ਪਾਰਥ ਚੈਟਰਜੀ ’ਤੇ ਔਰਤ ਨੇ ਸੁੱਟੀ ਜੁੱਤੀ, ਬੋਲੀ- ਜਨਤਾ ਦਾ ਪੈਸਾ ਲੈ ਕੇ AC ਗੱਡੀ ’ਚ ਘੁੰਮਦਾ ਹੈ

Wednesday, Aug 03, 2022 - 10:13 AM (IST)

ਪਾਰਥ ਚੈਟਰਜੀ ’ਤੇ ਔਰਤ ਨੇ ਸੁੱਟੀ ਜੁੱਤੀ, ਬੋਲੀ- ਜਨਤਾ ਦਾ ਪੈਸਾ ਲੈ ਕੇ AC ਗੱਡੀ ’ਚ ਘੁੰਮਦਾ ਹੈ

ਕੋਲਕਾਤਾ- ਪੱਛਮੀ ਬੰਗਾਲ ਦੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਮੁਅੱਤਲ ਨੇਤਾ ਅਤੇ ਅਧਿਆਪਕ ਭਰਤੀ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਪਾਰਥ ਚੈਟਰਜੀ ਉੱਤੇ ਇਕ ਔਰਤ ਨੇ ਜੁੱਤੀ ਸੁੱਟ ਦਿੱਤੀ। ਇਹ ਘਟਨਾ ਉਦੋਂ ਵਾਪਰੀ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਅਧਿਕਾਰੀ ਪਾਰਥ ਨੂੰ ਆਪਣੀ ਸੁਰੱਖਿਆ ਹੇਠ ਹਸਪਤਾਲ ਤੋਂ ਬਾਹਰ ਲੈ ਜਾ ਰਹੇ ਸਨ। ਹਾਲਾਂਕਿ ਜੁੱਤੀ ਪਾਰਥ ਚੈਟਰਜੀ ਨੂੰ ਨਹੀਂ ਲੱਗੀ।

ਇਹ ਵੀ ਪੜ੍ਹੋ- ਅਰਪਿਤਾ ਮੁਖਰਜੀ ਦੇ ਅਪਾਰਟਮੈਂਟ ’ਚੋਂ ਮਿਲਿਆ ਸੋਨਾ ਅਤੇ 28 ਕਰੋੜ ਕੈਸ਼, ਗਿਣਨ ਨੂੰ ਲੱਗੀ ਪੂਰੀ ਰਾਤ

ਇਸ ਘਟਨਾ ਨੂੰ ਅੰਜਾਮ ਦੇਣ ਵਾਲੀ ਅਧਖੜ ਉਮਰ ਦੀ ਔਰਤ ਸ਼ੁਭਰਾ ਘੋਰੂਈ ਨੇ ਕਿਹਾ ਕਿ ਉਹ ਈ. ਡੀ. ਦੇ ਛਾਪਿਆਂ ਦੌਰਾਨ ਚੈਟਰਜੀ ਦੀ ਕਰੀਬੀ ਸਹਿਯੋਗੀ ਅਰਪਿਤਾ ਮੁਖਰਜੀ ਦੇ ਦੋ ਫਲੈਟਾਂ ਤੋਂ ਕਰੀਬ 50 ਕਰੋੜ ਰੁਪਏ ਦੀ ਨਕਦੀ ਅਤੇ ਸੋਨੇ ਗਹਿਣੇ ਮਿਲਣ ਤੋਂ ਪਰੇਸ਼ਾਨ ਸੀ। ਮੈਂ ਚੈਟਰਜੀ ਨੂੰ ਜੁੱਤੀਆਂ ਨਾਲ ਕੁੱਟਣ ਆਈ ਸੀ। ਮੈਂ ਕਲਪਨਾ ਵੀ ਨਹੀਂ ਕਰ ਸਕਦੀ ਕਿ ਉਸ ਨੇ ਇਕ ਤੋਂ ਬਾਅਦ ਇਕ ਅਪਾਰਟਮੈਂਟ ਬਣਾਏ ਹਨ ਅਤੇ ਇੰਨੇ ਪੈਸੇ ਇਕੱਠੇ ਕੀਤੇ ਹਨ । ਲੋਕ ਬੇਰੁਜ਼ਗਾਰ ਸੜਕਾਂ ’ਤੇ ਘੁੰਮ ਰਹੇ ਹਨ। ਉਹ ਲੋਕਾਂ ਨੂੰ ਧੋਖਾ ਦੇਣ ਤੋਂ ਬਾਅਦ ਖੁਦ ਏਅਰ ਕੰਡੀਸ਼ਨਡ ਕਾਰਾਂ ’ਚ ਘੁੰਮ ਰਿਹਾ ਹੈ। ਉਸ ਨੂੰ ਰੱਸੀ ਨਾਲ ਘਸੀਟਿਆ ਜਾਵੇ। ਹੁਣ ਮੈਂ ਨੰਗੇ ਪੈਰੀਂ ਘਰ ਜਾਵਾਂਗੀ।

