ਯੂ. ਪੀ. ਦੀ ਇਕ ਹੋਰ ਮਸਜਿਦ ’ਚ ਸ਼ਿਵ ਮੰਦਰ ਹੋਣ ਦਾ ਦਾਅਵਾ, ਅਦਾਲਤ ਨੇ ਸਵੀਕਾਰ ਕੀਤੀ ਪਟੀਸ਼ਨ

Sunday, Sep 04, 2022 - 03:06 PM (IST)

ਯੂ. ਪੀ. ਦੀ ਇਕ ਹੋਰ ਮਸਜਿਦ ’ਚ ਸ਼ਿਵ ਮੰਦਰ ਹੋਣ ਦਾ ਦਾਅਵਾ, ਅਦਾਲਤ ਨੇ ਸਵੀਕਾਰ ਕੀਤੀ ਪਟੀਸ਼ਨ

ਨੈਸ਼ਨਲ ਡੈਸਕ– ਉੱਤਰ ਪ੍ਰਦੇਸ਼ ਦੇ ਵਾਰਾਨਸੀ ’ਚ ਸਥਿਤ ਗਿਆਨਵਾਪੀ ਕੰਪਲੈਕਸ ’ਚ ਸ਼ਿਵਲਿੰਗ ਹੋਣ ਦੇ ਦਾਅਵੇ ਤੋਂ ਬਾਅਦ ਹੁਣ ਬਦਾਯੂੰ ਦੀ ਜਾਮਾ ਮਸਜਿਦ ’ਚ ਨੀਲਕੰਠ ਮਹਾਦੇਵ ਮੰਦਰ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਇਸ ਸਬੰਧੀ ਬਦਾਯੂੰ ਦੀ ਸਿਵਲ ਕੋਰਟ ’ਚ ਇਕ ਪਟੀਸ਼ਨ ਦਾਖਲ ਕੀਤੀ ਗਈ ਸੀ, ਜਿਸ ਨੂੰ ਸਿਵਲ ਕੋਰਟ ਨੇ ਸਵੀਕਾਰ ਕਰ ਲਿਆ ਹੈ। ਅਖਿਲ ਭਾਰਤੀ ਹਿੰਦੂ ਮਹਾਸਭਾ (ਏ. ਬੀ. ਐੱਚ. ਬੀ.) ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਇਕ ਸਿਵਲ ਕੋਰਟ ਨੇ ਮਾਮਲਾ ਦਰਜ ਕਰਨ ਦਾ ਹੁਕਮ ਵੀ ਦਿੱਤਾ ਹੈ।

ਇਹ ਵੀ ਪੜ੍ਹੋ– ਧਰਮ ਨਾਲੋਂ ਵੱਡੀ ਆਸਥਾ! ਮੁਸਲਿਮ ਪਰਿਵਾਰ ਨੇ ਧੂਮਧਾਮ ਨਾਲ ਘਰ ’ਚ ਸਥਾਪਿਤ ਕੀਤੀ ਗਣੇਸ਼ ਜੀ ਦੀ ਮੂਰਤੀ

ਕੋਰਟ ’ਚ ਦਿੱਤੀ ਗਈ ਹੈ ਇਹ ਦਲੀਲ
ਇਕ ਮੀਡੀਆ ਰਿਪੋਰਟ ਮੁਤਾਬਕ ਪਟੀਸ਼ਨ ’ਚ ਦਾਅਵਾ ਕੀਤਾ ਗਿਆ ਹੈ ਕਿ ਬਦਾਯੂੰ ’ਚ ਸਥਿਤ ਜਾਮਾ ਮਸਜਿਦ ਕੰਪਲੈਕਸ ਅਸਲ ’ਚ ਇਕ ਹਿੰਦੂ ਰਾਜੇ ਦਾ ਕਿਲਾ ਸੀ ਅਤੇ ਜਾਮਾ ਮਸਜਿਦ ਦੀ ਮੌਜੂਦਾ ਬਣਤਰ ਨੀਲਕੰਠ ਮਹਾਦੇਵ ਦੇ ਇਕ ਪ੍ਰਾਚੀਨ ਮੰਦਰ ਨੂੰ ਢਾਹ ਕੇ ਬਣਾਈ ਗਈ ਸੀ।

