ਸ਼ਿਵ ਸੈਨਾ ਨੇ ਭ੍ਰਿਸ਼ਟ ਕਾਂਗਰਸ ਨਾਲ ਜਾ ਕੇ ਲੋਕਾਂ ਨੂੰ ਦਿੱਤਾ ਧੋਖਾ : ਜਾਵਡੇਕਰ
Saturday, Nov 23, 2019 - 02:19 PM (IST)

ਪੁਣੇ– ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਰੂਪ ’ਚ ਦੂਜੀ ਵਾਰ ਕਮਾਨ ਸੰਭਾਲਣ ਲਈ ਦੇਵੇਂਦਰ ਫੜਨਵੀਸ ਨੂੰ ਵਧਾਈ ਦਿੰਦੇ ਹੋਏ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸ਼ਨੀਵਾਰ ਨੂੰ ਕਿਹਾ,‘‘ਭ੍ਰਿਸ਼ਟਾਚਾਰੀ ਬਣ ਚੁਕੀ ਕਾਂਗਰਸ ਨਾਲ ਜਾ ਕੇ ਸ਼ਿਵ ਸੈਨਾ ਨੇ ਰਾਜ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ।’’ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਯੁੱਧਿਆ ’ਚ ਰਾਮ ਮੰਦਰ ਨਿਰਮਾਣ ਦੀ ਵਿਰੋਧੀ ਹੈ, ਫਿਰ ਵੀ ਸ਼ਿਵ ਸੈਨਾ ਨੇ ਉਸ ਨਾਲ ਹੱਥ ਮਿਲਾਉਣ ਦਾ ਫੈਸਲਾ ਕੀਤਾ। ਫੜਨਵੀਸ ਨੇ ਸ਼ਨੀਵਾਰ ਦੀ ਸਵੇਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਅਜੀਤ ਪਵਾਰ ਨੇ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁਕੀ। ਇਸ ਘਟਨਾਕ੍ਰਮ ਨਾਲ ਸਿਆਸੀ ਗਲਿਆਰਿਅਂ ’ਚ ਭੂਚਾਲ ਆ ਗਿਆ ਹੈ, ਕਿਉਂਕਿ ਸ਼ਿਵ ਸੈਨਾ, ਰਾਕਾਂਪਾ ਅਤੇ ਕਾਂਗਰਸ ਰਾਜ ’ਚ ਸਰਕਾਰ ਬਣਾਉਣ ਲਈ ਪਿਛਲੇ ਕੁਝ ਦਿਨਾਂ ਤੋਂ ਚਰਚਾ ਕਰ ਰਹੀ ਸੀ। ਰਾਕਾਂਪਾ ਪ੍ਰਧਾਨ ਸ਼ਰਦ ਪਵਾਰ ਨੇ ਐਲਾਨ ਵੀ ਕਰ ਦਿੱਤਾ ਸੀ ਕਿ ਮੁੱਖ ਮੰਤਰੀ ਅਹੁਦੇ ਲਈ ਸ਼ਿਵ ਸੈਨਾ ਮੁੱਖੀ ਊਧਵ ਠਾਕਰੇ ਤਿੰਨੋਂ ਦਲਂ ਦੀ ਪਸੰਦ ਹੈ।
ਜਾਵਡੇਕਰ ਨੇ ਇਕ ਟਵੀਟ ’ਚ ਕਿਹਾ,‘‘ਦੇਵੇਂਦਰ ਫੜਨਵੀਸ ਨੂੰ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਨ ਦੀ ਵਧਾਈ ਅਤੇ ਮੁੱਖ ਮੰਤਰੀ ਬਣਨਾ ਲੋਕਾਂ ਦੇ ਜਨਾਦੇਸ਼ ਦਾ ਸਨਮਾਨ ਕਰਨਾ ਹੈ।’’ ਉਨ੍ਹਾਂ ਨੇ ਕਿਹਾ ਕਿ (ਸ਼ਿਵ ਸੈਨਾ ਅਤੇ ਕਾਂਗਰਸ) ਵਲੋਂ ਪਕਾਈ ਜਾ ਰਹੀ ਖਿੱਚੜੀ ਲੋਕਾਂ ਦੇ ਜਨਾਦੇਸ਼ ਵਿਰੁੱਧ ਸੀ। ਜਾਵਡੇਕਰ ਨੇ ਇਕ ਹੋਰ ਟਵੀਟ ’ਚ ਕਿਹਾ,‘‘ਲੋਕਾਂ ਨੇ ਭਾਜਪਾ ਗਠਜੋੜ ਨੂੰ ਵੋਟ ਦਿੱਤਾ ਸੀ। ਸ਼ਿਵ ਸੈਨਾ ਨੇ ਲੋਕਾਂ ਅਤੇ ਜਨਾਦੇਸ਼ ਨੂੰ ਧੋਖਾ ਦਿੱਤਾ ਅਤੇ ਰਾਮ ਮੰਦਰ ਤੇ ਵੀਰ ਸਾਵਰਕਰ ਦਾ ਵਿਰੋਧ ਕਰਨ ਵਾਲੀ ਕਾਂਗਰਸ ਨਾਲ ਜਾਣ ਦਾ ਫੈਸਲਾ ਕੀਤਾ। ਸ਼ਿਵ ਸੈਨਾ ਭ੍ਰਿਸ਼ਟਾਚਾਰੀ ਅਤੇ ਐਮਰਜੈਂਸੀ ਲਗਾਉਣ ਵਾਲੀ ਕਾਂਗਰਸ ਨਾਲ ਜਾ ਕੇ ਖੁਸ਼ ਸੀ।’’ ਮੰਤਰੀ ਨੇ ਕਿਹਾ,‘‘ਸ਼ਿਵ ਸੈਨਾ ਦਾ ਤਰਕ ਕਿੰਨਾ ਬੇਤੁਕਾ ਹੈ- ਜੇਕਰ ਸ਼ਿਵ ਸੈਨਾ ਰਾਕਾਂਪਾ ਨਾਲ ਜਾਵੇ ਤਾਂ ਠੀਕ ਅਤੇ ਜੇਕਰ ਰਾਕਾਂਪਾ ਦੇ ਵਿਧਾਇਕ ਭਾਜਪਾ ਨਾਲ ਆਉਣ ਤਂ ਗਲਤ। ਅੱਜ ਜਿਸ ਦਾ ਸਨਮਾਨ ਹੋਇਆ, ਉਹ ਜਨਾਦੇਸ਼ ਹੈ।’’