ਨੀਰਜ ਬਵਾਨੀਆ ਗਿਰੋਹ ਦਾ ਸ਼ੂਟਰ ਦਿੱਲੀ ਤੋਂ ਹੋਇਆ ਗ੍ਰਿਫ਼ਤਾਰ, 2 ਕਤਲਾਂ ''ਚ ਸ਼ਾਮਲ ਹੋਣ ਦਾ ਦੋਸ਼
Thursday, Aug 03, 2023 - 06:52 PM (IST)

ਨਵੀਂ ਦਿੱਲੀ (ਭਾਸ਼ਾ): ਉੱਤਰੀ ਦਿੱਲੀ ਦੇ ਰੋਹਿਣੀ ਤੋਂ ਨੀਰਜ ਬਵਾਨੀਆ ਗਿਰੋਹ ਦੇ ਇਕ ਕਥਿਤ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ 'ਤੇ ਕਤਲ ਦੇ 2 ਮਾਮਲਿਆਂ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਮੁਲਜ਼ਮ ਦੀ ਪਛਾਣ ਹਰਿਆਣਾ ਦੇ ਰੋਹਤਕ ਵਾਸੀ ਨਰਿੰਦਰ ਵਜੋਂ ਕੀਤੀ ਗਈ ਹੈ। ਨਰਿੰਦਰ 'ਤੇ ਕਤਲ ਦੇ ਮਾਮਲਿਆਂ ਵਿਚ ਸ਼ਾਮਲ ਹੋਣ ਦਾ ਦੋਸ਼ ਹੈ।
ਇਹ ਖ਼ਬਰ ਵੀ ਪੜ੍ਹੋ - 11ਵੀਂ ਦੇ ਵਿਦਿਆਰਥੀ ਨੇ ਬੱਚੀ ਨਾਲ ਕੀਤਾ ਸ਼ਰਮਨਾਕ ਕਾਰਾ, 8 ਸਾਲਾ ਮਾਸੂਮ ਦੀ ਹਾਲਤ ਵੇਖ ਮਾਂ ਦਾ ਨਿਕਲਿਆ ਤ੍ਰਾਹ
ਪੁਲਸ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਨੀਰਜ ਬਵਾਨੀਆ ਗਿਰੋਹ ਦਾ ਇਕ ਸ਼ੂਟਰ ਰੋਹਿਣੀ ਸੈਕਟਰ 10 ਸਥਿਤ ਜਾਪਾਨੀ ਪਾਰਕ ਕੋਲ ਆਵੇਗਾ। ਇਸ ਜਾਣਕਾਰੀ ਦੇ ਅਧਾਰ 'ਤੇ ਛਾਪਾ ਮਾਰਿਆ ਗਿਆ ਤੇ ਨਰਿੰਦਰ ਨੂੰ ਫੜ ਲਿਆ ਗਿਆ। ਨਰਿੰਦਰ ਨੇ ਖ਼ੁਲਾਸਾ ਕੀਤਾ ਕਿ ਉਸ ਨੇ ਆਪਣੇ ਸਾਥੀਆਂ ਸੰਦੀਪ, ਆਸ਼ੀਸ਼, ਅਸ਼ਵਨੀ ਤੇ ਸੰਜੇ ਨਾਲ ਰਲ਼ ਕੇ ਆਸੌਦਾ ਪਿੰਡ ਵਿਚ ਰਣਬੀਰ ਅਤੇ ਧੋਲਾ ਦਾ ਕਤਲ ਕੀਤਾ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ 2013 ਵਿਚ ਨਿਆਂਇਕ ਹਿਰਾਸਤ ਦੌਰਾਨ ਨਰਿੰਦਰ ਕਾਲਾ ਦੇ ਸੰਪਰਕ ਵਿਚ ਆਇਆ ਸੀ ਅਤੇ ਨੀਰਜ ਬਵਾਨੀਆ-ਕਾਲਾ ਅਸੋਦੀਆ ਗਿਰੋਹ ਵਿਚ ਸ਼ਾਮਲ ਹੋ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਔਰਤ ਨੇ NRI ਪਤੀ ਖ਼ਿਲਾਫ਼ ਕੀਤੀ ਸ਼ਿਕਾਇਤ ਤਾਂ ਮਹਿਲਾ ASI ਨੇ ਮੰਗ ਲਏ ਪੌਣੇ 2 ਲੱਖ ਰੁਪਏ, ਵਿਜੀਲੈਂਸ ਵੱਲੋਂ ਗ੍ਰਿਫ਼ਤਾਰ
ਸਾਲ 2017 ਵਿਚ ਜ਼ਮਾਨਤ ਮਿਲਣ ਮਗਰੋਂ ਨਰਿੰਦਰ ਨੇ ਆਪਣੇ ਸਾਥੀਆਂ ਮੋਹਿਤ, ਪ੍ਰਵੀਨ, ਰਾਜ ਕੁਮਾਰ ਤੇ ਸਤੀਸ਼ ਨਾਲ ਰਲ਼ ਕੇ ਕਾਲਾ ਅਸੋਦੀਆ ਦੇ ਕਤਲ ਦਾ ਬਦਲਾ ਲੈਣ ਦੀ ਯੋਜਨਾ ਬਣਾਈ। ਉਨ੍ਹਾਂ ਦੱਸਿਆ ਕਿ 29 ਅਪ੍ਰੈਲ 2017 ਨੂੰ ਨਰਿੰਦਰ ਤੇ ਉਸ ਦੇ ਸਾਥੀਆਂ ਨੇ ਰੋਹਿਣੀ ਸਥਿਤ ਅਦਾਲਤ ਵਿਚ ਨੀਟੂ ਦਾਬੋਦੀਆ ਗਿਰੋਹ ਦੇ ਮੈਂਬਰ ਰਾਜੇਸ਼ ਦਾ ਕਤਲ ਕਰ ਦਿੱਤਾ ਸੀ। ਜੂਨ 2017 ਵਿਚ ਨਰਿੰਦਰ ਨੂੰ ਹਥਿਆਰ ਤੇ ਗੋਲਾ-ਬਾਰੂਦ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਨੇ ਦੱਸਿਆ ਕਿ ਜ਼ਮਾਨਤ 'ਤੇ ਰਿਹਾਅ ਹੋਣ ਮਗਰੋਂ ਉਹ ਦੁਬਾਰਾ ਹਾਜ਼ਰ ਨਹੀਂ ਹੋਇਆ ਤੇ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8