ਕੋਰਟ ਨੇ ਇਸ ਸਬੰਧੀ ਜਾਮਾ ਮਸਜਿਦ ਦੀ ਇੰਤਜ਼ਾਮੀਆ ਕਮੇਟੀ, ਉੱਤਰ ਪ੍ਰਦੇਸ਼ ਸੁੰਨੀ ਵਕਫ ਬੋਰਡ, ਉੱਤਰ ਪ੍ਰਦੇਸ਼ ਪੁਰਾਤੱਤਵ ਵਿਭਾਗ, ਕੇਂਦਰ ਸਰਕਾਰ, ਉੱਤਰ ਪ੍ਰਦੇਸ਼ ਸਰਕਾਰ, ਬਦਾਯੂੰ ਜ਼ਿਲਾ ਮੈਜਿਸਟ੍ਰੇਟ ਅਤੇ ਸੂਬੇ ਦੇ ਪ੍ਰਮੁੱਖ ਸਕੱਤਰ ਨੂੰ ਵੀ ਜਵਾਬ ਦਾਖਲ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ– ਸਾਲ 2021 ’ਚ 45,026 ਔਰਤਾਂ ਨੇ ਕੀਤੀ ਖ਼ੁਦਕੁਸ਼ੀ, ਸਭ ਤੋਂ ਜ਼ਿਆਦਾ ਘਰੇਲੂ ਔਰਤਾਂ, ਅੰਕੜੇ ਜਾਣ ਹੋਵੋਗੇ ਹੈਰਾਨ

ਕਿਤਾਬਾਂ ’ਚ ਮਸਜਿਦ ਹੋਣ ਦਾ ਵੀ ਵਰਣਨ
ਉਨ੍ਹਾਂ ਦੱਸਿਆ ਕਿ ਅਖਿਲ ਭਾਰਤੀ ਹਿੰਦੂ ਮਹਾਸਭਾ ਵੱਲੋਂ ਦਾਖਲ ਪਟੀਸ਼ਨ ’ਚ ਕੋਰਟ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਇਸ ਮਾਮਲੇ ’ਚ ਕੇਸ ਦਰਜ ਕਰੇ ਅਤੇ ਸਰਵੇਖਣ ਕਰਨ ਦਾ ਹੁਕਮ ਦੇਵੇ ਤਾਂ ਜੋ ਸੱਚ ਸਾਹਮਣੇ ਆ ਸਕੇ। ਪਟੀਸ਼ਨ ’ਚ ਕੁਝ ਧਿਰਾਂ ਨੇ ਦੱਸਿਆ ਕਿ ਇਤਿਹਾਸ ਦੀਆਂ ਕਿਤਾਬਾਂ ’ਚ ਇਸ ਮਸਜਿਦ ਦਾ ਵਰਣਨ ਹੈ, ਜਿਸ ਮੁਤਾਬਕ ਇਸ ਮਸਜਿਦ ਦਾ ਨਿਰਮਾਣ ਇਲਤੁਤਮਿਸ਼ ਨੇ 1222 ਈ. ’ਚ ਕਰਵਾਇਆ ਸੀ।

ਹਾਲਾਂਕਿ ਪਟੀਸ਼ਨਕਰਤਾਵਾਂ ਦੇ ਵਕੀਲ ਵੇਦ ਪ੍ਰਕਾਸ਼ ਗੁਪਤਾ ਨੇ ਮੀਡੀਆ ਨੂੰ ਦਿੱਤੇ ਬਿਆਨ ’ਚ ਕਿਹਾ ਹੈ ਕਿ ਉਨ੍ਹਾਂ ਪਟੀਸ਼ਨ ’ਚ ਰਾਜੇ ਦਾ ਕਿਲਾ ਹੋਣ ਦੇ ਸਾਰੇ ਸਬੂਤ ਵਿਸਤਾਰ ਨਾਲ ਕੋਰਟ ਸਾਹਮਣੇ ਰੱਖੇ ਹਨ।

