ਸ਼ਿਮਲਾ ''ਚ ਧੁੱਪ ਨਿਕਲਣ ਨਾਲ ਮੌਸਮ ਹੋਇਆ ਖੁਸ਼ਨੁਮਾ
Monday, Jan 07, 2019 - 12:53 PM (IST)

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਸਾਲ ਦੀ ਪਹਿਲੀ ਬਰਫਬਾਰੀ ਦੇ ਇਕ ਦਿਨ ਬਾਅਦ ਸੋਮਵਾਰ ਸਵੇਰੇ ਧੁੱਪ ਨਿਕਲਣ ਨਾਲ ਮੌਸਮ ਖੁਸ਼ਨੁਮਾ ਹੋ ਗਿਆ। ਮੌਸਮ ਵਿਭਾਗ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ 'ਚ ਸੋਮਵਾਰ ਮੌਸਮ ਮੁਖ ਰੂਪ ਨਾਲ ਖੁਸ਼ਕ ਰਹਿਣ ਦਾ ਅਨੁਮਾਨ ਹੈ। ਮੌਸਮ ਵਿਭਾਗ 'ਚ ਸ਼ਿਮਲਾ ਨਿਰਦੇਸ਼ਕ ਮਨਮੋਹਨ ਸਿੰਘ ਨੇ ਕਿਹਾ ਕਿ 8-9 ਜਨਵਰੀ ਨੂੰ ਰਾਜ ਦੇ ਦੂਰ-ਦਰਾਜ ਥਾਂਵਾ 'ਚ ਬਰਫ ਪੈ ਸਕਦੀ ਹੈ ਅਤੇ ਬਾਰਿਸ਼ ਹੋ ਸਕਦੀ ਹੈ।