SHO ਨੇ ਬੇਹੱਦ ਸਾਦੇ ਢੰਗ ਨਾਲ ਕੀਤਾ ਪੁੱਤ ਦਾ ਵਿਆਹ, ਪੇਸ਼ ਕੀਤੀ ਮਿਸਾਲ

Saturday, Nov 30, 2024 - 04:37 PM (IST)

SHO ਨੇ ਬੇਹੱਦ ਸਾਦੇ ਢੰਗ ਨਾਲ ਕੀਤਾ ਪੁੱਤ ਦਾ ਵਿਆਹ, ਪੇਸ਼ ਕੀਤੀ ਮਿਸਾਲ

ਨਵੀਂ ਦਿੱਲੀ- ਜਿੱਥੇ ਇਕ ਪਾਸੇ ਸ਼ਾਨੋਂ-ਸ਼ੌਕਤ ਅਤੇ ਮਹਿੰਗੇ ਵਿਆਹਾਂ ਦੀ ਪਰੰਪਰਾ ਬਣੀ ਹੋਈ ਹੈ। ਉੱਥੇ ਹੀ ਦਿੱਲੀ ਪੁਲਸ 'ਚ ਤਾਇਨਾਤ SHO ਨੇ ਇਸ ਪਰੰਪਰਾ ਨੂੰ ਤੋੜਦੇ ਹੋਏ ਆਪਣੇ ਪੁੱਤਰ ਦਾ ਸਾਦੇ ਢੰਗ ਨਾਲ ਵਿਆਹ ਕੀਤਾ, ਜੋ ਕਿ ਗੁੱਜਰ ਸਮਾਜ ਲਈ ਪ੍ਰੇਰਨਾ ਦਾ ਸਰੋਤ ਹੈ। ਦਿੱਲੀ ਪੁਲਸ ਵਿਚ ਇੰਸਪੈਕਟਰ ਜਤਨ ਸਿੰਘ ਚੌਧਰੀ ਇਸ ਸਮੇਂ ਉੱਤਰੀ ਦਿੱਲੀ ਦੇ ਕੋਤਵਾਲੀ ਥਾਣੇ ਵਿਚ SHO ਹਨ, ਉਹ ਗੁੱਜਰ ਸਮਾਜ ਤੋਂ ਆਉਂਦੇ ਹਨ। ਉਨ੍ਹਾਂ ਨੇ ਆਪਣੇ ਪੁੱਤਰ ਹਰਸ਼ਿਤ ਦਾ ਵਿਆਹ ਅਕਾਂਕਸ਼ਾ ਨਾਲ 28 ਨਵੰਬਰ ਨੂੰ ਨੋਇਡਾ ਵਿਚ ਕੀਤਾ। ਅਕਾਂਕਸ਼ਾ ਦੇ ਪਿਤਾ ਅਰੁਣ ਪੇਸ਼ੇ ਤੋਂ ਵਕੀਲ ਹਨ। ਹਰਸ਼ਿਤ ਅਤੇ ਅਕਾਂਕਸ਼ਾ ਦਾ ਵਿਆਹ 28 ਨਵੰਬਰ ਨੂੰ ਬਹੁਤ ਦੀ ਸਾਦਗੀਪੂਰਨ ਢੰਗ ਨਾਲ ਕੀਤਾ ਗਿਆ। 

