ਊਧਵ ਸਰਕਾਰ ’ਚ ਸਿਆਸੀ ਸੰਕਟ ਦੇ ਬੱਦਲ; ਬਾਗੀ ਵਿਧਾਇਕ ਨੇ ਚਿੱਠੀ ’ਚ ਕੀਤਾ ਵੱਡਾ ਖ਼ੁਲਾਸਾ

Thursday, Jun 23, 2022 - 04:00 PM (IST)

ਮੁੰਬਈ– ਸ਼ਿਵ ਸੈਨਾ ਦੇ ਬਾਗੀ ਵਿਧਾਇਕ ਸੰਜੇ ਸ਼ਿਰਸਾਟ ਨੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਚਿੱਠੀ ਲਿਖ ਕੇ ਦਾਅਵਾ ਕੀਤਾ ਕਿ ਸ਼ਿਵ ਸੈਨਾ ਵਿਧਾਇਕ ਢਾਈ ਸਾਲ ਤੋਂ ‘ਅਪਮਾਨ’ ਦਾ ਸਾਹਮਣਾ ਕਰ ਰਹੇ ਸਨ, ਜਿਸ ਦੇ ਚੱਲਦੇ ਮੰਤਰੀ ਏਕਨਾਥ ਸ਼ਿੰਦੇ ਨੇ ਪਾਰਟੀ ਲੀਡਰਸ਼ਿਪ ਖ਼ਿਲਾਫ ਜਾਣ ਦਾ ਕਦਮ ਚੁੱਕਿਆ। ਔਰੰਗਾਬਾਦ ਤੋਂ ਵਿਧਾਇਕ ਸ਼ਿਰਸਾਟ ਨੇ 22 ਜੂਨ ਨੂੰ ਲਿਖੀ ਚਿੱਠੀ ’ਚ ਦਾਅਵਾ ਕੀਤਾ ਕਿ ਸ਼ਿਵ ਸੈਨਾ ਦੇ ਸੱਤਾ ’ਚ ਹੋਣ ਅਤੇ ਉਸ ਦਾ ਆਪਣਾ ਮੁੱਖ ਮੰਤਰੀ ਹੋਣ ਦੇ ਬਾਵਜੂਦ ਠਾਕਰੇ ਦੀ ਆਲੇ-ਦੁਆਲੇ ਦੀ ਮੰਡਲੀ ਨੇ ਉਨ੍ਹਾਂ ਨੂੰ ‘ਵਰਸ਼ਾ’ ਤੱਕ ਪਹੁੰਚਣ ਨਹੀਂ ਦਿੱਤਾ। ‘ਵਰਸ਼ਾ’ ਮੁੱਖ ਮੰਤਰੀ ਦੀ ਅਧਿਕਾਰਤ ਰਿਹਾਇਸ਼ ਹੈ। ਉਨ੍ਹਾਂ ਨੇ ਕਿਹਾ ਕਿ ‘ਮੰਤਰਾਲਾ’ ਜਾਣ ਦਾ ਤਾਂ ਸਵਾਲ ਹੀ ਨਹੀਂ ਸੀ, ਕਿਉਂਕਿ ਉੱਥੇ ਮੁੱਖ ਮੰਤਰੀ ਕਦੇ ਨਹੀਂ ਆਏ।

