ਹਿਮਾਚਲ ’ਚ ਫਿਰ ਬਰਫਬਾਰੀ, ਮੈਦਾਨਾਂ ’ਚ ਮੀਂਹ ਨਾਲ ਗੜ੍ਹੇਮਾਰੀ

03/21/2023 11:55:28 AM

ਸ਼ਿਮਲਾ/ਮੰਡੀ, (ਰਾਜੇਸ਼/ਹਰੀਸ਼)– ਹਿਮਾਚਲ ’ਚ ਮਾਰਚ ਦੇ ਮਹੀਨੇ ’ਚ ਇਕ ਵਾਰ ਫਿਰ ਠੰਡ ਮੁੜ ਆਈ ਹੈ। ਮੌਸਮ ਵਿਭਾਗ ਦੇ ਯੈਲੋ ਅਲਰਟ ਦੇ ਕਾਰਣ ਸੂਬੇ ਦੇ ਉੱਚਾਈ ਵਾਲੇ ਇਲਾਕਿਆਂ ’ਚ ਹਲਕੀ ਬਰਫਬਾਰੀ ਦਾ ਦੌਰ ਜਾਰੀ ਹੈ। ਉੱਧਰ ਮੱਧ ਪਰਬਤੀ ਇਲਾਕਿਆਂ ’ਚ ਗੜ੍ਹੇਮਾਰੀ ਤੇ ਮੀਂਹ ਪੈ ਰਿਹਾ ਹੈ। ਸੂਬੇ ਦੇ ਕਈ ਸ਼ਹਿਰਾਂ ’ਚ 5 ਦਿਨ ਪਹਿਲਾਂ ਦੇ ਮੁਕਾਬਲੇ ਤਾਪਮਾਨ ’ਚ 8 ਤੋਂ 10 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ।

ਸੋਮਵਾਰ ਨੂੰ ਕਿੰਨੌਰ, ਲਾਹੌਲ-ਸਪੀਤੀ ਸਮੇਤ ਰੋਹਤਾਂਗ, ਬਾਰਾਲਾਚਾ, ਕੁੰਜੁਮ ਦੱਰਾ, ਹਾਮਟਾ ਸਮੇਤ ਕੁਫਰੀ, ਨਾਰਕੰਡਾ ਤੇ ਉੱਪਰਲੇ ਸ਼ਿਮਲਾ ’ਚ ਕਈ ਇਲਾਕਿਆਂ ’ਚ ਬਰਫਬਾਰੀ ਦਰਜ ਕੀਤੀ ਗਈ। ਉੱਧਰ ਸੂਬੇ ਦੇ ਕਈ ਇਲਾਕਿਆਂ ’ਚ ਪੂਰਾ ਦਿਨ ਮੀਂਹ ਪੈਂਦਾ ਰਿਹਾ। ਜ਼ਿਲਾ ਕਾਂਗੜਾ ’ਚ ਧੌਲਾਧਾਰ ਦੀਆਂ ਪਹਾੜੀਆਂ ਇਕ ਵਾਰ ਫਿਰ ਤੋਂ ਬਰਫ ਨਾਲ ਢਕੀਆਂ ਗਈਆਂ। ਡਲਹੌਜ਼ੀ ਖੇਤਰ ’ਚ ਵੀ ਹਲਕੀ ਬਰਫਬਾਰੀ ਹੋਈ। ਸੋਮਵਾਰ ਇਥੇ 2-3 ਇੰਚ ਤੱਕ ਬਰਫਬਾਰੀ ਹੋਈ।


Rakesh

Content Editor

Related News