ਲਾੜੇ ਪੱਖ ਨੇ ਵਿਆਹ ਦੌਰਾਨ ਕਿਸੇ ਵੀ ਤਰ੍ਹਾਂ ਦਾ ਦਾਜ ਜਾਂ ਸਾਮਾਨ ਲੈਣ ਤੋਂ ਇਨਕਾਰ ਕੀਤਾ ਹੈ। ਕੰਨਿਆਦਾਨ ਸਮੇਂ ਸਿਰਫ਼ ਚਿੱਠੀ, ਲਗਨ ਅਤੇ ਕੰਨਿਆਦਾਨ ਵਿਚ ਪ੍ਰਤੀਕਾਤਮਕ 1 ਰੁਪਿਆ ਸਵੀਕਾਰ ਕੀਤਾ ਗਿਆ। ਜਤਨ ਚੌਧਰੀ ਨੇ ਸਿਰਫ਼ 101 ਰੁਪਏ ਲਏ, ਜਿੱਥੇ ਗੁੱਜਰ ਸਮਾਜ 'ਚ ਦਾਜ ਪ੍ਰਥਾ ਪ੍ਰਚਲਿਤ ਹੈ ਪਰ ਇਸ ਪਰਿਵਾਰ ਨੇ ਇਸ ਭੈੜੀ ਪ੍ਰਥਾ ਨੂੰ ਤੋੜ ਦਿੱਤਾ। ਇਸ ਉਪਰਾਲੇ ਰਾਹੀਂ ਜਤਨ ਚੌਧਰੀ ਦੇ ਪਰਿਵਾਰ ਨੇ ਸਮਾਜ ਵਿਚ ਇਕ ਮਿਸਾਲ ਕਾਇਮ ਕੀਤਾ ਅਤੇ ਦਾਜ-ਮੁਕਤ ਸਮਾਜ ਵੱਲ ਕਦਮ ਪੁੱਟਿਆ ਹੈ। 

ਵਿਆਹ ਬਹੁਤ ਹੀ ਸਾਦੇ ਢੰਗ ਨਾਲ ਕਰਵਾਇਆ ਗਿਆ, ਜਿਸ ਨੇ ਸਮਾਜ ਨੂੰ ਦਿਖਾਇਆ ਕਿ ਵਿਆਹ ਦਾ ਅਸਲ ਮਕਸਦ ਪਿਆਰ ਅਤੇ ਸਤਿਕਾਰ ਹੈ। ਇਸ ਵਿਆਹ ਨੇ ਸਪੱਸ਼ਟ ਕੀਤਾ ਕਿ ਪੈਸੇ ਅਤੇ ਤੋਹਫ਼ਿਆਂ ਨਾਲੋਂ ਪਰਿਵਾਰਕ ਅਤੇ ਸਮਾਜਿਕ ਕਦਰਾਂ-ਕੀਮਤਾਂ ਜ਼ਿਆਦਾ ਮਹੱਤਵਪੂਰਨ ਹਨ। ਵਿਆਹ ਲਈ ਪੂਰੇ ਗੁੱਜਰ ਸਮਾਜ ਨੇ ਪ੍ਰਧਾਨ ਜਤਨ ਚੌਧਰੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਨੂੰ ਇਕ ਨਵੀਂ ਸ਼ੁਰੂਆਤ ਦੱਸਿਆ। ਇਹ ਵਿਆਹ ਸਮਾਜ ਲਈ ਪ੍ਰੇਰਨਾ ਹੈ, ਜੋ ਵਿਖਾਉਂਦਾ ਹੈ ਕਿ ਜੇਕਰ ਇੱਛਾ ਸ਼ਕਤੀ ਹੋਵੇ ਤਾਂ ਰਵਾਇਤੀ ਬੁਰਾਈਆਂ ਨੂੰ ਵੀ ਬਦਲਿਆ ਜਾ ਸਕਦਾ ਹੈ।

ਦੱਸ ਦੇਈਏ ਕਿ ਭਾਰਤ 'ਚ ਵਿਆਹਾਂ 'ਤੇ ਲੱਖਾਂ-ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ। ਦਾਜ ਦੇ ਨਾਂ 'ਤੇ ਲੱਖਾਂ ਰੁਪਏ ਨਕਦ ਅਤੇ ਕੀਮਤੀ ਸਾਮਾਨ ਦਿੱਤਾ ਜਾਂਦਾ ਹੈ। ਕਈ ਵਾਰ ਕੁੜੀਆਂ 'ਤੇ ਦਾਜ ਨਾ ਦੇਣ 'ਤੇ ਤਸ਼ੱਦਦ ਵੀ ਕੀਤਾ ਜਾਂਦਾ ਹੈ। ਕੁੜੀਆਂ ਨੂੰ ਤਾਂ ਜਿਊਂਦਾ ਵੀ ਸਾੜ ਦਿੱਤਾ ਜਾਂਦਾ ਹੈ। ਅਜਿਹੇ 'ਚ ਜੇਕਰ ਲੋਕ ਦਾਜ ਪ੍ਰਥਾ ਦਾ ਬਾਈਕਾਟ ਕਰਨ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ।
 


author

Tanu

Content Editor

Related News