ਮਹਾਰਾਸ਼ਟਰ ਜਬਰ ਜ਼ਿਨਾਹ ਮਾਮਲੇ ’ਚ ਗ੍ਰਿਫ਼ਤਾਰ 26 ਲੋਕਾਂ ’ਚ ਸ਼ਿਵ ਸੈਨਾ ਨੇਤਾ ਦਾ ਪੁੱਤਰ ਵੀ ਸ਼ਾਮਲ

Friday, Sep 24, 2021 - 01:24 PM (IST)

ਠਾਣੇ- ਮਹਾਰਾਸ਼ਟਰ ਦੇ ਠਾਣੇ ’ਚ ਨਾਬਾਲਗ ਨਾਲ ਪਿਛਲੇ 8 ਮਹੀਨਿਆਂ ’ਚ ਕਈ ਵਾਰ ਸਮੂਹਕ ਜਬਰ ਜ਼ਿਨਾਹ ਦੇ ਮਾਮਲੇ ’ਚ ਪੁਲਸ ਨੇ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਦੇ ਪੁੱਤਰ ਸਮੇਤ 26 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੀੜਤਾ ਨੇ ਸ਼ਿਕਾਇਤ ’ਚ ਦੱਸਿਆ ਕਿ ਪਿਛਲੇ 8 ਮਹੀਨਿਆਂ ’ਚ ਵੱਖ-ਵੱਖ ਥਾਂਵਾਂ ’ਤੇ ਦੋਸ਼ੀਆਂ ਨੇ ਉਸ ਨਾਲ ਜਬਰ ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸਮੂਹਕ ਜਬਰ ਜ਼ਿਨਾਹ ਦੀ ਖ਼ਬਰ ਨਾਲ ਡੋਂਬਿਵਲੀ ’ਚ ਸਨਸਨੀ ਫੈਲੀ ਹੋਈ ਹੈ। 

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ: 15 ਸਾਲਾ ਕੁੜੀ ਨਾਲ 33 ਲੋਕਾਂ ਨੇ ਕਈ ਮਹੀਨਿਆਂ ਤੱਕ ਕੀਤਾ ਜਬਰ ਜ਼ਿਨਾਹ

ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਲੋਕਾਂ ’ਚ ਬੋਪਰ ਦੇਸਲੇਪਾੜਾ ਮੰਡਲ ਸਾਖਾ ਮੁਖੀ ਸੰਤੋਸ਼ ਪਰਸ਼ੁਰਾਮ ਮਾਲੀ ਦਾ ਪੁੱਤਰ ਗੌਰਵ ਸੰਤੋਸ਼ ਮਾਲੀ ਵੀ ਸ਼ਾਮਲ ਹੈ। ਦੋਸ਼ੀਆਂ ’ਤੇ 15 ਸਾਲਾ ਨਾਬਾਲਗ ਕੁੜੀ ਨਾਲ ਸਮੂਹਕ ਜਬਰ ਜ਼ਿਨਾਹ, ਤੰਗ ਕਰਨ ਅਤੇ ਫਿਰ ਉਸ ਨੂੰ ਸੜਕ ’ਤੇ ਸੁੱਟਣ ਦਾ ਦੋਸ਼ ਹੈ। ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ 26 ਲੋਕਾਂ ’ਚੋਂ 2 ਨਾਬਾਲਗ ਵੀ ਹਨ। ਗ੍ਰਿਫ਼ਤਾਰ ਲੋਕਾਂ ਨੂੰ 29 ਸਤੰਬਰ ਤੱਕ ਪੁਲਸ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਪੁਲਸ ਹਾਲੇ ਵੀ 7 ਹੋਰ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਪੀੜਤਾ ਨੇ ਉਨ੍ਹਾਂ ਦਾ ਨਾਮ ਵੀ ਸ਼ਿਕਾਇਤ ’ਚ ਲਿਆ ਹੈ। ਪੀੜਤਾ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਕੁੰਡਲੀ ਨਹੀਂ ਮਿਲਣਾ, ਵਿਆਹ ਦੇ ਵਾਅਦੇ ਤੋਂ ਮੁਕਰਨ ਦਾ ਬਹਾਨਾ ਨਹੀਂ ਹੋ ਸਕਦਾ :  ਹਾਈ ਕੋਰਟ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News