5 ਸ਼ਹਾਦਤਾਂ ਦਾ ਬਦਲਾ ਲੈਣ ਲਈ ਸਰਜੀਕਲ ਸਟਰਾਈਕ ਕਰੇ ਭਾਰਤ : ਸ਼ਿਵ ਸੈਨਾ

05/05/2020 5:57:35 PM

ਮੁੰਬਈ- ਸ਼ਿਵ ਸੈਨਾ ਨੇ ਮੰਗਲਵਾਰ ਨੇ ਕਿਹਾ ਕਿ ਕਸ਼ਮੀਰ ਦੇ ਹੰਦਵਾੜਾ 'ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ ਸੁਰੱਖਿਆ ਫੋਰਸ ਦੇ 5 ਅਧਿਕਾਰੀਆਂ ਅਤੇ ਜਵਾਨਾਂ ਦਾ ਬਦਲਾ ਲੈਣ ਲਈ ਬਿਨਾ ਰੋਲਾ ਪਾਏ ਸਰਜੀਕਲ ਸਟਰਾਈਕ ਕੀਤੀ ਜਾਣੀ ਚਾਹੀਦੀ ਹੈ। ਇਹੀ ਸਹੀ ਸੰਕੇਤ ਨਹੀਂ ਹੈ ਕਿ ਸਾਡੇ 5 ਜਵਾਨ ਇਕ ਵਾਰ 'ਚ ਮਾਰ ਦਿੱਤੇ ਗਏ। ਇਹ ਸਵੀਕਾਰ ਕੀਤੇ ਜਾਣ ਦੀ ਲੋੜ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮਜ਼ਬੂਤ ਇੱਛਾ ਸ਼ਕਤੀ ਕਾਰਨ ਧਾਰਾ 370 ਹਟੀ ਪਰ ਉੱਥੇ ਭਾਰਤੀ ਜਵਾਨਾਂ ਦਾ ਸ਼ਹੀਦ ਹੋਣਾ ਜਾਰੀ ਹੈ। ਸ਼ਿਵ ਸੈਨਾ ਨੇ ਆਪਣੇ ਅਖਬਾਰ 'ਸਾਮਨਾ' 'ਚ ਕਿਹਾ ਕਿ ਬਹਾਦਰ ਫੌਜੀਆਂ ਨੂੰ ਆਪਣੀ ਹੀ ਧਰਤੀ 'ਤੇ ਮਾਰ ਦਿੱਤਾ ਗਿਆ ਅਤੇ ਇਹ ਅਜਿਹੇ ਸਮੇਂ 'ਚ ਹੋਇਆ, ਜਦੋਂ ਕੇਂਦਰ 'ਚ ਮਜ਼ਬੂਤ ਅਤੇ ਬੇਹੱਦ ਦੇਸ਼ ਭਗਤ ਸਰਕਾਰ ਹੈ।

ਰਾਜਗ ਦੇ ਸਾਬਕਾ ਘਟਕ ਦਲ ਨੇ ਕਿਹਾ ਕਿ ਦੇਸ਼ ਕੋਵਿਡ-19 ਕਾਰਨ ਪੈਦਾ ਜੰਗ ਵਰਗੀ ਸਥਿਤੀ 'ਚ 'ਕਸ਼ਮੀਰ ਵਾਰ' ਨੂੰ ਭੁੱਲ ਗਿਆ ਪਰ ਪਾਕਿਸਤਾਨ ਨਹੀਂ ਭੁੱਲਿਆ। ਸ਼ਿਵ ਸੈਨਾ ਨੇ ਕੋਵਿਡ-19 ਵਿਰੁੱਧ ਜੰਗ ਲੜ ਰਹੇ ਹਸਪਤਾਲਾਂ 'ਤੇ ਸੁਰੱਖਿਆ ਫੋਰਸਾਂ ਵਲੋਂ ਫੁੱਲਾਂ ਦੀ ਵਰਖਾ ਕੀਤੇ ਜਾਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੋਰੋਨਾ ਯੋਧਾ ਪੁਲਸ ਕਰਮਚਾਰੀਆਂ, ਡਾਕਟਰਾਂ ਅਤੇ ਨਰਸਾਂ ਦੀ ਪ੍ਰਸ਼ੰਸਾ ਕੀਤੀ ਜਾਣੀ ਬਰਕਰਾਰ ਰਹੇਗੀ ਪਰ ਕਸ਼ਮੀਰ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ। ਹੰਦਵਾੜਾ 'ਚ ਸ਼ਹੀਦ ਹੋਏ ਇਨਾਂ ਜਵਾਨਾਂ ਦੇ ਪਰਿਵਾਰਾਂ 'ਤੇ ਵੀ ਫੁੱਲਾਂ ਦੀ ਵਰਖਾ ਕੀਤੀ ਜਾਣੀ ਚਾਹੀਦੀ ਸੀ। ਸ਼ਿਵ ਸੈਨਾ ਨੇ ਰੇਖਾਂਕਿਤ ਕੀਤਾ ਕਿ ਦੇਸ਼ ਲਈ ਸਰਵਉੱਚ ਕੁਰਬਾਨੀ ਦੇਣ ਵਾਲੇ ਜਵਾਨਾਂ 'ਚ ਇਕ ਮੁਸਲਿਮ ਜਵਾਨ ਵੀ ਸੀ, ਇਸ ਲਈ ਜੋ ਵੀ ਹਿੰਦੂ-ਮੁਸਲਿਮ ਰਾਜਨੀਤੀ ਕਰ ਰਹੇ ਹਨ, ਉਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ। ਸ਼ਿਵ ਸੈਨਾ ਨੇ ਕਿਹਾ ਕਿ ਕਰਨਲ ਆਸ਼ੂਤੋਸ਼ ਸ਼ਰਮਾ ਦੀ ਬੇਟੀ ਨੇ ਇਕ ਮਈ ਨੂੰ ਆਪਣਾ ਜਨਮਦਿਨ ਮਨਾਇਆ ਸੀ ਅਤੇ ਸ਼ਰਮਾ ਦੇਸ਼ ਦੀ ਰੱਖਿਆ ਕਰਦੇ ਹੋਏ 3 ਮਈ ਨੂੰ ਸ਼ਹੀਦ ਹੋ ਗਏ।


DIsha

Content Editor

Related News