ਊਧਵ ਠਾਕਰੇ ਨੂੰ ਵੱਡਾ ਝਟਕਾ, ਨਾਸਿਕ ’ਚ 58 ਅਹੁਦੇਦਾਰ ਤੇ ਵਰਕਰ ਸ਼ਿੰਦੇ ਗਰੁੱਪ ’ਚ ਸ਼ਾਮਲ

01/07/2023 2:41:09 PM

ਮੁੰਬਈ (ਏਜੰਸੀ)- ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਪਾਰਟੀ ਦੇ 58 ਅਹੁਦੇਦਾਰ ਅਤੇ ਵਰਕਰ ਨਾਸਿਕ ਜ਼ਿਲ੍ਹੇ ਵਿਚ ਸ਼ਿੰਦੇ ਗਰੁੱਪ ’ਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਉਨ੍ਹਾਂ ਨੂੰ ਮੁੰਬਈ ਦੇ ਬਾਲਾ ਸਾਹਿਬ ਭਵਨ ਵਿੱਚ ਆਪਣੀ ਪਾਰਟੀ ਦੀ ਮੈਂਬਰੀ ਦਿੱਤੀ। ਇਸ ਕਾਰਨ ਊਧਵ ਠਾਕਰੇ ਨੂੰ ਵੱਡਾ ਝਟਕਾ ਲੱਗਾ ਹੈ।

ਸ਼ਿਵ ਸੈਨਾ ਦੇ ਬੁਲਾਰੇ ਸ਼ੀਤਲ ਹਮਾਤਰੇ ਨੇ ਕਿਹਾ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਸੂਬੇ ਵਿੱਚ ਵਿਕਾਸ ਦੇ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਸਵਰਗੀ ਬਾਲਾ ਸਾਹਿਬ ਠਾਕਰੇ ਦੇ ਵਿਚਾਰਾਂ ਨੂੰ ਵੀ ਅੱਗੇ ਲੈ ਕੇ ਜਾ ਰਹੇ ਹਨ। ਇਸ ਕਾਰਨ ਸ਼ਿਵ ਸੈਨਾ ਦੇ ਪੁਰਾਣੇ ਵਰਕਰ ਅਤੇ ਅਹੁਦੇਦਾਰ ਬਾਲਾ ਸਾਹਿਬ ਦੀ ਸ਼ਿਵ ਸੈਨਾ ਵਿੱਚ ਸ਼ਾਮਲ ਹੋ ਰਹੇ ਹਨ। ਪਾਰਟੀ ਵਿੱਚ ਸਾਰਿਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।

ਸ਼ਿੰਦੇ ਨੇ ਕਿਹਾ ਕਿ ਜਿਸ ਤਰ੍ਹਾਂ ਨਾਸਿਕ ’ਚ ਸ਼ਿਵ ਸੈਨਾ ਦੇ ਅਹੁਦੇਦਾਰ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਏ ਹਨ, ਉਸ ਤੋਂ ਸਾਬਤ ਹੋ ਰਿਹਾ ਹੈ ਕਿ ਮੇਰਾ ਪਾਰਟੀ ਛੱਡਣ ਦਾ ਫੈਸਲਾ ਸਹੀ ਸੀ। ਪਿਛਲੇ ਢਾਈ ਸਾਲਾਂ ਤੋਂ ਸੂਬੇ ਦਾ ਕੰਮਕਾਜ ਠੱਪ ਹੋ ਗਿਆ ਸੀ । ਅਸੀਂ 50 ਵਿਧਾਇਕਾਂ ਨਾਲ ਵੱਖ ਹੋ ਕੇ ਭਾਜਪਾ ਨਾਲ ਮਿਲ ਕੇ ਸਰਕਾਰ ਬਣਾ ਲਈ। ਇਸੇ ਕਾਰਨ ਬਾਲਾ ਸਾਹਿਬ ਦੀ ਸ਼ਿਵ ਸੈਨਾ ਦੇ ਹਜ਼ਾਰਾਂ ਸਰਪੰਚ ਗ੍ਰਾਮ ਪੰਚਾਇਤ ਚੋਣਾਂ ਵਿੱਚ ਵੀ ਚੁਣੇ ਗਏ।


Rakesh

Content Editor

Related News