PunjabKesari

ਔਰਤ ਨੇ ਪੱਤਰਕਾਰਾਂ ਨੂੰ ਕਿਹਾ, ''ਇਹ ਸਿਰਫ ਮੇਰਾ ਗੁੱਸਾ ਨਹੀਂ, ਸਗੋਂ ਪੱਛਮੀ ਬੰਗਾਲ ਦੇ ਲੱਖਾਂ ਲੋਕਾਂ ਦਾ ਗੁੱਸਾ ਹੈ। ਇਸ ਘਟਨਾ ਤੋਂ ਬਾਅਦ ਈ.ਡੀ. ਦੇ ਅਧਿਕਾਰੀਆਂ ਨੇ ਚੈਟਰਜੀ ਨੂੰ ਹਸਪਤਾਲ ਦੇ ਕੰਪਲੈਕਸ ਤੋਂ ਇਕ ਗੱਡੀ ਵਿਚ ਬਿਠਾ ਲਿਆ। ਔਰਤ ਨੇ ਕਿਹਾ ਮੈਨੂੰ ਖੁਸ਼ੀ ਹੁੰਦੀ ਜੇਕਰ ਜੁੱਤੀ ਉਸ ’ਤੇ ਲੱਗਦੀ। ਮੈਂ ਆਪਣੀ ਜੁੱਤੀ ਵਾਪਸ ਨਹੀਂ ਲੈ ਕੇ ਜਾਵਾਂਗੀ।

ਇਹ ਵੀ ਪੜ੍ਹੋ- ਅਧਿਆਪਕ ਭਰਤੀ ਘਪਲਾ: ED ਦੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਪਾਰਥ ਚੈਟਰਜੀ, ਆਖਦੇ ਹਨ ‘ਥੱਕ’ ਗਿਆ

PunjabKesari

ਦੱਸ ਦੇਈਏ ਕਿ ਈ.ਡੀ ਨੇ ਕਰੋੜਾਂ ਰੁਪਏ ਦੇ ਅਧਿਆਪਕ ਭਰਤੀ ਘਪਲੇ ਦੇ ਸਬੰਧ ਵਿਚ 23 ਜੁਲਾਈ ਨੂੰ ਚੈਟਰਜੀ ਅਤੇ ਉਸ ਦੇ ਸਹਿਯੋਗ ਅਰਪਿਤਾ ਮੁਖਰਜੀ ਨੂੰ ਗ੍ਰਿਫ਼ਤਾਰ ਕੀਤਾ ਸੀ। ਈ.ਡੀ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਚੈਟਰਜੀ ਨੂੰ ਮੈਡੀਕਲ ਜਾਂਚ ਲਈ ਜੋਕਾ ਦੇ ਈ.ਐਸ.ਆਈ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਪੁਲਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਚੈਟਰਜੀ ਗ੍ਰਿਫਤਾਰੀ ਦੇ ਸਮੇਂ ਪੱਛਮੀ ਬੰਗਾਲ ਦੇ ਉਦਯੋਗ ਮੰਤਰੀ ਸਨ, ਜਦਕਿ ਕਥਿਤ ਘਪਲੇ ਦੇ ਸਮੇਂ ਰਾਜ ਦੇ ਸਿੱਖਿਆ ਮੰਤਰੀ ਸਨ। ਚੈਟਰਜੀ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਨ੍ਹਾਂ ਨੂੰ ਕੈਬਨਿਟ ਤੋਂ ਹਟਾ ਦਿੱਤਾ ਸੀ।

PunjabKesari

ਇਹ ਵੀ ਪੜ੍ਹੋ- ਮਿਲੋ ਦੇਸ਼ ਦੇ ‘ਫਲੈਗ ਅੰਕਲ’ ਅਬਦੁਲ ਗੱਫਾਰ ਨੂੰ, ਹਰ ਦਿਨ ਬਣਾ ਰਹੇ ਡੇਢ ਲੱਖ ‘ਤਿਰੰਗਾ’

ਓਧਰ ਈ. ਡੀ. ਦੇ ਅਧਿਕਾਰੀਆਂ ਨੇ ਪਾਰਥ ਚੈਟਰਜੀ ਦੀ ਕਰੀਬੀ ਅਰਪਿਤਾ ਮੁਖਰਜੀ ਨਾਲ ਕਥਿਤ ਤੌਰ ’ਤੇ ਜੁੜੇ ਦੋ ਹੋਰ ਫਲੈਟਾਂ ਅਤੇ ਇਕ ਦੁਕਾਨ ’ਤੇ ਛਾਪੇਮਾਰੀ ਕੀਤੀ। ਅਰਪਿਤਾ ਨੇ ਸਫ਼ਾਈ ਦਿੰਦੇ ਪੱਤਰਕਾਰਾਂ ਨੂੰ ਕਿਹਾ ਕਿ ਈ. ਡੀ. ਵੱਲੋਂ ਉਨ੍ਹਾਂ ਦੀਆਂ ਰਿਹਾਇਸ਼ਾਂ ਤੋਂ ਬਰਾਮਦ ਕੀਤੀ ਗਈ ਰਕਮ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਰੱਖੀ ਗਈ ਸੀ, ਉਹ ਮੇਰੀ ਨਹੀਂ ਹੈ।


author

Tanu

Content Editor

Related News