ਇਸ ਦੇ ਨਾਲ ਹੀ ਮਸਜਿਦ ਦੇ ਕੰਪਲੈਕਸ ’ਚ ਮੰਦਰ ਹੋਣ ਦੇ ਸਬੂਤਾਂ ਦਾ ਵੀ ਪੂਰੇ ਵਿਸਤਾਰ ਨਾਲ ਪਟੀਸ਼ਨ ’ਚ ਵਰਣਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ– PM ਮੋਦੀ ਖ਼ੁਦ ਕਰਦੇ ਨੇ ਭੋਜਨ ਤੇ ਆਪਣੇ ਕੱਪੜਿਆਂ ਦਾ ਖ਼ਰਚ, ਜਾਣੋ PM ਦਾ ਲਾਈਫ ਸਟਾਈਲ 

ਬੰਦ ਕਮਰੇ ’ਚ ਮੌਜੂਦ ਹਨ ਮੰਦਰ ਹੋਣ ਦੇ ਸਬੂਤ
ਜਾਮਾ ਮਸਜਿਦ ਬਦਾਯੂੰ ਦੇ ਮੌਲਵੀ ਟੋਲਾ ਇਲਾਕੇ ’ਚ ਸਥਿਤ ਹੈ ਅਤੇ ਇਸ ਮਸਜਿਦ ਦੀ ਖਾਸੀਅਤ ਇਹ ਹੈ ਕਿ ਇਹ ਦੇਸ਼ ਦੀਆਂ ਸਭ ਤੋਂ ਵੱਡੀਆਂ ਮਸਜਿਦਾਂ ’ਚ ਸ਼ਾਮਲ ਹੈ ਅਤੇ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਮਸਜਿਦਾਂ ’ਚੋਂ ਇਕ ਹੈ। ਇਸ ਮਸਜਿਦ ਵਿਚ ਇਕੋ ਵੇਲੇ 23 ਹਜ਼ਾਰ ਤੋਂ ਵੱਧ ਲੋਕ ਜਮ੍ਹਾ ਹੋ ਸਕਦੇ ਹਨ। ਅਖਿਲ ਭਾਰਤੀ ਹਿੰਦੂ ਮਹਾਸਭਾ ਦੇ ਜ਼ਿਲਾ ਪ੍ਰਧਾਨ ਮੁਕੇਸ਼ ਸਿੰਘ ਪਟੇਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਤਾ ਹੈ ਕਿ ਇਸ ਥਾਂ ’ਤੇ ਮੰਦਰ ਹੁੰਦਾ ਸੀ। ਉਨ੍ਹਾਂ ਆਪਣੇ ਦਾਅਵੇ ’ਚ ਕਿਹਾ ਕਿ ਸਾਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਮੰਦਰ ਦੀ ਹੋਂਦ ਨਾਲ ਜੁੜੇ ਸਬੂਤ ਉਸ ਕਮਰੇ ਵਿਚ ਹਨ, ਜੋ ਲੰਮੇ ਸਮੇਂ ਤੋਂ ਬੰਦ ਪਿਆ ਹੈ।

ਇਹ ਵੀ ਪੜ੍ਹੋ– Snapchat ’ਚ ਆਇਆ ਕਮਾਲ ਦਾ ਫੀਚਰ, ਦੋਵੇਂ ਕੈਮਰੇ ਇਕੱਠੇ ਕਰ ਸਕੋਗੇ ਇਸਤੇਮਾਲ, ਜਾਣੋ ਕਿਵੇਂ


author

Rakesh

Content Editor

Related News