ਲਾਕਡਾਊਨ ਨੇ ਘਟਾਈ ਸਾਈਂ ਬਾਬਾ ਮੰਦਰ ਦੀ ਕਮਾਈ, ਪਰ ਆਨਲਾਇਨ ਦਾਨ ''ਚ ਹੋਇਆ ਵਾਧਾ

09/09/2020 8:43:06 PM

ਸ਼ਿਰਡੀ - ਗਲੋਬਲ ਮਹਾਂਮਾਰੀ ਕੋਰੋਨਾ ਵਾਇਰਸ ਦੇ ਚੱਲਦੇ ਲਗਾਏ ਗਏ ਲਾਕਡਾਊਨ ਦਾ ਅਸਰ ਪ੍ਰਸਿੱਧ ਸ਼ਿਰਡੀ ਸਾਈਂ ਬਾਬਾ ਮੰਦਰ ਦੀ ਕਮਾਈ 'ਤੇ ਵੀ ਪਿਆ ਹੈ। ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਮਹਾਰਾਸ਼ਟਰ  ਦੇ ਅਹਿਮਦਨਗਰ ਸਥਿਤ ਇਸ ਪ੍ਰਸਿੱਧ ਮੰਦਰ ਦੀ ਕਮਾਈ 'ਤੇ ਲਾਕਡਾਊਨ ਦਾ ਨਕਾਰਾਤਮਕ ਅਸਰ ਪਿਆ ਹੈ। ਹਾਲਾਂਕਿ, ਆਨਲਾਈਨ ਰਾਹੀਂ ਮੰਦਰ ਨੂੰ ਮਿਲਣ ਵਾਲੇ ਦਾਨ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਕੋਵਿਡ-19 ਪਾਬੰਦੀਆਂ ਦੇ ਚੱਲਦੇ ਇਹ ਮੰਦਰ 17 ਮਾਰਚ ਤੋਂ ਸ਼ਰਧਾਲੂਆਂ ਲਈ ਬੰਦ ਹੈ।

ਸ਼੍ਰੀ ਸਾਈਂ ਬਾਬਾ ਸੰਸਥਾਨ ਟਰੱਸਟ ਦੇ ਸੀ.ਈ.ਓ. ਕੰਹੁਰਾਜ ਬਗਾਤੇ ਨੇ ਕਿਹਾ, ਇਸ ਸਾਲ 17 ਮਾਰਚ ਤੋਂ 31 ਅਗਸਤ ਵਿਚਾਲੇ ਮੰਦਰ ਨੂੰ 115.16 ਕਰੋੜ ਰੁਪਏ ਦੀ ਕਮਾਈ ਹੋਈ ਹੈ। ਇਸ ਦੌਰਾਨ ਪਿਛਲੇ ਸਾਲ ਇਹ ਕਮਾਈ 289.55 ਕਰੋੜ ਰੁਪਏ ਸੀ। ਇਸ ਦਾ ਮਤਲਬ ਹੈ ਕਿ ਮੰਦਰ ਦੀ ਕਮਾਈ 'ਚ ਇਸ ਸਾਲ 174 ਕਰੋੜ ਰੁਪਏ ਦੀ ਕਮੀ ਆਈ ਹੈ। ਇਸ 'ਚ ਨਕਦ ਦਾਨ 18.32 ਲੱਖ ਰੁਪਏ ਦਾ ਆਇਆ ਅਤੇ 94.39 ਕਰੋੜ ਰੁਪਏ ਲਾਕਡਾਊਨ ਦੌਰਾਨ ਐੱਫ.ਡੀ. 'ਤੇ ਵਿਆਜ ਤੋਂ ਆਏ।

ਪਿਛਲੇ ਸਾਲ ਮਿਲਿਆ ਸੀ 8.86 ਕਿੱਲੋ ਸੋਨਾ ਇਸ ਸਾਲ ਸਿਰਫ 162 ਗ੍ਰਾਮ
ਉਨ੍ਹਾਂ ਨੇ ਕਿਹਾ ਕਿ ਇਸ ਮਿਆਦ ਦੌਰਾਨ ਟਰੱਸਟ ਨੂੰ 11.47 ਕਰੋੜ ਰੁਪਏ ਆਨਲਾਈਨ ਡੋਨੇਸ਼ਨ (ਦਾਨ) ਦੇ ਮਾਧਿਅਮ ਵਲੋਂ ਪ੍ਰਾਪਤ ਹੋਏ। ਪਿਛਲੇ ਸਾਲ ਇਸ ਦੌਰਾਨ ਟਰੱਸਟ ਨੂੰ ਆਨਲਾਈਨ ਰਾਹੀਂ ਸਿਰਫ਼ 1.89 ਕਰੋੜ ਰੁਪਏ ਪ੍ਰਾਪਤ ਹੋਏ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਮੰਦਰ ਨੂੰ 8.86 ਕਿੱਲੋ ਸੋਨਾ ਅਤੇ 194 ਕਿੱਲੋ ਚਾਂਦੀ  ਦੇ ਗਹਿਣੇ ਦਾਨ 'ਚ ਮਿਲੇ ਸਨ ਪਰ ਇਸ ਸਾਲ ਲਾਕਡਾਊਨ ਦੌਰਾਨ ਮੰਦਰ ਨੂੰ ਸਿਰਫ 162 ਗ੍ਰਾਮ ਸੋਨਾ ਅਤੇ 2.6 ਕਿੱਲੋ ਚਾਂਦੀ ਹੀ ਮਿਲੀ ਹੈ।


Inder Prajapati

Content Editor

Related News