ਨਵਜਨਮੇ ਬੱਚਿਆਂ ਦੀ ਮੌਤ ਦੇ ਹੈਰਾਨੀਜਨਕ ਅੰਕੜੇ, ਉੱਤਰ ਪ੍ਰਦੇਸ਼ ਸਣੇ ਇਨ੍ਹਾਂ ਸੂਬਿਆਂ ਦੇ ਹਾਲਾਤ ਚਿੰਤਾਜਨਕ
Friday, Aug 25, 2023 - 03:13 PM (IST)
ਨਵੀਂ ਦਿੱਲੀ- ਦੇਸ਼ ਦੇ 59 ਫ਼ੀਸਦੀ ਜ਼ਿਲ੍ਹਿਆਂ 'ਚ ਨਵਜਨਮੇ ਬੱਚਿਆਂ ਦੀ ਮੌਤ ਦਰ ਰਾਸ਼ਟਰੀ ਔਸਤ ਤੋਂ ਜ਼ਿਆਦਾ ਹੈ। ਇਸ ਦੀ ਰੋਕਥਾਮ ਲਈ ਨਵੀਂ ਦਿੱਲੀ ਸਥਿਤ ਭਾਰਤੀ ਆਯੂਰਵਿਗਿਆਨ ਖੋਜ ਪ੍ਰੀਸ਼ਦ (ਆਈ.ਸੀ.ਐੱਮ.ਆਰ.) ਨੇ ਅਧਿਐਨ ਕਰਨ ਦਾ ਫ਼ੈਸਲਾ ਲਿਆ ਹੈ। ਭਾਰਤ 'ਚ ਇਕ ਹਜ਼ਾਰ ਨਵਜਨਮੇ ਬੱਚਿਆਂ 'ਤੇ ਕਰੀਬ 20 ਦੀ ਮੌਤ ਹੋ ਰਹੀ ਹੈ। ਇਨ੍ਹਾਂ 'ਚੋਂ 26 ਫ਼ੀਸਦੀ ਮੌਤਾਂ ਜਨਮ ਦੇ 24 ਘੰਟਿਆਂ ਦੇ ਅੰਦਰ ਹੋ ਰਹੀਆਂ ਹਨ ਪਰ ਕਈ ਰਾਜਾਂ 'ਚ ਮੌਤ ਦਾ ਇਹ ਅੰਕੜਾ ਕਾਫ਼ੀ ਵੱਧ ਹੈ।
ਇਹ ਵੀ ਪੜ੍ਹੋ : ਖਾਲਿਸਤਾਨ ਸਮਰਥਕਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਮੁੱਖ ਸਰਗਨਾ ਸਾਥੀਆਂ ਸਣੇ ਗ੍ਰਿਫ਼ਤਾਰ
ਕੇਂਦਰੀ ਸਿਹਤ ਮੰਤਰਾਲਾ ਦੇ ਸਿਹਤ ਪ੍ਰਬੰਧਨ ਸੂਚਨਾ ਪ੍ਰਣਾਲੀ (ਐੱਯਆਈ.ਐੱਮ.ਐੱਸ.) ਦੇ ਸਾਲ 2019-20 ਦੇ ਅੰਕੜੇ ਦੱਸਦੇ ਹਨ ਕਿ ਜੰਮੂ ਕਸ਼ਮੀਰ ਅਤੇ ਅਰੁਣਾਚਲ ਪ੍ਰਦੇਸ਼ 'ਚ ਇਹ ਸਭ ਤੋਂ ਵੱਧ 63-63 ਫ਼ੀਸਦੀ ਹੈ। ਆਈ.ਸੀ.ਐੱਮ.ਆਰ. ਅਨੁਸਾਰ 2014 'ਚ ਰਾਸ਼ਟਰੀ ਪੱਧਰ 'ਤੇ ਨਵਜਨਮੇ ਬੱਚੇ ਦੀ ਮੌਤ ਦਰ 26 ਸੀ, ਜੋ ਘੱਟ ਕੇ 20 ਰਹਿ ਗਈ ਹੈ। ਬੀਤੇ 9 ਸਾਲਾਂ 'ਚ ਰਾਸ਼ਟਰੀ ਪੱਧਰ 'ਤੇ ਸੁਧਾਰ ਹੋਇਆ ਹੈ ਪਰ 430 ਜ਼ਿਲ੍ਹਿਆਂ 'ਚ ਅਜੇ ਵੀ ਸੁਧਾਰ ਹੋਣਾ ਬਾਕੀ ਹੈ। ਜਿਹੜੇ ਜ਼ਿਲ੍ਹਿਆਂ 'ਚ ਸਥਿਤੀ ਸਭ ਤੋਂ ਵੱਧ ਚਿੰਤਾਜਨਕ ਹੈ, ਉਨ੍ਹਾਂ 'ਚ ਉੱਤਰ ਪ੍ਰਦੇਸ਼ ਦੇ 18, ਮੱਧ ਪ੍ਰਦੇਸ਼ ਦੇ 13, ਓਡੀਸ਼ਾ ਦੇ 6, ਰਾਜਸਥਾਨ ਦੇ 5, ਛੱਤੀਸਗੜ੍ਹ ਅਤੇ ਗੁਜਰਾਤ ਦੇ 4-4 ਅਤੇ ਮਹਾਰਾਸ਼ਟਰ ਦੇ ਤਿੰਨ ਜ਼ਿਲ੍ਹੇ ਸ਼ਾਮਲ ਹਨ। ਡਾਕਟਰੀ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਦੇਸ਼ 'ਚ ਹਰ ਸਾਲ ਨਵਜਨਮੇ ਬੱਚਿਆਂ ਦੀ ਮੌਤ ਕਈ ਕਾਰਨਾਂ ਕਰ ਕੇ ਹੋ ਰਹੀ ਹੈ। ਇਨ੍ਹਾਂ 'ਚ ਮੁੱਖ ਕਾਰਨ ਸਮੇਂ ਤੋਂ ਪਹਿਲਾਂ ਜਨਮ ਅਤੇ ਜਨਤਾ ਦੇ ਸਮੇਂ ਘੱਟ ਭਾਰ (46.1 ਫੀਸਦੀ), ਨਵਜਾਤ ਨਿਮੋਨੀਆ (11.3 ਫੀਸਦੀ) ਗੈਰ ਸੰਚਾਰੀ ਰੋਗ (8.4 ਫੀਸਦੀ) ਅਤੇ ਸੈਪਸਿਸ (5.7 ਫੀਸਦੀ) ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8