਾਰੀ ਨੇ ਦੱਸਿਆ ਕਿ ਤਿੰਨ-ਚਾਰ ਨੌਜਵਾਨ ਚਾਹ ਦੀ ਦੁਕਾਨ 'ਤੇ ਪਹੁੰਚੇ ਅਤੇ ਰੋਹਿਤ ਤੋਂ ਪੋਲੀਥੀਨ ਮੰਗਿਆ। ਬਹਾਦਰ ਅਨੁਸਾਰ ਰੋਹਿਤ ਨੇ ਇਹ ਕਹਿ ਕੇ ਪਾਲੀਥੀਨ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਅਸੀਂ ਪਾਲੀਥੀਨ ਨਹੀਂ ਰੱਖਦੇ, ਜਿਸ 'ਤੇ ਨੌਜਵਾਨ ਅਤੇ ਰੋਹਿਤ ਵਿਚਕਾਰ ਝਗੜਾ ਹੋ ਗਿਆ। ਉਸ ਨੇ ਦੱਸਿਆ ਕਿ ਕੁਝ ਹੀ ਦੇਰ 'ਚ ਇਕ ਦੋਸ਼ੀ ਨੌਜਵਾਨ ਨੇ ਚਾਕੂ ਕੱਢ ਕੇ ਰੋਹਿਤ 'ਤੇ ਹਮਲਾ ਕਰ ਦਿੱਤਾ। ਰੋਹਿਤ ਨੂੰ ਚਾਕੂ ਮਾਰਦੇ ਹੀ ਉਹ ਜ਼ਮੀਨ 'ਤੇ ਡਿੱਗ ਗਿਆ ਅਤੇ ਉਸ ਨੂੰ ਮਰਿਆ ਸਮਝ ਕੇ ਹਮਲਾਵਰ ਮੌਕੇ ਤੋਂ ਭੱਜ ਗਏ।

ਅਧਿਕਾਰੀ ਨੇ ਦੱਸਿਆ ਕਿ ਮੌਕੇ 'ਤੇ ਮੌਜੂਦ ਲੋਕ ਖੂਨ ਨਾਲ ਲੱਥਪੱਥ ਰੋਹਿਤ ਨੂੰ ਨੇੜੇ ਦੇ ਹਸਪਤਾਲ ਲੈ ਗਏ। ਉਨ੍ਹਾਂ ਦੱਸਿਆ ਕਿ ਰੋਹਿਤ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਇਕ ਨੌਜਵਾਨ ਨੂੰ ਹਿਰਾਸਤ 'ਚ ਲਿਆ ਹੈ, ਜਿਸ ਤੋਂ ਥਾਣੇ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ।


author

Baljit Singh

Content Editor

Related News