ਇਹ ਵੀ ਪੜ੍ਹੋ- ਸ਼ਿਵ ਸੈਨਾ ’ਚ 56 ਸਾਲਾਂ ’ਚ ਚੌਥੀ ਵਾਰ ਬਗਾਵਤ

ਚਿੱਠੀ ਨੂੰ ਸ਼ਿੰਦੇ ਨੇ ਆਪਣੇ ਟਵਿੱਟਰ ਪੇਜ਼ ’ਤੇ ਪੋਸਟ ਕੀਤਾ ਹੈ, ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਇਹ ਸ਼ਿਵ ਸੈਨਾ ਦੇ ਵਿਧਾਇਕਾਂ ਦੀ ਭਾਵਨਾਵਾਂ ਹਨ। ਚਿੱਠੀ ’ਚ ਸ਼ਿਰਸਾਟ ਨੇ ਕਿਹਾ ਕਿ ਏਕਨਾਥ ਸ਼ਿੰਦੇ ਨੇ ਪਾਰਟੀ ਦੇ ਵਿਧਾਇਕਾਂ ਦੀਆਂ ਸ਼ਿਕਾਇਤਾਂ, ਉਨ੍ਹਾਂ ਦੇ ਚੋਣ ਖੇਤਰ ’ਚ ਵਿਕਾਸ ਕੰਮਾਂ ਅਤੇ ਫੰਡ ਨਾਲ ਜੁੜੇ ਮਾਮਲਿਆਂ ਬਾਰੇ ਉਨ੍ਹਾਂ ਦੀ ਗੱਲ ਨਹੀਂ ਸੁਣੀ, ਨਾਲ ਹੀ ਸਹਿਯੋਗੀ ਕਾਂਗਰਸ ਅਤੇ ਰਾਕਾਂਪਾ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਵੀ ਸੁਣਿਆ। 

PunjabKesari

ਇਹ ਵੀ ਪੜ੍ਹੋ- ਸੰਕਟ ’ਚ ਊਧਵ ਠਾਕਰੇ ਸਰਕਾਰ; ਨੇਤਾ ਏਕਨਾਥ ਸ਼ਿੰਦੇ ਕੁਝ ਵਿਧਾਇਕਾਂ ਨਾਲ ‘ਲਾਪਤਾ’

ਸ਼ਿੰਦੇ ਨੇ ਦਾਅਵਾ ਕੀਤਾ ਕਿ ਸ਼ਿਵ ਸੈਨਾ ਦੇ ਵਿਧਾਇਕਾਂ ਦੀ ਮੁੱਖ ਮੰਤਰੀ ਤੱਕ ਪਹੁੰਚ ਨਹੀਂ ਸੀ, ਜਦਕਿ ਪਾਰਟੀ ਦੇ ‘ਅਸਲੀ ਵਿਰੋਧੀ’ ਹੋਣ ਦੇ ਬਾਵਜੂਦ ਕਾਂਗਰਸ ਅਤੇ ਰਾਕਾਂਪਾ ਨੂੰ ਪੂਰੀ ਤਵੱਜੋਂ ਦਿੱਤੀ ਜਾ ਰਹੀ ਸੀ। ਸ਼ਿਰਸਾਟ ਨੇ ਇਹ ਵੀ ਕਿਹਾ ਕਿ ਪਾਰਟੀ ਦੇ ਵਿਧਾਇਕਾਂ ਨੂੰ ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਅਤੇ ਊਧਵ ਠਾਕਰੇ ਦੇ ਪੁੱਤਰ ਆਦਿੱਤਿਆ ਠਾਕਰੇ ਨਾਲ ਅਯੁੱਧਿਆ ਜਾਣ ਦੀ ਆਗਿਆ ਨਹੀਂ ਸੀ। ਆਦਿੱਤਿਆ ਹਾਲ ਹੀ ’ਚ ਉੱਤਰ ਪ੍ਰਦੇਸ਼ ਦੇ ਅਯੁੱਧਿਆ ਗਏ ਸਨ। 

ਇਹ ਵੀ ਪੜ੍ਹੋ- ਭਾਰਤ ਦਾ GSAT-24 ਸੈਟੇਲਾਈਟ ਸਫ਼ਲਤਾਪੂਰਵਕ ਲਾਂਚ, ‘DTH’ ਜ਼ਰੂਰਤਾਂ ਹੋਣਗੀਆਂ ਪੂਰੀਆਂ


Tanu

Content Editor

Related News